ਅਮਰੀਕਾ 'ਚ ਛੋਟਾ ਯਾਤਰੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 10 ਦੀ ਮੌਤ

ਅਮਰੀਕਾ ਦੇ ਟੈਕਸਾਸ 'ਚ ਛੋਟਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਨੇ ਐਤਵਾਰ ਸਵੇਰੇ ਐਡੀਸਨ ਏਅਰਪੋਰਟ...

ਡਲਾਸ— ਅਮਰੀਕਾ ਦੇ ਟੈਕਸਾਸ 'ਚ ਛੋਟਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਨੇ ਐਤਵਾਰ ਸਵੇਰੇ ਐਡੀਸਨ ਏਅਰਪੋਰਟ 'ਤੇ ਟੇਕ ਆਫ ਕੀਤਾ ਸੀ ਪਰ ਆਊਟ ਆਫ਼ ਕੰਟਰੋਲ ਹੋ ਕੇ ਜਹਾਜ਼ ਹੈਂਗਰ 'ਚ ਜਾ ਵੱਜਿਆ।

ਅਮਰੀਕੀ ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਦਾ ਸਿੱਖਾਂ ਵਲੋਂ ਵਿਰੋਧ, ਪਟੀਸ਼ਨ ਦਰਜ 

ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱੱਗ ਗਈ। ਐਡੀਸਨ ਸ਼ਹਿਰ ਦੀ ਬੁਬੁਲਾਰਾ ਮੈਰੀ ਰੋਸੇਨਲੇਥ ਮੁਤਾਬਕ ਇਹ 2 ਇੰਜਣ ਵਾਲਾ ਛੋਟਾ ਬੀਚਕ੍ਰਾਫਟ ਬੀ.ਈ-350 ਕਿੰਗ ਏਅਰ ਜਹਾਜ਼ ਸੀ ਜੋ ਡਲਾਸ ਤੋਂ 32 ਕਿਮੀ ਦੂਰ ਐਡੀਸਨ ਏਅਰਪੋਰਟ 'ਤੇ ਸਵੇਰੇ ਕਰੀਬ 9 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਐੱਫ.ਏ. ਏ. ਨੇ ਕਿਹਾ ਕਿ ਟੇਕ ਆਫ ਦੌਰਾਨ ਹੀ ਪਲੇਨ ਹੈਂਗਰ ਨਾਲ ਟਕਰਾ ਗਿਆ। ਇਸ ਤੋਂ ਤੁਰੰਤ ਬਾਅਦ ਇਸ ਨੇ ਅੱਗ ਫੜ੍ਹ ਲਈ ਤੇ ਹਾਲਾਤ ਕਾਬੂ ਕਰਨ 'ਚ ਕਾਫੀ ਸਮਾਂ ਲੱਗ ਗਿਆ। ਇਸ ਕਰਕੇ 10 ਲੋਕਾਂ ਦੀ ਜਾਨ ਚਲੇ ਗਈ।

Get the latest update about , check out more about Suburban Dallas Airport, Online International News, Plane Accident News & True Scoop News

Like us on Facebook or follow us on Twitter for more updates.