ਭਾਰਤ ਨੂੰ ਮਿਲ ਸਕਦੀ ਹੈ ਚੌਥੀ ਕੋਰੋਨਾ ਵੈਕਸੀਨ, Pfizer ਟੀਕੇ ਨੂੰ ਮਨਜ਼ੂਰੀ ਲਈ ਗੱਲਬਾਤ ਜਾਰੀ

ਦੇਸ਼ ਵਿਚ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਭਾਰਤ ਨੂੰ ਚੌਥੀ ਕੋਰੋਨਾ ਵੈਕਸੀਨ ਮਿਲ ਸਕਦੀ ਹੈ। ਦੁਨੀਆ ਦੀ...

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਭਾਰਤ ਨੂੰ ਚੌਥੀ ਕੋਰੋਨਾ ਵੈਕਸੀਨ ਮਿਲ ਸਕਦੀ ਹੈ। ਦੁਨੀਆ ਦੀ ਸਭ ਤੋਂ ਕਾਰਗਰ ਵੈਕਸੀਨ ਬਣਾਉਣ ਵਾਲੀ ਕੰਪਨੀ ਫਾਈਜ਼ਰ ਭਾਰਤ ਨਾਲ ਸੰਪਰਕ ਵਿਚ ਹੈ। ਭਾਰਤ ਵਿਚ ਆਪਣੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦਿਵਾਉਣ ਦੇ ਲਈ ਉਹ ਫਿਲਹਾਲ ਗੱਲਬਾਤ ਕਰ ਰਹੀ ਹੈ। ਫਾਈਜ਼ਰ ਅਮਰੀਕੀ ਵੈਕਸੀਨ ਨਿਰਮਾਤਾ ਕੰਪਨੀ ਹੈ ਜੋ ਹੁਣ ਭਾਰਤ ਆ ਸਕਦੀ ਹੈ। ਕਈ ਮਾਹਰਾਂ ਨੇ ਇਸ ਟੀਕੇ ਨੂੰ ਕੋਰੋਨਾ ਇਨਫੈਕਸ਼ਨ ਦੇ ਖਿਲਾਭ ਸਭ ਤੋਂ ਕਾਰਗਰ ਮੰਨਿਆ ਹੈ। ਇਸ ਟੀਕੇ ਨੇ ਆਪਣੇ ਸਾਰੇ ਟ੍ਰਾਇਲਾਂ ਵਿਚ ਕੋਰੋਨਾ ਇਨਫੈਕਸ਼ਨ ਦੇ ਖਿਲਾਫ 92 ਫੀਸਦੀ ਤੋਂ 95 ਫੀਸਦੀ ਤੱਕ ਦੀ ਸਮਰੱਥਾ ਦਿਖਾਈ ਸੀ। ਵੈਕਸੀਨ ਦਾ ਨਾਂ BNT162b2 ਹੈ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਵੀ ਅਸਰਦਾਰ ਤੇ ਸੁਰੱਖਿਅਤ ਕੋਰੋਨਾ ਵੈਕਸੀਨ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ।

ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਇਨਫੈਕਸ਼ਨ ਹੋਣ ਵਾਲੇ ਲੋਕਾਂ ਦਾ ਗ੍ਰਾਫ ਲਗਾਤਾਰ ਉੱਪਰ ਜਾ ਰਿਹਾ ਹੈ। ਮੌਤ ਦਾ ਅੰਕੜਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਤ ਜਿਵੇਂ ਕਾਬੂ ਤੋਂ ਬਾਹਰ ਹੋ ਗਏ ਹਨ। ਅਜਿਹੇ ਵਿਚ ਭਾਰਤ ਸਰਕਾਰ ਵੈਕਸੀਨੇਸ਼ਨ ਨੂੰ ਕੋਰੋਨਾ ਤੋਂ ਨਿਪਟਣ ਦੇ ਸਭ ਤੋਂ ਵੱਡੇ ਉਪਾਅ ਦੇ ਰੂਪ ਵਿਚ ਦੇਖ ਰਹੀ ਹੈ। ਫਿਲਹਾਲ ਭਾਰਤ ਵਿਚ ਕੋਵੀਸ਼ੀਲਡ ਤੇ ਕੋਵੈਕਸੀਨ ਉਪਲੱਬਧ ਹੈ। ਰੂਸ ਦੀ ਸਪੁਤਨਿਕ V ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਗਈ ਹੈ। 1 ਮਈ ਤੋਂ 18 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਦੇ ਲਈ ਵੀ ਵੈਕਸੀਨੇਸ਼ਨ ਸ਼ੁਰੂ ਹੋ ਗਿਆ ਹੈ।

ਭਾਰਤ ਆਉਣ ਤੋਂ ਪਹਿਲਾਂ ਰੱਖੀ ਸ਼ਰਤ
ਭਾਰਤ ਵਿਚ ਇਸ ਦੇ ਆਉਣ ਤੋਂ ਪਹਿਲਾਂ ਹੀ ਫਾਈਜ਼ਰ ਕੰਪਨੀ ਨੇ ਇਕ ਸ਼ਰਤ ਰੱਖ ਦਿੱਤੀ ਹੈ। ਫਾਈਜ਼ਰ ਨੇ ਕਿਹਾ ਹੈ ਕਿ ਉਹ ਆਪਣੀ ਕੋਵਿਡ-19 ਵੈਕਸੀਨ ਸਿਰਫ ਸਰਕਾਰੀ ਕਾਨਟ੍ਰੈਕਟ ਦੇ ਰਾਹੀਂ ਹੀ ਦੇਵੇਗੀ। ਇਸ ਦਾ ਮਤਲਬ ਹੇ ਕਿ ਸ਼ਾਇਦ ਇਹ ਵੈਕਸੀਨ ਦੇਸ਼ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਨਾ ਮਿਲੇ, ਜਦੋਂ ਤੱਕ ਕਿ ਸਰਕਾਰ ਇਨ੍ਹਾਂ ਪ੍ਰਾਈਵੇਟ ਸੰਸਥਾਨਾਂ ਨੂੰ ਇਹ ਵੈਕਸੀਨ ਨਾ ਦੇਵੇ।

ਫਾਈਜ਼ਰ ਨੇ ਇਹ ਫੈਸਲਾ ਅਜਿਹੇ ਵੇਲੇ ਵਿਚ ਕੀਤਾ ਹੈ ਜਦੋਂ ਭਾਰਤ ਨੇ ਆਪਣੀ ਕੋਵਿਡ ਟੀਕਾਕਰਨ ਰਣਨੀਤੀ ਵਿਚ ਇਕ ਤੋਂ ਬਾਅਦ ਇਕ ਬਦਲਾਅ ਕੀਤੇ ਹਨ। ਉਸ ਨੇ ਕੰਪਨੀਆਂ ਨੂੰ ਇਹ ਆਪਸ਼ਨ ਦਿੱਤਾ ਹੈ ਕਿ ਉਹ ਥੋੜੇ ਜ਼ਿਆਦਾ ਰੇਟ ਉੱਤੇ ਸੂਬਿਆਂ ਤਾਂ ਫਿਰ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਆਪਣੀ ਵੈਕਸੀਨ ਵੇਚ ਸਕਦੀ ਹੈ। ਇਸ ਬਾਰੇ ਵਿਚ ਫਾਈਜ਼ਰ ਦੇ ਇਕ ਬੁਲਾਰੇ ਨੇ ਕਿਹਾ ਕਿ ਕੰਪਨੀ ਭਾਰਤ ਵਿਚ ਵੈਕਸੀਨ ਜ਼ਰੂਰ ਉਪਲੱਬਧ ਕਰਾਏਗੀ ਪਰ ਮਹਾਮਾਰੀ ਦੇ ਇਸ ਦੌਰ ਵਿਚ ਉਹ ਸਰਕਾਰੀ ਟੀਕਾਕਰਨ ਪ੍ਰੋਗਰਾਮਾਂ ਨੂੰ ਤਰਜੀਹ ਦੇਵੇਗੀ।

Get the latest update about India, check out more about vaccine, Covid19, Truescoopnews & Approval

Like us on Facebook or follow us on Twitter for more updates.