ਫੋਨ ਖੋਹਣ ਆਏ ਲੁਟੇਰਿਆਂ ਨੇ ਕੀਤੀ ਮੁਟਿਆਰ ਨਾਲ ਧੱਕੇਸ਼ਾਹੀ, ਆਟੋ ਤੋਂ ਡਿੱਗਣ ਕਾਰਨ ਹੋਈ ਮੌਤ

ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣਾ ਦੇ ਅਧੀਨ ਪੈਂਦੀ ਚੁੰਗੀ ਦੇ ਕੋਲ ਬਾਇਕ ਉੱਤੇ ਸਵਾਰ ਦੋ ਲੁਟੇ...

ਅੰਮ੍ਰਿਤਸਰ: ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣਾ ਦੇ ਅਧੀਨ ਪੈਂਦੀ ਚੁੰਗੀ ਦੇ ਕੋਲ ਬਾਇਕ ਉੱਤੇ ਸਵਾਰ ਦੋ ਲੁਟੇਰਿਆਂ ਨੇ ਆਟੋ ਵਿਚ ਸਫਰ ਕਰ ਰਹੀ ਮੁਟਿਆਰ ਤੋਂ ਮੋਬਾਇਲ ਲੁੱਟਣ ਦੇ ਦੌਰਾਨ ਸੜਕ ਉੱਤੇ ਸੁੱਟ ਦਿੱਤਾ। ਘਟਨਾ ਤੋਂ ਬਾਅਦ ਹਸਪਤਾਲ ਲੈ ਜਾਂਦੇ ਸਮੇਂ ਰਜਨੀ ਨਾਮ ਦੀ ਮੁਟਿਆਰ ਦੀ ਮੌਤ ਹੋ ਗਈ। ਦੋਵੇਂ ਲੁਟੇਰੇ ਮੁਟਿਆਰ ਦਾ ਮੋਬਾਇਲ ਲੈ ਕੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ। ਘਟਨਾ ਵੀਰਵਾਰ ਰਾਤ ਦੀ ਹੈ। ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਨੇੜੇ ਦੇ ਸਿਸਿਟੀਵੀ ਫੁਟੇਜ ਨੂੰ ਪੁਲਸ ਖੰਗਲਣ ਦੀ ਕੋਸ਼ਿਸ਼ ਕਰ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਛੇਹਰਟੇ ਰੋਡ ਉੱਤੇ ਆਟੋ ਵਿਚ ਜਾ ਰਹੀ ਇਕ ਮੁਟਿਆਰ, ਜਿਸ ਦਾ ਨਾਮ ਰਜਨੀ ਸੀ, ਉਸ ਤੋਂ ਅਣਪਛਾਤੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਰਜਨੀ ਨੇ ਮੋਬਾਇਲ ਨਹੀਂ ਛੱਡਿਆ ਅਤੇ ਉਹ ਆਟੋ ਤੋਂ ਹੇਠਾਂ ਡਿੱਗ ਗਈ ਅਤੇ ਉਸ ਦਾ ਸਰ ਜ਼ਮੀਨ ਉੱਤੇ ਲੱਗਣ ਕਾਰਨ ਉਸ ਦੇ ਸਰ ਵਿਚੋਂ ਖੂਨ ਨਿਕਲਨਾ ਸ਼ੁਰੂ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਰਜਨੀ ਦਾ ਮੌਤ ਹੋ ਗਈ। ਪੁਲਸ ਦੇ ਮੁਤਾਬਕ ਨੇੜੇ ਦੇ ਸੀਸੀਟੀਵੀ ਫੁਟੇਜ ਨੂੰ ਖੰਗਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀ ਛੇਤੀ ਹੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।

Get the latest update about Truescoop News, check out more about girl, death, robber & phone

Like us on Facebook or follow us on Twitter for more updates.