ਫਗਵਾੜਾ: ਛੁੱਟੀ ਵਾਲੇ ਦਿਨ ਬੈਂਕ 'ਚ ਚੋਰੀ ਦੀ ਕੋਸ਼ਿਸ਼, ਮੈਨੇਜਰ ਨੂੰ ਦੇਖ ਪਈਆਂ ਭਾਜੜਾ

ਘਟਨਾ ਸੰਬੰਧੀ ਜਾਣਕਾਰੀ ਦੇਂਦਿਆਂ ਬੈਂਕ ਮੈਨੇਜਰ ਕਿਰਪਾਲ ਸਿੰਘ ਨੇ ਦੱਸਿਆ ਕਿ 2 ਅਕਤੂਬਰ ਦਾ ਦਿਨ ਹੋਣ ਕਾਰਨ ਗੰਨਮੈਨ ਮਲਕੀਤ ਸਿੰਘ ਅਤੇ ਸਫਾਈ ਕਰਮਚਾਰੀ ਰਾਣੀ ਨੂੰ ਬੈਂਕ ਦੀ ਸਫਾਈ ਕਰਨ ਲਈ ਆਪਣੇ ਨਾਲ ਲੈ ਕੇ ਗਏ ਸਨ...

ਫਗਵਾੜਾ ਦੇ ਬੰਗਾ ਰੋਡ 'ਤੇ ਸਥਿਤ ਪੰਜਾਬ ਗ੍ਰਾਮੀਣ ਬੈਂਕ 'ਚ ਚੋਰਾਂ ਨੇ ਛੁੱਟੀ ਵਾਲੇ ਦਿਨ ਭਾਵ ਐਤਵਾਰ ਨੂੰ ਦਿਨ-ਦਿਹਾੜੇ ਬੈਂਕ 'ਚ ਦਾਖਲ ਹੋ ਕੇ ਬੈਂਕ ਨੂੰ ਤੋੜਕੇ ਚੋਰੀ ਦੀ ਕੋਸ਼ਿਸ਼ ਕੀਤੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਬੈਂਕ ਦਾ ਮੈਨੇਜਰ ਕਿਸੇ ਕੰਮ ਲਈ ਅਚਾਨਕ ਬੈਂਕ 'ਚ ਆ ਗਿਆ ਅਤੇ ਜਿਵੇਂ ਹੀ ਸ਼ਟਰ ਦਾ ਤਾਲਾ ਖੁੱਲ੍ਹਣ ਲੱਗਾ ਤਾਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਹ ਲੁਟੇਰੇ ਬੈਂਕ 'ਚ ਹੀ ਕਟਰ ਅਤੇ ਗੈਸ ਸਿਲੰਡਰ ਵੀ ਛੱਡ ਕੇ ਫ਼ਰਾਰ ਹੋ ਗਏ।


ਘਟਨਾ ਸੰਬੰਧੀ ਜਾਣਕਾਰੀ ਦੇਂਦਿਆਂ ਬੈਂਕ ਮੈਨੇਜਰ ਕਿਰਪਾਲ ਸਿੰਘ ਨੇ ਦੱਸਿਆ ਕਿ 2 ਅਕਤੂਬਰ ਦਾ ਦਿਨ ਹੋਣ ਕਾਰਨ ਗੰਨਮੈਨ ਮਲਕੀਤ ਸਿੰਘ ਅਤੇ ਸਫਾਈ ਕਰਮਚਾਰੀ ਰਾਣੀ ਨੂੰ ਬੈਂਕ ਦੀ ਸਫਾਈ ਕਰਨ ਲਈ ਆਪਣੇ ਨਾਲ ਲੈ ਕੇ ਗਏ ਸਨ, ਜਿਵੇਂ ਹੀ ਉਹ ਬੈਂਕ ਖੋਲ੍ਹਣ ਤੋਂ ਬਾਅਦ ਅੰਦਰ ਗਏ। ਬੈਂਕ ਦਾ ਤਾਲਾ ਤੋੜ ਕੇ ਲੁਟੇਰੇ ਮੌਕੇ 'ਤੇ ਹੀ 2 ਵੱਡੀਆਂ ਗੈਸ ਦੀਆਂ ਪੌੜੀਆਂ, ਛੋਟੀ ਪੌੜੀ ਅਤੇ ਔਜ਼ਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਦੀ ਸੂਚਨਾ ਉਨ੍ਹਾਂ ਵਲੋਂ ਪੁਲਿਸ ਨੂੰ ਦਿੱਤੀ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਅਤੇ ਥਾਣਾ ਸਦਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਐਚ.ਓ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਲੱਗੇ ਸੀ.ਸੀ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

Get the latest update about phagwara news, check out more about robbery attempt at phagwara bank & phagwara bank robbery

Like us on Facebook or follow us on Twitter for more updates.