ਫ਼ਗਵਾੜ੍ਹਾ: ਗੁਰੂ ਅਰਜੁਨ ਪੁਰਾ ਵਿਖੇ ਸ਼ਰਾਰਤੀ ਅਨਸਰਾਂ ਨੇ ਗੱਡੀਆਂ ਦੀ ਕੀਤੀ ਭੰਨਤੋੜ

ਫਗਵਾੜਾ ਦੇ ਮੁਹੱਲਾ ਗੁਰੂ ਅਰਜਨਪੁਰਾ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਤੇਰਾਂ ਦੇ ਕਰੀਬ ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ ਭੰਨ ਤੋੜ ਦੇ ਨਾਲ ਉਨ੍ਹਾਂ ਵੱਲੋਂ ਮੁਹੱਲੇ ਦੇ ਵਿਚ ਕਾਫੀ ਹੰਗਾਮਾ ਵੀ ਕੀਤਾ ਗਿਆ...

ਫਗਵਾੜਾ ਦੇ ਮੁਹੱਲਾ ਗੁਰੂ ਅਰਜਨਪੁਰਾ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਤੇਰਾਂ ਦੇ ਕਰੀਬ ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ ਭੰਨ ਤੋੜ ਦੇ ਨਾਲ ਉਨ੍ਹਾਂ ਵੱਲੋਂ ਮੁਹੱਲੇ ਦੇ ਵਿਚ ਕਾਫੀ ਹੰਗਾਮਾ ਵੀ ਕੀਤਾ ਗਿਆ। ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਗੁਰੂ ਅਰਜਨਪੁਰਾ ਦੀ ਗਲੀਆਂ ਵਿੱਚ ਖੜ੍ਹੀਆਂ ਗੱਡੀਆਂ ਦੀ ਭੰਨ ਤੋੜ ਦੀ ਆਵਾਜ਼ ਆਈ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉੱਥੇ ਹੰਗਾਮਾ ਵੀ ਕੀਤਾ ਗਿਆ ਤੇ ਗੱਡੀਆਂ ਤੇ ਸਾਰੇ ਹੀ ਸ਼ੀਸ਼ੇ ਤੋੜ ਦਿੱਤੇ ਗਏ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਗੱਡੀ ਦੀ ਵੀ ਭੰਨਤੋੜ ਕੀਤੀ ਗਈ ਸੀ। ਜਿਸਦੇ ਸਬੰਧ ਵਿਚ ਉਨ੍ਹਾਂ ਨੇ ਇਸਦੀ ਸ਼ਿਕਾਇਤ ਥਾਣਾ ਸਿਟੀ ਪੁਲੀਸ ਨੂੰ ਦਿੱਤੀ ਸੀ ਅਤੇ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਤੱਤਾਂ ਵੱਲੋਂ ਮੁਹੱਲੇ ਵਿੱਚ ਖਡ਼੍ਹੀਆਂ ਤਕਰੀਬਨ ਤੇਰਾਂ ਕੁ ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ  ਹੰਗਾਮਾ ਵੀ ਕੀਤਾ ਗਿਆ। ਫਿਲਹਾਲ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲਸ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਅਤੇ ਇਹ ਬੇਨਤੀ ਕੀਤੀ ਹੈ ਕਿ ਇਹੋ ਜਿਹੇ ਸ਼ਰਾਰਤੀ ਤੱਤਾਂ ਤੇ ਨੱਥ ਪਾਈ ਜਾਵੇ।

Get the latest update about phagwara news, check out more about crime, phagwara, police & punjab

Like us on Facebook or follow us on Twitter for more updates.