ਅੰਗੀਠੀ ਦਾ ਸੇਕ ਲੈਣ ਵਾਲਿਆਂ ਲਈ ਵੱਡੀ ਖ਼ਬਰ, ਮਿਲ ਸਕਦੀ ਹੈ ਹਮੇਸ਼ਾਂ ਦੀ ਨੀਂਦ

ਫਗਵਾੜਾ ਦੇ ਕਚਿਹਰੀ ਰੋਡ 'ਤੇ ਬੰਦ ਕਮਰੇ 'ਚ ਅੰਗੀਠੀ ਸੇਕਣ ਨਾਲ ਇਕ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ...

ਫਗਵਾੜਾ— ਫਗਵਾੜਾ ਦੇ ਕਚਿਹਰੀ ਰੋਡ 'ਤੇ ਬੰਦ ਕਮਰੇ 'ਚ ਅੰਗੀਠੀ ਸੇਕਣ ਨਾਲ ਇਕ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਮਖਨੁ ਸ਼ਰਮਾ ਪੁੱਤਰ ਹਰੀ ਚੰਦ ਅਤੇ ਜ਼ਖਮੀ ਦੀ ਪਛਾਣ ਖੇਮ ਰਾਜ ਦੇ ਰੂਪ 'ਚ ਹੋਈ ਹੈ।

ਜਾਣੋ ਆਖਿਰ ਕਿਉਂ 'ਗਿੱਧੇ-ਭੰਗੜੇ' ਦੀ ਰੌਣਕ ਨਾਲ ਸੱਜਿਆ ਗੁਰਦਾਸਪੁਰ ਦਾ ਸਰਕਾਰੀ ਹਸਪਤਾਲ

ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਸਾਥੀਆਂ ਸਮੇਤ ਇਕ ਟ੍ਰਾਂਸਪੋਰਟ 'ਚ ਕੰਮ ਕਰਦਾ ਸੀ। ਦੇਰ ਸ਼ਾਮ ਲੋਹੜੀ ਲਈ ਫਗਵਾੜਾ ਦੇ ਕਚਿਹਰੀ ਰੋਡ 'ਤੇ ਬੰਦ ਕਮਰੇ 'ਚ ਇਕ ਅੰਗੀਠੀ ਜਲਾਈ ਗਈ। ਅੰਗੀਠੀ ਵਾਲੇ ਕਮਰੇ 'ਚ 2 ਲੋਕ ਸੋ ਰਹੇ ਸਨ, ਜਿਸ 'ਚ ਇਕ ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਗੋਰਾਇਆ-ਜਲੰਧਰ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ, ਵਿਦਿਆਰਥੀਆਂ ਨਾਲ ਭਰੀ ਸੀ ਬੱਸ

ਹਾਦਸੇ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ ਸੁਰਿੰਦਰ ਚਾਂਦ ਐੱਸ.ਐੱਚ.ਓ ਓਂਕਾਰ ਸਿੰਘ ਬਰਾੜ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।

Get the latest update about Phagwara News, check out more about Punjab News, News In Punjabi, True Scoop News & Phagwara Court Road

Like us on Facebook or follow us on Twitter for more updates.