ਫਗਵਾੜਾ: ਨਿਊ ਮਨਸਾ ਦੇਵੀ ਨਗਰ 'ਚ ਚੋਰ ਘਰ 'ਚੋ ਸੋਨਾ, ਨਕਦੀ ਲੈ ਹੋਏ ਫਰਾਰ, ਪੁਲਿਸ ਦੀ ਤਫਤੀਸ਼ ਜਾਰੀ

ਘਟਨਾ ਫਗਵਾੜਾ ਦੇ ਨਿਓ ਮਨਸਾ ਦੇਵੀ ਨਗਰ ਦੀ ਗਲੀ ਨੰਬਰ 1 'ਚ ਵਾਪਰੀ ਹੈ। ਜਿਥੇ ਚੋਰਾਂ ਨੇ ਕੱਲ੍ਹ ਰਲ ਇਕ ਕੋਠੀ ਨੂੰ ਨਿਸ਼ਾਨ ਬਣਾਇਆ ਜਿਥੋਂ ਘਰ ਦੇ ਭਾਂਡੇ, ਸੋਨਾ ਅਤੇ ਨਕਦੀ ਲੈ ਫਰਾਰ ਹੋ ਗਏ...

ਘਟਨਾ ਫਗਵਾੜਾ ਦੇ ਨਿਓ ਮਨਸਾ ਦੇਵੀ ਨਗਰ ਦੀ ਗਲੀ ਨੰਬਰ 1 'ਚ ਵਾਪਰੀ ਹੈ। ਜਿਥੇ ਚੋਰਾਂ ਨੇ ਕੱਲ੍ਹ ਰਲ ਇਕ ਕੋਠੀ ਨੂੰ ਨਿਸ਼ਾਨ ਬਣਾਇਆ ਜਿਥੋਂ ਘਰ ਦੇ ਭਾਂਡੇ, ਸੋਨਾ ਅਤੇ ਨਕਦੀ ਲੈ ਫਰਾਰ ਹੋ ਗਏ। ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨਮ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਰਾਤੀਂ ਸਿਹਤ ਖ਼ਰਾਬ ਹੋਣ ਕਰਕੇ ਉਹ ਰਾਤ ਉਨ੍ਹਾਂ ਦੀ ਦਵਾਈ ਲੈਣ ਲਈ ਹਸਪਤਾਲ ਗਏ ਸਨ। ਜਦੋਂ ਉਹ ਦਵਾਈ ਲੈ ਕੇ ਵਾਪਸ ਆਏ ਤਾਂ ਘਰ ਦੀਆਂ ਕੁੰਡੀਆਂ ਦਰਵਾਜ਼ੇ ਸਾਰੇ ਟੁੱਟੇ ਹੋਏ ਸਨ ਤੇ ਉਨ੍ਹਾਂ ਜਦੋਂ ਅੰਦਰ ਵੜ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਹੋਇਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੇ ਘਰ ਦੇ ਭਾਂਡੇ ਘਰ ਵਿੱਚ ਪਏ ਤਕਰੀਬਨ 70 ਹਜ਼ਾਰ ਰੁਪਏ ਅਤੇ ਗੋਲਡ ਲੈ ਕੇ ਚੋਰ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮਾਮਲੇ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ । 


ਮੌਕੇ ਤੇ ਪਹੁੰਚੇ ਏ ਐੱਸ ਆਈ ਸੁਖਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪਰਿਵਾਰ ਬੀਤੀ ਰਾਤ ਤਕਰੀਬਨ ਸਾਢੇ ਦਸ ਵਜੇ ਦਵਾਈ ਲੈਣ ਲਈ ਹਸਪਤਾਲ ਗਿਆ ਸੀ। ਜਿਸ ਤੋਂ ਬਾਅਦ ਜਦੋਂ ਉਹ ਘਰ ਆਏ ਤਾਂ ਆਉਂਦਿਆਂ ਨੂੰ ਚੋਰਾਂ ਵੱਲੋਂ ਘਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Get the latest update about crime, check out more about phagwara news, chori, punjab news & phagwara

Like us on Facebook or follow us on Twitter for more updates.