ਫਿਲਪੀਨਸ ਦੁਨੀਆ ਦੇ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ਵਿਚ ਸ਼ਾਮਿਲ ਹੈ ਜਿੱਥੇ ਸੈਕਸ ਲਈ ਸਹਿਮਤੀ (ਏਜ ਆਫ ਕੰਸੇਂਟ) ਦੇਣ ਦੀ ਉਮਰ ਸਿਰਫ਼ 12 ਸਾਲ ਹੈ। ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੈਕਸ ਲਈ ਸਹਿਮਤੀ ਦੇਣ ਦੀ ਉਮਰ ਅਤੇ ਬੱਚਿਆਂ ਦੇ ਨਾਲ ਯੋਨ ਗੁਨਾਹਾਂ ਵਿਚਾਲੇ ਕਨੈਕਸ਼ਨ ਪਾਇਆ ਗਿਆ ਹੈ। ਕਈ ਦਹਾਕਿਆਂ ਤੋਂ ਮੰਗ ਕੀਤੇ ਜਾਣ ਦੇ ਬਾਅਦ ਹੁਣ ਫਿਲਪੀਨਸ ਵਿਚ ਏਜ ਆਫ ਕੰਸੇਂਟ ਨੂੰ ਬਦਲਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਦ ਇਕੋਨਾਮਿਸਟ ਦੀ ਰਿਪੋਰਟ ਮੁਤਾਬਕ ਫਿਲੀਪੀਲਸ ਵਿਚ ਬਾਲਗ ਉਮਰ ਦੀਆਂ ਔਰਤਾਂ ਮੁਕਾਬਲੇ ਬੱਚਿਆਂ ਦੇ ਨਾਲ ਰੇਪ ਦੀਆਂ ਘਟਨਾਵਾਂ ਜ਼ਿਆਦਾ ਦਰਜ ਕੀਤੀ ਜਾਂਦੀਆਂ ਹਨ। ਮੋਟੇ ਤੌਰ ਉੱਤੇ ਹਰ ਪੰਜ ਵਿੱਚੋਂ ਇਕ ਬੱਚੇ ਨੂੰ ਯੋਨ ਸ਼ੋਸ਼ਣ ਨਾਲ ਜੂਝਨਾ ਪੈਂਦਾ ਹੈ। ਕੋਰੋਨਾ ਲਾਕਡਾਊਨ ਦੌਰਾਨ ਬੱਚਿਆਂ ਨਾਲ ਆਨਲਾਈਨ ਸ਼ੋਸ਼ਣ ਦੀਆਂ ਘਟਨਾਵਾਂ ਵੀ ਵੱਧ ਗਈਆਂ ਹਨ। ਫਿਲਪੀਨਸ ਕਾਫ਼ੀ ਧਾਰਮਿਕ ਦੇਸ਼ ਹੈ ਅਤੇ ਜ਼ਿਆਦਾਤਰ ਆਬਾਦੀ ਕੈਥੋਲੀਕ ਹੈ। ਵੈਟਿਕਨ ਦੇ ਬਾਅਦ ਫਿਲਪੀਨਸ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਤਲਾਕ ਗੈਰ ਕਾਨੂੰਨੀ ਹੈ (ਮੁਸਲਮਾਨਾਂ ਨੂੰ ਛੱਡਕੇ)।
ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਦਾ ਕਹਿਣਾ ਹੈ ਕਿ ਸੈਕਸ ਲਈ ਸਹਿਮਤੀ ਦੀ ਉਮਰ ਵਧਾਉਣ ਨਾਲ ਅਪਰਾਧਿਕ ਮਾਮਲਿਆਂ ਵਿਚ ਕਾਰਵਾਈ ਕਰਨਾ ਆਸਾਨ ਹੋਵੇਗਾ। ਬੱਚਿਆਂ ਦੇ ਨਾਲ ਯੋਨ ਸ਼ੋਸ਼ਣ ਦੀਆਂ ਘਟਨਾਵਾਂ ਵਿਚ ਰੇਪ ਦਾ ਮਾਮਲਾ ਚਲਾਇਆ ਜਾ ਸਕੇਗਾ। ਕਈ ਦਹਾਕਿਆਂ ਤੱਕ ਕਾਨੂੰਨ ਬਦਲਣ ਦੀ ਮੰਗ ਠੁਕਰਾਉਣ ਦੇ ਬਾਅਦ ਦਸੰਬਰ ਵਿਚ ਫਿਲਪੀਨਸ ਦੀ ਸੰਸਦ ਦੇ ਹੇਠਲੇ ਅਰਾਮ ਨੇ ਏਜ ਆਫ ਕੰਸੇਂਟ ਨੂੰ 16 ਸਾਲ ਕਰਨ ਵਾਲੇ ਬਿੱਲ ਨੂੰ ਪਾਸ ਕਰ ਦਿੱਤਾ। ਹੁਣ ਇਸ ਨਾਲ ਜੁੜੇ ਬਿੱਲ ਨੂੰ ਉਪਰੀ ਸਦਨ ਵਿਚ ਪੇਸ਼ ਕੀਤਾ ਜਾਵੇਗਾ।
ਉਮੀਦ ਕੀਤੀ ਜਾ ਰਹੀ ਹੈ ਕਿ ਉਪਰੀ ਸਦਨ ਤੋਂ ਪਾਸ ਹੋਣ ਦੇ ਬਾਅਦ ਫਿਲਪੀਨਸ ਦੇ ਰਾਸ਼ਟਰਪਤੀ ਰੋਡਰਿਗੋ ਡੁਟੇਰਟੇ ਬਿੱਲ ਨੂੰ ਮਨਜ਼ੂਰੀ ਦੇ ਦੇਣਗੇ। ਡੁਟੇਰਟੇ ਨੇ ਖੁਦ ਦਾਅਵਾ ਕੀਤਾ ਸੀ ਕਿ ਬਚਪਨ ਵਿਚ ਇਕ ਪਾਦਰੀ ਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਸੀ। ਉਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਏਜ ਆਫ ਕੰਸੇਂਟ ਨੂੰ ਵਧਾਉਣਾ ਤਾਂ ਸਿਰਫ਼ ਇਕ ਸ਼ੁਰੂਆਤ ਹੋਵੇਗੀ ਕਿਉਂਕਿ ਕਾਨੂੰਨ ਬਦਲਣ ਦੇ ਬਾਅਦ ਲੋਕਾਂ ਦੇ ਐਟੀਟਿਊਡ ਨੂੰ ਬਦਲਣਾ ਜ਼ਿਆਦਾ ਮੁਸ਼ਕਲ ਭਰਿਆ ਹੋਵੇਗਾ।