ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਘੱਟ, ਜਾਣੋ ਆਪਣੇ ਸ਼ਹਿਰ ਦਾ ਹਾਲ

ਗਲੋਬਲ ਮਾਰਕਿਟ 'ਚ ਕੱਚੇ ਤੇਲ ਦੀਆ ਕੀਮਤਾਂ ਘਟ ਜਾਣ ਦੇ ਕਾਰਨ ਪੈਟਰੋਲ ਅਤੇ ਡੀਜ਼ਲ ਦੀਆ ਵਧੀਆਂ ਕੀਮਤਾਂ ਵੀ ਘਟ ਗਈਆਂ ਹਨ...

ਗਲੋਬਲ ਮਾਰਕਿਟ 'ਚ ਕੱਚੇ ਤੇਲ ਦੀਆ ਕੀਮਤਾਂ ਘਟ ਜਾਣ ਦੇ ਕਾਰਨ ਪੈਟਰੋਲ ਅਤੇ ਡੀਜ਼ਲ ਦੀਆ ਵਧੀਆਂ ਕੀਮਤਾਂ ਵੀ ਘਟ ਗਈਆਂ ਹਨ। ਜਿਸ ਦਾ ਡੋਮੇਸਟਿਕ ਰਿਟੇਲ ਮਾਰਕਿਟ 'ਤੇ ਵੀ ਕਾਫੀ ਅਸਰ ਪਿਆ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਨਵੇਂ ਰੇਟਾਂ ਮੁਤਾਬਕ ਯੂਪੀ ਤੋਂ ਲੈ ਕੇ ਬਿਹਾਰ ਤੱਕ ਕਈ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਬਦਲ ਗਏ ਹਨ। ਪਰ ਦਿੱਲੀ, ਮੁੰਬਈ ਅਤੇ ਦੇਸ਼ ਦੇ ਚਾਰ ਮਹਾਨਗਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। 

ਅੱਜ ਲਖਨਊ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 1ਪੈਸੇ ਦੀ ਗਿਰਾਵਟ ਨਾਲ ਪੈਟਰੋਲ 96.57 ਰੁਪਏ ਅਤੇ ਡੀਜਲ 89.76 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ। ਗਾਜ਼ੀਆਬਾਦ ਵਿੱਚ ਪੈਟਰੋਲ 32 ਪੈਸੇ ਅਤੇ ਡੀਜ਼ਲ 30 ਪੈਸੇ ਸਸਤਾ ਹੋਇਆ ਹੈ। ਬਿਹਾਰ ਦੀ ਰਾਜਧਾਨੀ ਪਟਨਾ 'ਚ ਪੈਟਰੋਲ 17 ਪੈਸੇ ਘਟ ਕੇ 107.48 ਰੁਪਏ ਅਤੇ ਡੀਜ਼ਲ 16 ਪੈਸੇ ਘਟ ਕੇ 96.26 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜੇ ਕੱਚੇ ਤੇਲ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ ਇਸ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ। ਬ੍ਰੈਂਟ ਕਰੂਡ ਦੀ ਕੀਮਤ 92.27 ਡਾਲਰ ਪ੍ਰਤੀ ਬੈਰਲ 'ਤੇ ਆ ਗਈ ਹੈ, ਜਦਕਿ ਡਬਲਯੂ.ਟੀ.ਆਈ. ਦੀ ਦਰ ਵੀ ਘੱਟ ਕੇ 85.96 ਡਾਲਰ ਪ੍ਰਤੀ ਬੈਰਲ 'ਤੇ ਆ ਗਈ ਹੈ।  


ਮਹਾਨਗਰਾਂ ਦੀ ਗੱਲ ਕੀਤੀ ਜਾਵੇ ਤਾਂ ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਜਦਕਿ ਮੁੰਬਈ 'ਚ ਪੈਟਰੋਲ ਦੀ ਕੀਮਤ 106.31 ਰੁਪਏ ਅਤੇ ਡੀਜ਼ਲ ਦੀ ਕੀਮਤ  94.27 ਰੁਪਏ ਪ੍ਰਤੀ ਲੀਟਰ ਹੈ ਅਤੇ ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। 

ਪੰਜਾਬ ਭਰ 'ਚ ਕੱਲ੍ਹ, 18 ਸਤੰਬਰ, 2022 ਤੱਕ ਕੀਮਤਾਂ ਵਿੱਚ ਕੋਈ ਤਬਦੀਲੀ ਦਰਜ ਨਹੀਂ ਆਇਆ। ਪੰਜਾਬ 'ਚ ਪੈਟਰੋਲ ਦੀ ਕੀਮਤਾਂ ਔਸਤ ਕੀਮਤ 96.57 ਰੁਪਏ 'ਤੇ ਹੈ। 31 ਅਗਸਤ, 2022 ਤੋਂ -0.01 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 96.58 ਰੁਪਏ ਪ੍ਰਤੀ ਲੀਟਰ ਦੀ ਔਸਤ ਕੀਮਤ 'ਤੇ ਹੈ। ਜਿਕਰਯੋਗ ਹੈ ਕਿ ਇਨ੍ਹਾਂ ਕੀਮਤਾਂ 'ਚ ਬਦਲਾਅ ਰੁਪਏ ਤੋਂ ਅਮਰੀਕੀ ਡਾਲਰ ਦੀ ਵਟਾਂਦਰਾ ਦਰ, ਕੱਚੇ ਤੇਲ ਦੀ ਕੀਮਤ, ਗਲੋਬਲ ਸੰਕੇਤ, ਅਤੇ ਈਂਧਨ ਦੀ ਮੰਗ ਤੇ ਨਿਰਭਰ ਕਰਦੀ ਹੈ। 

Get the latest update about today petrol price, check out more about petrol diesel rate, petrol price in Punjab, diesel price & petrol price

Like us on Facebook or follow us on Twitter for more updates.