ਬੇਟੇ ਦੀ ਲਾਸ਼ ਫਿਲੀਪੀਂਸ ਤੋਂ ਲਿਆਉਣ ਦੇ ਨਹੀਂ ਸਨ ਪੈਸੇ, ਮਾਂ ਨੇ ਇੰਝ ਦੇਖਿਆ ਅੰਤਿਮ ਸੰਸਕਾਰ

ਪੰਜਾਬ ਦੇ ਫਿਰੋਜ਼ਪੁਰ ਦੇ ਸਾਬਕਾ ਫੌਜ਼ੀ ਦੇ ਪਰਿਵਾਰ ਲਈ ਸ਼ੁੱਕਰਵਾਰ ਦਾ ਦਿਨ ...

ਫਿਰੋਜ਼ਪੁਰ — ਪੰਜਾਬ ਦੇ ਫਿਰੋਜ਼ਪੁਰ ਦੇ ਸਾਬਕਾ ਫੌਜ਼ੀ ਦੇ ਪਰਿਵਾਰ ਲਈ ਸ਼ੁੱਕਰਵਾਰ ਦਾ ਦਿਨ ਬੇਹੱਦ ਮੁਸ਼ਕਿਲ ਭਰਿਆ ਰਿਹਾ ਹੈ। ਮਾਂ ਸਮੇਤ ਪੂਰੇ ਪਰਿਵਾਰ ਨੇ ਆਪਣੇ 22 ਸਾਲ ਦੇ ਬੇਟੇ ਦੇ ਅੰਤਿਮ ਦਰਸ਼ਨ ਵੀਡੀਓ ਕਾਲ ਦੇ ਰਾਹੀਂ ਕੀਤੇ ਅਤੇ ਸੰਸਕਾਰ ਦਾ ਹਿੱਸਾ ਬਣੇ। 5 ਫਰਵਰੀ ਨੂੰ ਅਣਪਛਾਤੇ ਲੋਕਾਂ ਨੇ ਉਸ ਨੂੰ ਗੋਲੀ ਮਾਰੀ ਸੀ। 7 ਦਿਨ ਇਲਾਜ ਤੋਂ ਬਾਅਦ 12 ਫਰਵਰੀ ਨੂੰ ਉਸ ਦੀ ਮੌਤ ਗਈ। ਪਰਿਵਾਰ ਕੋਲ ਪੈਸਾ ਨਹੀਂ ਸੀ ਕਿ ਉਹ ਲਾਸ਼ ਨੂੰ ਭਾਰਤ ਲਿਆ ਸਕਣ। ਇਸ ਲਈ ਦਾਹ ਸੰਸਕਾਰ ਕੀਤਾ ਗਿਆ। ਸੁਖਜੀਤ ਸਿੰਘ ਦਾ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਸ਼ੁੱਕਰਵਾਰ ਨੂੰ ਉਸ ਦੇ ਘਰ 'ਚ ਇਕੱਠੇ ਹੋਏ ਅਤੇ ਵੀਡੀਓ ਕਾਲ ਰਾਹੀਂ ਅੰਤਿਮ ਸੰਸਕਾਰ ਦਾ ਹਿੱਸਾ ਬਣੇ। ਇਸ ਦੌਰਾਨ ਸਾਰਿਆਂ ਦੀਆਂ ਅੱਖਾਂ ਨਮ ਸੀ। ਬੇਸੁਧ ਸੀ ਮਾਂ ਵਾਰ-ਵਾਰ ਕਹਿ ਰਹੀ ਸੀ ਕਿ ਉਸ ਨੂੰ ਇਕ ਤੋਂ ਬਾਅਦ ਚੰਗੀ ਤਰ੍ਹਾਂ ਤੋਂ ਦੇਖ ਲੈਣ ਦਿਓ। ਉਸ ਨੂੰ ਛੂਹ ਲੈਣ ਦਿਓ।

True Scoope Special : ਪੁਲਵਾਮਾ ਹਮਲੇ ਨੂੰ ਹੋਇਆ ਇਕ ਸਾਲ, ਸ਼ਹੀਦਾਂ ਦੇ ਪਰਿਵਾਰਾਂ ਨਾਲ ਸਰਕਾਰ ਨੇ ਕੀਤੇ ਵਾਅਦੇ ਹਾਲੇ ਵੀ ਅਧੂਰੇ

ਪਰਿਵਾਰ ਦੀ ਆਰਥਿਕ ਸਥਿਤੀ ਚੰਗੀ ਨਹੀਂ —
ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਦੋਸਤਾਂ ਵੇ ਉਸ ਦੇ ਇਲਾਜ ਦੌਰਾਨ ਦੇਖਭਾਲ ਕੀਤੀ ਅਤੇ ਖਰਚ ਚੁੱਕਿਆ ਪਰ ਲਾਸ਼ ਨੂੰ ਭਾਰਤ ਲਿਆਉਣ 'ਚ ਖਰਚ ਜ਼ਿਆਦਾ ਸੀ। ਇਸ ਲਈ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ ਗਿਆ। ਸੁਖਜੀਤ ਦੇ 60 ਸਾਲ ਦੇ ਪਿਤਾ ਨਛੱਤਰ ਸਿੰਘ ਸਾਬਕਾ ਫੌਜ਼ੀ ਹੈ। ਉਹ 1992 'ਚ ਫੌਜ਼ ਤੋਂ ਰਿਟਾਇਰ ਹੋਏ ਸਨ। ਪਰਿਵਾਰ ਕੋਲ ਕੁੱਲ ਪੌਣੇ 2 ਏਕੜ ਜ਼ਮੀਨ ਹੈ, ਜਿਸ 'ਤੇ ਖੇਤੀ ਕਰਕੇ ਉਸ ਦੇ ਘਰ ਦਾ ਗੁਜਾਰਾ ਚੱਲਦਾ ਹੈ। ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ 'ਤੇ ਉਸ ਨੇ ਮਨੀਲਾ ਜਾਣ ਦਾ ਫੈਸਲਾ ਲਿਆ ਸੀ।

ਪੰਜਾਬ ਪੁਲਸ ਨੇ ਬੁੱਢਾ ਕੇਸ 'ਚ ਕੀਤੇ 23 ਦੋਸ਼ੀ ਗ੍ਰਿਫਤਾਰ, 36 ਹਥਿਆਰ ਬਰਾਮਦ

ਫਾਈਨੈਂਸ ਕੰਪਨੀ 'ਚ ਰਿਕਵਕੀ ਦਾ ਕੰਮ ਕਰਦਾ ਸੀ —
ਸੁਖਜੀਤ 29 ਅਪ੍ਰੈਲ 2018 ਨੂੰ ਫਿਲੀਪੀਂਸ ਦੇ ਮਨੀਲਾ ਗਿਆ ਸੀ। ਇੱਥੇ ਇਕ ਫਾਈਨੈਂਸ ਕੰਪਨੀ 'ਚ ਰਿਕਵਰੀ ਦਾ ਕੰਮ ਕਰਦਾ ਸੀ। ਪਿਤਾ ਨਛੱਤਰ ਸਿੰਘ ਨੇ ਦੱਸਿਆ ਕਿ ਸੁਖਜੀਤ ਦੇ ਦੋਸਤਾਂ ਨੇ ਕਿਸੇ ਵੀ ਤਰ੍ਹਾਂ ਨਾਲ ਉਸ ਦੇ ਇਲਾਜ 'ਚ ਕਮੀ ਨਹੀਂ ਛੱਡੀ ਪਰ ਉਹ ਬਚ ਨਹੀਂ ਸਕਿਆ। ਉਸ ਦੇ ਦੋਸਤ ਹੇਟੇ ਦੀ ਲਾਸ਼ ਭੇਜਣਾ ਚਾਹੁੰਦੇ ਸਨ ਪਰ ਮੈਂ ਮਨ੍ਹਾ ਕਰ ਦਿੱਤਾ। ਸੁਖਜੀਤ ਦੇ ਦੋਸਤਾਂ ਨੇ ਪਹਿਲਾਂ ਹੀ ਕਾਫੀ ਪੈਸਾ ਖਰਚ ਕਰ ਦਿੱਤਾ। ਮੈਂ ਨਹੀਂ ਚਾਹੁੰਦਾ ਸੀ ਕਿ ਉਨ੍ਹਾਂ 'ਤੇ ਹੋਰ ਬੋਝ ਪਵੇ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸੁਖਜੀਤ ਮਨੀਲਾ ਗਿਆ ਸੀ, ਉਦੋਂ ਵੀ ਪੂਰਾ ਖਰਚ ਦੋਸਤਾਂ ਨੇ ਹੀ ਕੀਤਾ ਸੀ। ਮੇਰੀ ਆਰਥਿਕ ਸਥਿਤੀ ਚੰਗੀ ਨਹੀਂ ਹੈ। ਇੰਨਾ ਪੈਸਾ ਕਿੱਥੋਂ ਲਿਆਉਂਦਾ।

ਜਲੰਧਰ ਦੇ ਇਸ ਪਿੰਡ 'ਚ NRI ਭਰਾਵਾਂ ਨੇ ਬਦਲੀ ਨੁਹਾਰ

Get the latest update about News In Punjabi, check out more about Mother, Video Call, Body & Friends Cremated

Like us on Facebook or follow us on Twitter for more updates.