ਸੰਨੀ ਦਿਓਲ ਦਾ ਫਗਵਾੜਾ 'ਚ ਰੋਡ ਸ਼ੋਅ, ਵੋਟਰਾਂ ਨੂੰ ਖੁਸ਼ ਕਰਨ ਲਈ ਖੁਆਈਆਂ ਜਲੇਬੀਆਂ

ਬਾਲੀਵੁੱਡ ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਬੀਤੇ ਦਿਨ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ ਬਾਘਾ ਲਈ ਵੋਟਾਂ ਮੰਗੀਆਂ। ਸੰਨੀ ਦਿਓਲ ਨੇ ਫਗਵਾੜਾ ਦੇ ਬਾਜ਼ਾਰਾਂ 'ਚ ਜੀਪ 'ਤੇ ਬੈਠ ਕੇ ਰੋਡ ਸ਼ੋਅ...

ਜਲੰਧਰ— ਬਾਲੀਵੁੱਡ ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਬੀਤੇ ਦਿਨ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ ਬਾਘਾ ਲਈ ਵੋਟਾਂ ਮੰਗੀਆਂ। ਸੰਨੀ ਦਿਓਲ ਨੇ ਫਗਵਾੜਾ ਦੇ ਬਾਜ਼ਾਰਾਂ 'ਚ ਜੀਪ 'ਤੇ ਬੈਠ ਕੇ ਰੋਡ ਸ਼ੋਅ ਕੱਢਿਆ। ਇਸ ਦੌਰਾਨ ਸੰਨੀ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਸੰਨੀ ਦਿਓਲ ਨੇ ਜਿੱਥੇ ਆਪਣੇ ਫੈਨਜ਼ ਨੂੰ ਆਟੋਗ੍ਰਾਫ ਦਿੱਤੇ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਲੇਬੀਆਂ ਵੀ ਖੁਆਈਆਂ। ਸੰਨੀ ਨੇ ਫਗਵਾੜਾ ਤੋਂ ਬਾਅਦ ਮੁਕੇਰੀਆਂ ਵੀ ਰੋਡ ਸ਼ੋਅ ਕਰਨਾ ਸੀ।

ਵੋਟਰਾਂ ਨੂੰ ਲੁਭਾਉਣ ਲਈ ਉਮੀਦਵਾਰ ਨੂੰ ਦੇਖੋ ਕੀ-ਕੀ ਕਰਨਾ ਪੈ ਰਿਹੈ

ਇਸ ਲਈ ਉਹ ਫਗਵਾੜੇ ਦਾ ਥੋੜ੍ਹਾ ਰੋਡ ਸ਼ੋਅ ਛੱਡ ਕੇ ਮੁਕੇਰੀਆਂ ਚਲੇ ਗਏ। ਸੰਨੀ ਦੇ ਰੋਡ ਸ਼ੋਅ ਤੋਂ ਬਾਅਦ ਰਾਜੇਸ਼ ਬਾਘਾ ਕਾਫੀ ਖੁਸ਼ ਦਿਸੇ ਤੇ ਜਿੱਤ ਦਾ ਦਾਅਵਾ ਕਰਦੇ ਰਹੇ। ਬਾਘਾ ਦਾ ਕਹਿਣਾ ਹੈ ਕੇ ਬੀਜੇਪੀ ਸਭ ਤੋਂ ਵੱਡੀ ਪਾਰਟੀ ਹੈ। ਵੱਡੀ ਪਾਰਟੀ ਦਾ ਟਿਕਟ ਮਿਲਣਾ ਮਾਣ ਵਾਲੀ ਗੱਲ ਹੈ। ਮੇਰੇ ਪਰਿਵਾਰ 'ਚੋਂ ਤਾਂ ਕੋਈ ਸਰਪੰਚੀ ਵੀ ਨਹੀਂ ਲੜਿਆ। ਮੈਂ ਬੜੇ ਆਮ ਘਰ 'ਚੋਂ ਹਾਂ, ਲੋਕਾਂ ਨੂੰ ਇਹ ਗੱਲ ਚੰਗੀ ਲੱਗ ਰਹੀ ਹੈ। ਅਸੀਂ ਜਿੱਤ ਦਰਜ ਕਰਾਂਗੇ।

Get the latest update about Political News, check out more about MP Sunny Deol, Mukerian, True Scoop News & Phagwara Roadshow

Like us on Facebook or follow us on Twitter for more updates.