ਫਗਵਾੜਾ 'ਚ ਲੁਟੇਰਿਆਂ ਨੇ ਬਣਾਇਆ ਦਹਿਸ਼ਤ ਦਾ ਮਾਹੌਲ, ਪਹਿਲਾਂ ਕੀਤੀ ਲੁੱਟ ਫਿਰ ਚਲਾਈਆਂ ਗੋਲੀਆਂ

ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ...

ਫਗਵਾੜਾ — ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਨਜ਼ਦੀਕੀ ਪਿੰਡ ਪਾਸ਼ਟਾ 'ਚ ਕੁਝ ਸਮੇਂ ਪਹਿਲਾਂ ਲੁਟੇਰੇ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੋਂ ਲੁੱਟ ਦੀ ਵਾਰਦਾਤ ਕਰਕੇ ਫਰਾਰ ਹੋ ਗਏ। ਇੰਨਾ ਹੀ ਨਹੀਂ ਲੁੱਟ ਦੌਰਾਨ ਲੁਟੇਰਿਆਂ ਨੇ ਮੌਕੇ 'ਤੇ ਗੋਲੀਆਂ ਵੀ ਚਲਾਈਆਂ, ਜੋ ਕਿ ਦੁਕਾਨ ਦੇ ਮਾਲਕ ਅਤੇ ਦੁਕਾਨ 'ਤੇ ਕੰਮ ਕਰਨ ਵਾਲੇ ਇਕ ਲੜਕੇ ਦੇ ਲੱਗੀ ਹੈ। ਦੱਸ ਦੱਈਏ ਕਿ ਇਸ ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਨ ਲਈ ਪੁਲਸ ਮੌਕੇ 'ਤੇ ਪਹੁੰਚ ਗਈ ਹੈ।

ਗੁੰਡਾਗਰਦੀ ਦੀ ਹੱਦ : ਕਾਂਸਟੇਬਲ ਸਾਹਮਣਾ ਕਰਦੀ ਰਹੀ ਨਸ਼ੇੜੀਆਂ ਨਾਲ, ਲੋਕ ਦੇਖਦੇ ਰਹੇ ਤਮਾਸ਼ਾ

Get the latest update about Shop Owner, check out more about Robbers, True Scoop News, Punjabi News & Phagwara

Like us on Facebook or follow us on Twitter for more updates.