ਪੀਜੀਆਈ ਚੰਡੀਗੜ੍ਹ ਨੌਜਵਾਨਾਂ ਨੂੰ ਸੁਨਹਿਰੀ ਮੌਕਾ ਦੇਣ ਜਾ ਰਿਹਾ ਹੈ।ਜੋ ਕਿ ਮੈਡੀਕਲ ਫੀਲਡ ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਸਾਰੇ ਉਮੀਦਵਾਰਾਂ ਲਈ ਵੀ ਖੁਸ਼ਖਬਰੀ ਹੈ ਜੋ ਅਸਿਸਟੈਂਟ ਪ੍ਰੋਫ਼ੈਸਰ ਦੀਆਂ ਨੌਕਰੀਆਂ ਦੀ ਸੂਚਨਾ ਅਤੇ ਅਰਜ਼ੀ ਫਾਰਮ ਦੀ ਉਡੀਕ ਕਰ ਰਹੇ ਹਨ। ਯੋਗ ਉਮੀਦਵਾਰ ਪੀਜੀਆਈਐਮਈਆਰ, ਚੰਡੀਗੜ੍ਹ ਭਰਤੀ 2022 ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹ ਉਨ੍ਹਾਂ ਸਾਰੇ ਬਿਨੈਕਾਰਾਂ ਲਈ ਕਰੀਅਰ ਦਾ ਬਹੁਤ ਵਧੀਆ ਅਤੇ ਸ਼ਾਨਦਾਰ ਮੌਕਾ ਹੈ ਜੋ ਆਪਣਾ ਕਰੀਅਰ ਮੈਡੀਕਲ ਫੀਲਡ 'ਚ ਬਣਾਉਣ ਲਈ ਸੁਚੇਤ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਪਹਿਲਾਂ PGIMER, ਚੰਡੀਗੜ੍ਹ ਦੀਆਂ ਨੌਕਰੀਆਂ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ। ਇਸ ਨੌਕਰੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ। ਭਰਤੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ http://pgimer.edu.in/ ਹੈ।
ਪੀਜੀਆਈ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਵਾਕ-ਇਨ-ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਇਨ੍ਹਾਂ ਅਹੁਦਿਆਂ ਲਈ ਇੰਟਰਵਿਊ ਪ੍ਰਕਿਰਿਆ 11 ਮਈ, 2022 ਨੂੰ ਸ਼ੁਰੂ ਹੋਵੇਗੀ।
ਅਸਾਮੀਆਂ ਦੇ ਵੇਰਵੇ
Anesthesia : 1 ਪੋਸਟ
ENT: 1 ਪੋਸਟ
General Surgery: 1 ਪੋਸਟ
Internal Medicine: 1 ਪੋਸਟ
Medical Microbiology: 1 ਪੋਸਟ
Gynecologist: 1 ਪੋਸਟ
Ophthalmology: 1 ਪੋਸਟ
Orthopedics: 1 ਪੋਸਟ
Pediatrics: 1 ਪੋਸਟ
Radio-diagnosis: 1 ਪੋਸਟ
ਇਹ ਵੀ ਪੜ੍ਹੋ: 'ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ' ਵੱਲੋਂ ਲਗਾਈ ਗਿਆ ਪਲੇਸਮੈਂਟ ਕੈਂਪ , 65 ਨੌਜਵਾਨਾਂ ਦੀ ਮੌਕੇ ’ਤੇ ਮਿਲੀ ਨੌਕਰੀ
11 ਮਈ, 2022 ਨੂੰ ਦੁਪਹਿਰ 2 ਵਜੇ, ਇਹਨਾਂ ਅਹੁਦਿਆਂ ਲਈ ਉਮੀਦਵਾਰ ਵਾਕ-ਇਨ-ਇੰਟਰਵਿਊ ਵਿੱਚ ਸ਼ਾਮਲ ਹੋ ਸਕਦੇ ਹਨ। ਉਮੀਦਵਾਰਾਂ ਨੂੰ ਕਮੇਟੀ ਰੂਮ, ਕੈਰੋਂ ਪ੍ਰਬੰਧਕੀ ਬਲਾਕ, ਪੀਜੀਆਈਐਮਈਆਰ, ਚੰਡੀਗੜ੍ਹ, ਸੈਕਟਰ 12 ਵਿੱਚ ਰਿਪੋਰਟ ਕਰਨੀ ਚਾਹੀਦੀ ਹੈ। ਸਾਰੇ ਉਮੀਦਵਾਰ ਆਪਣੇ ਪ੍ਰਮਾਣ ਪੱਤਰ ਜ਼ਰੂਰ ਲੈ ਕੇ ਆਉਣ।
Get the latest update about KAIRON ADMINISTRATIVE BLOCK, check out more about WALK IN INTERVIEW, CHANDIGARH, ASSISTANT PROFESSOR JOBS & PGIMER CHANDIGARH RECRUITMENT
Like us on Facebook or follow us on Twitter for more updates.