IT ਵਿਭਾਗ ਨੇ ਫਗਵਾੜਾ ਦੇ ਪਿੰਡ ਭੁੱਲਰਾਈ 'ਚ 72 ਲੱਖ ਦੀ ਜ਼ਮੀਨ ਨੂੰ ਲਿਆ ਆਪਣੇ ਕਬਜ਼ੇ

ਇਨਕਮ ਟੈਕਸ ਵਿਭਾਗ ਨੇ ਇੱਥੇ ਬੀਤੇ ਦਿਨ ਇਨਕਮ ਟੈਕਸ ਐਕਟ 1961 ਦੇ ਤਹਿਤ ਫਗਵਾੜਾ ਦੇ ਕੋਲ੍ਹ ਪਿੰਡ ਭੁੱਲਰਾਈ 'ਚ ਸਥਿਤ 72 ਲੱਖ ਰੁਪਏ ਮੁੱਲ ਦੀ 23 ਕਨਾਲ 18 ਮਰਲੇ ਜ਼ਮੀਨ ਨੂੰ ਆਪਣੇ ਕਬਜ਼ੇ 'ਚ ਲਿਆ ਹੈ। ਇਨਕਮ ਟੈਕਸ ਦੇ ਅਡੀਸ਼ਨਲ ਕਮਿਸ਼ਨਰ...

ਫਗਵਾੜਾ— ਇਨਕਮ ਟੈਕਸ ਵਿਭਾਗ ਨੇ ਇੱਥੇ ਬੀਤੇ ਦਿਨ ਇਨਕਮ ਟੈਕਸ ਐਕਟ 1961 ਦੇ ਤਹਿਤ ਫਗਵਾੜਾ ਦੇ ਕੋਲ੍ਹ ਪਿੰਡ ਭੁੱਲਰਾਈ 'ਚ ਸਥਿਤ 72 ਲੱਖ ਰੁਪਏ ਮੁੱਲ ਦੀ 23 ਕਨਾਲ 18 ਮਰਲੇ ਜ਼ਮੀਨ ਨੂੰ ਆਪਣੇ ਕਬਜ਼ੇ 'ਚ ਲਿਆ ਹੈ। ਇਨਕਮ ਟੈਕਸ ਦੇ ਅਡੀਸ਼ਨਲ ਕਮਿਸ਼ਨਰ ਡਾ. ਗਿਰੀਸ਼ ਬਾਲੀ ਨੇ ਵੀਰਵਾਰ ਨੂੰ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਸ਼ਟੀ ਕੀਤੀ ਕਿ ਇਹ ਜ਼ਮੀਨ ਗ੍ਰਾਮ ਚਹੇੜੂ ਤਹਿਸੀਲ ਫਗਵਾੜਾ ਦੀ ਇਕ ਪਿੰਡ ਵਾਸੀ ਸੁਖਵਿੰਦਰ ਕੌਰ ਨਾਲ ਸੰਬੰਧਿਤ ਸੀ, ਜਿਨ੍ਹਾਂ ਨੇ 2010-11 ਦੇ ਵਿੱਤੀ ਸਾਲ ਦੌਰਾਨ ਜ਼ਮੀਨ ਖਰੀਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਦੀ ਜਾਂਚ-ਪੜਤਾਲ ਦੌਰਾਨ ਜ਼ਮੀਨ ਖਰੀਦਣ ਵਾਲੀ ਮਹਿਲਾ 72 ਲੱਖ ਰੁਪਏ ਦੀ ਅਚੱਲ ਸਪੰਤੀ ਖਰੀਦਣ ਦੇ ਸਰੋਤ ਦਾ ਖੁਲਾਸਾ ਨਹੀਂ ਕਰ ਸਕੀ।

ਇਨਕਮ ਟੈਕਸ ਵਿਭਾਗ ਫਗਵਾੜਾ ਤੇ ਬਾਰ ਐਸੋਸੀਏਸ਼ਨ ਫਗਵਾੜਾ ਵਿਚਕਾਰ ਖੇਡਿਆ ਗਿਆ ਕ੍ਰਿਕਟ ਮੈਚ, ਦੇਖੋ ਤਸਵੀਰਾਂ

ਗਿਰੀਸ਼ ਬਾਲੀ ਨੇ ਇਹ ਵੀ ਕਿਹਾ ਕਿ ਇਨਕਮ ਟੈਕਸ ਨੇ 79 ਲੱਖ ਰੁਪਏ ਦੀ ਮੰਗ ਉਠਾਈ, ਜਿਸ 'ਚ ਇਨਕਮ ਟੈਕਸ ਐਕਟ ਦੇ ਤਹਿਤ ਦੰਡ (ਸਜ਼ਾ) ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਬਕਾਇਆ ਰਾਸ਼ੀ ਦਾ ਅਹਿਸਾਸ ਕਰਨ ਲਈ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ, ਉਕਤ ਨਿਰਧਾਰਿਤ ਮਹਿਲਾ 79 ਲੱਖ ਰੁਪਏ ਦੀ ਰਾਸ਼ੀ ਜਮਾ ਨਹੀਂ ਕਰ ਸਕਦੀ ਹੈ, ਇਸ ਲਈ ਇਨਕਮ ਟੈਕਲ ਵਿਭਾਗ ਨੂੰ ਸੰਪਤੀ ਨੂੰ ਅਟੈਚ ਕਰਨ ਲਈ ਮਜਬੂਰ ਕੀਤਾ ਗਿਆ ਸੀ, ਜਿਸ ਨੂੰ ਜਲਦ ਹੀ ਕਾਨੂੰਨ ਮੁਤਾਬਕ ਨੀਲਾਮ ਕੀਤਾ ਜਾ ਸਕਦਾ ਹੈ।

Get the latest update about Phagwara News, check out more about Income Tax Department, Phagwara Property Issue, Dr Girish Bali & News In Punjabi

Like us on Facebook or follow us on Twitter for more updates.