ਫਿਲੀਪੀਨ 'ਚ  ਆਇਆ ਤੂਫਾਨ, 5,000 ਲੋਕ ਸੁਰੱਖਿਅਤ ਕੱਢੇ ਬਾਹਰ

ਉੱਤਰੀ ਫਿਲੀਪੀਨ 'ਚ ਤੂਫਾਨ 'ਕਲਮੇਗੀ' ਦੇ ਆਉਣ ਤੋਂ ਪਹਿਲਾਂ ਤਕਰੀਬਨ 5,000 ਲੋਕਾਂ ਨੂੰ ਬੀਹਰ ਕੱਢ ਕੇ ਸੁਰੱਖਿਅਤ ...

ਮਨੀਲਾ — ਉੱਤਰੀ ਫਿਲੀਪੀਨ 'ਚ ਤੂਫਾਨ 'ਕਲਮੇਗੀ' ਦੇ ਆਉਣ ਤੋਂ ਪਹਿਲਾਂ ਤਕਰੀਬਨ 5,000 ਲੋਕਾਂ ਨੂੰ ਬੀਹਰ ਕੱਢ ਕੇ ਸੁਰੱਖਿਅਤ ਜਗ੍ਹਾ 'ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕਾਗਯਾਨ ਸੂਬੇ 'ਚ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ। ਈਫੇ ਨਿਊਜ਼ ਨੇ ਕਾਗਯਾਨ ਦੇ ਗਵਰਨਰ ਮੈਨੁਅਲ ਮਾਂਬਾ ਦੇ ਹਵਾਲੇ ਨਾਲ ਕਿਹਾ ਅਸੀਂ ਤੂਫਾਨ ਨਾਲ ਨਜਿੱਠਣ ਲਈ ਤਿਆਰ ਹਾਂ। ਕਲਮੇਗੀ ਦੇ ਆਉਣ ਨਾਲ ਜੋ ਮੋਸਵਾਰ ਨੂੰ ਇਕ ਗੰਭੀਰ ਉਸ਼ਣਕਟੀਬੰਧੀ ਤੂਫਾਨ 'ਚ ਬਤਦੀਲ ਹੋ ਗਿਆ, ਫਿਲੀਪੀਨ ਦੇ ਉੱਤਰੀ-ਪੱਛਮੀ ਸੂਬਿਆਂ ਜਿਵੇਂ ਕਾਗਯਾਨ, ਈਸਾਬੇਲਾ, ਇਲੋਕੋਸ ਜਾਂ ਬਟਨੇਸ ਨੇ ਪਹਿਲਾਂ ਹੀ ਮੀਂਹ ਅਤੇ ਹਵਾ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਦਿਨ ਦੇ ਦੌਰਾਨ ਤੇਜ਼ ਹੋ ਜਾਵੇਗਾ।

ਰਾਸ਼ਟਰੀ ਮੌਸਮ ਵਿਗਿਆਨ ਅਤੇ ਹਾਈਡ੍ਰੋਲੋਜੀਕਲ ਸਰਵਿਸਿਜ਼ ਨੇ ਕਿਹਾ ਹੈ ਕਿ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਤੂਫਾਨ ਕਮਜ਼ੋਰ ਪੈ ਜਾਵੇਗਾ। ਤੂਫਾਨ ਜਿਸ ਨੂੰ ਸਥਾਨਕ ਰੂਪ ਨਾਲ ਰੇਮਨ ਦਿੱਤਾ ਗਿਆ ਹੈ। ਮੰਗਲਵਾਰ ਸਵੇਰੇ 7 ਵਜੇ ਕਾਗਯਾਨ ਦੇ ਕੈਲਯਾਨ ਕਸਬੇ ਤੋਂ 110 ਕਿਲੋਮੀਟਰ ਪੂਰਬ 'ਚ ਸਥਿਤ ਸੀ। ਤੂਫਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਤੇਜ਼ ਹਵਾਵਾਂ ਅਤੇ 150 ਕਿਲੋਮੀਟਰ ਪ੍ਰਤੀ ਦੀ ਗਤੀ ਨਾਲ ਉੱਤਰ-ਪੱਛਮ ਦਿਸ਼ਾ 'ਚ ਹੌਲੀ-ਹੌਲੀ ਵੱਧ ਰਿਹਾ ਸੀ। ਪਗਾਮਾ ਨੇ ਐਲਾਨ ਕੀਤਾ ਹੈ ਕਿ ਚੱਕਰਵਾਤ ਦੇ ਸੀਜ਼ਨ ਦਾ ਅੰਤ ਅਕਤੂਬਰ 'ਚ ਹੋਵੇਗਾ ਪਰ ਕਲਮੇਗੀ ਫਿਲੀਪੀਨ 'ਚ 2019 'ਚ ਸਭ ਤੋਂ ਵੱਡਾ ਤੂਫਾ ਹੋਵੇਗਾ।

ਸ਼੍ਰੀਲੰਕਾ ਦੇ 7ਵੇਂ ਰਾਸ਼ਟਰਪਤੀ ਬਣੇ ਗੋਤਬਾਯਾ ਰਾਜਪਕਸ਼ੇ, ਚੁੱਕੀ ਸਹੁੰ

 

 

 

Get the latest update about Philippines Storm, check out more about International, Evacuate, True Scoop News & News In Punjabi

Like us on Facebook or follow us on Twitter for more updates.