ਪਿੰਗਲਵਾੜਾ ਪਰਿਵਾਰ ਦਾ ਕਿਸਾਨ ਅੰਦੋਲਨ ਵਿਚ ਯੋਗਦਾਨ

ਸੇਵਾਦਾਰ ਪਿੰਗਲਵਾੜਾ ਨੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਸੰਘਰਸ਼ ਇਕ ਪਿੰਗ...

(ਲਲਿਤ ਸ਼ਰਮਾ):ਸੇਵਾਦਾਰ ਪਿੰਗਲਵਾੜਾ ਨੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਸੰਘਰਸ਼ ਇਕ ਪਿੰਗਲਵਾੜਾ ਮੁੱਖ ਦਫਤਰ ਵਿਚ ਡਾ . ਇੰਦਰਜੀਤ ਕੌਰ ਮੁਖ ਵਲੋਂ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਕਿ ਮਿਤੀ 10 ਦਸੰਬਰ 2020 ਨੂੰ 12 ਮੈਂਬਰੀ ਮੈਡੀਕਲ ਟੀਮ ਸਿੰਘੂ ਬਾਰਡਰ ਵਿਖੇ ਪਹੁੰਚੀ ਟੀਮ ਵਿਚ ਇਕ ਡਾਕਟਰ, ਤਿੰਨ ਨਰਸਿੰਗ ਸਟਾਫ ਆਦਿ ਸ਼ਾਮਿਲ ਸੀ। ਇਸ ਦੇ ਨਾਲ ਹੀ ਵੱਡੀ ਮਾਤਰਾ ਵਿਚ ਦਵਾਈਆਂ, ਖੇਸ, ਕੰਬਲ, ਰਜਾਈਆਂ ਅਤੇ ਖਾਣ-ਪੀਣ ਦਾ ਸਾਮਾਨ ਲਿਜਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਮਿਤੀ 20 ਦਸੰਬਰ , 2020 ਨੂੰ ਇਕ ਪੂਰੀ ਮੈਡੀਕਲ ਟੀਮ, ਜਿਸ ਵਿਚ 2 ਡਾਕਟਰ, ਤਿੰਨ ਮੈਡੀਕਲ ਸਟਾਫ, ਇਕ ਐਂਬੂਲੈਂਸ ਟਿਕਰੀ ਬਾਰਡਰ ਤੇ ਮੈਡੀਕਲ ਕੈਂਪ ਲਗਾਉਣ ਵਾਸਤੇ ਰਵਾਨਾ ਹੋਏ। ਉਨ੍ਹਾਂ ਕੋਲੋਂ ਕਾਫੀ ਮਾਤਰਾ ਵਿਚ ਦਵਾਈਆਂ ਅਤੇ ਹੋਰ ਐਮਰਜੰਸੀ ਸਰਜੀਕਲ ਸਾਮਾਨ ਸੀ, ਇਸ ਦੇ ਨਾਲ ਹੀ 1000 ਗਰਮ ਜੁਰਾਬਾਂ ਅਤੇ 2.5 ਕਵਿੰਟਲ ਪਿੰਨੀਆਂ ਕਿਸਾਨਾਂ ਵਿਚ ਵੰਡਣ ਵਾਸਤੇ ਲਿਜਾਏ ਗਏ। ਇਸ ਤੋਂ ਇਲਾਵਾ ਪਿੰਗਲਵਾੜੇ ਵਲੋਂ ਪ੍ਰਕਾਸ਼ਿਤ ਸਾਹਿਤ ਨੂੰ ਵੀ ਕਿਸਾਨਾਂ ਵਿਚ ਵੰਡਿਆ ਗਿਆ। ਪਹਿਲੇ ਦਿਨ ਟਿਕਰੀ ਬਾਰਡਰ ਅਤੇ ਅਗਲੇ ਦਿਨ ਸਿੰਘਾ ਬਾਰਡਰ ਤੇ ਇਹ ਕੈਂਪ ਸਥਾਪਿਤ ਕੀਤਾ ਗਿਆ, ਕਿਸਾਨਾਂ ਵਿਚ ਇਸ ਸੰਘਰਸ਼ ਵਾਸਤੇ ਅਥਾਹ ਜੋਸ਼ ਸੀ।

ਇੰਦਰਜੀਤ ਕੌਰ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ-ਲੋਭ ਸਭ ਤੋਂ ਖਤਰਨਾਕ ਨਹੀਂ ਹੁੰਦਾ, ਸਭ ਤੋਂ ਖਤਰਨਾਕ ਹੁੰਦਾ ਹੈ-ਮੁਰਦਾ ਸ਼ਾਂਤੀ ਨਾਲ ਭਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਫਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ, ਜੋ ਸਭ ਕੁਝ ਦੇਖਦੀ ਹੋਈ ਠੰਢ ਯੱਖ ਹੁੰਦੀ ਹੈ, ਇਸ ਤੋਂ ਇਲਾਵਾ ਸਖਤ ਸਰਦੀ ਕਾਰਨ ਠੰਡ ਨੂੰ ਮੁੱਖ ਰੱਖਦੇ ਹੋਏ ਅੱਜ ਮਿਤੀ 28 ਦਸੰਬਰ 2020 ਨੂੰ ਸੰਗਰੂਰ ਬ੍ਰਾਂਚ ਵਲੋਂ 22 ਲੱਕੜਾਂ ਨਾਲ ਚੱਲਣ ਵਾਲੇ ਗੀਜ਼ਰ ਭੇਜੇ ਗਏ ਹਨ , ਇਸ ਤੋਂ ਇਲਾਵਾ 5000 ਲੋਈਆਂ ਅਤੇ ਸਾਫ ਪਾਣੀ ਦੀਆਂ ਮਿਨਰਲ ਵਾਟਰ ਬੋਤਲਾਂ ਵੀ ਭੇਜੀਆਂ ਗਈਆਂ, ਲੰਮੇ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਪਿੰਗਲਵਾੜਾ ਵਲੋਂ ਅੱਗੇ ਵੀ ਇਹ ਯੋਗਦਾਨ ਜਾਰੀ ਰਹੇਗਾ।

Get the latest update about Farmer movement, check out more about Pingalwara family & contribute

Like us on Facebook or follow us on Twitter for more updates.