ਮਨੁੱਖ ਅਤੇ ਵਾਤਾਵਰਣ ਦਾ ਸਭ ਤੋਂ ਵੱਡਾ ਦੁਸ਼ਮਣ ਪਲਾਸਟਿਕ, ਇਹਨਾਂ ਤਰੀਕਿਆਂ ਨਾਲ ਰੋਜ਼ਾਨਾ ਜਿੰਦਗੀ 'ਚ ਇਸ ਦੀ ਵਰਤੋ ਹੋਵੇਗੀ ਘੱਟ

ਇੱਥੇ ਅਸੀਂ ਦਸ ਰਹੇ ਹਾਂ ਕਿ ਤੁਸੀਂ ਘਰ ਵਿੱਚ ਸਿੰਗਲ-ਵਰਤੋਂ ਵਾਲੇ ਪਲਾਸਟਿਕ ਨੂੰ ਘਟਾਉਣ ਅਤੇ ਹੌਲੀ-ਹੌਲੀ ਖ਼ਤਮ ਕਰਨ ਲਈ ਆਪਣਾ ਯੋਗਦਾਨ ਕਿਵੇਂ ਦੇ ਸਕਦੇ ਹੋ। ਇਸਨੂੰ ਅਜ਼ਮਾਓ


ਇਕ ਪਰਿਵਾਰ ਹੋਣ ਦੇ ਨਾਤੇ, ਮਾਪੇ ਹੋਣ ਦੇ ਨਾਤੇ ਸਾਡੀ ਜਿੰਮੇਵਾਰੀ ਹੈ ਕਿ ਸਾਡੇ ਬੱਚਿਆਂ ਨੂੰ ਸਿਹਤਮੰਦ ਜੀਵਨ ਲਈ ਇੱਕ ਸਾਫ਼ ਅਤੇ ਹਰਿਆ ਭਰਿਆ ਵਾਤਾਵਰਣ ਪ੍ਰਦਾਨ ਕਰੀਏ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰੀਏ। ਅਸੀਂ ਆਪਣੇ ਬੱਚਿਆਂ ਦੇ ਇਸ ਹਰੇ ਭਰੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਕਿਹੜੇ ਕਦਮ ਚੁੱਕ ਸਕਦੇ ਹਾਂ? ਆਪਣੇ ਆਪ ਨੂੰ ਇਹ ਸਵਾਲ ਪੁੱਛੋ। 

ਇਸ ਵੇਲੇ ਕਈ ਐਸੀਆਂ ਚੀਜ਼ਾਂ ਹਨ ਜਿਹਨਾਂ ਦੀ ਵਰਤੋਂ ਅੱਜ ਅਸੀਂ ਆਪਣੀ ਸੁੱਖ ਸਹੂਲਤਾਂ ਲਈ ਕਰ ਰਹੇ ਹਾਂ ਪਰ ਉਹ ਸਭ ਚੀਜ਼ਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਬਹੁਤ ਖਤਰਨਾਕ ਸਾਬਿਤ ਹੋਣ ਵਾਲੀਆਂ ਹਨ। ਇਹਨਾਂ ਵਿਚੋਂ ਇੱਕ ਹੈ ਪਲਾਸਟਿਕ। ਪਲਾਸਟਿਕ ਜਿਸ ਨੂੰ ਨਸ਼ਟ ਹੋਣ ਕਈ ਸੌ ਸਾਲ ਲੱਗ ਜਾਂਦੇ ਹਨ ਮਨੁੱਖ ਅਤੇ ਵਾਤਾਵਰਣ ਦੋਵਾਂ ਲਈ ਜਾਨਲੇਵਾ ਹੈ। ਇਸ ਦੀ ਵਰਤੋਂ ਨੂੰ ਖਤਮ ਕਰਨ ਲਈ ਬੇਸ਼ੱਕ ਕਈ ਕਾਨੂੰਨ ਬਣ ਗਏ ਹਨ ਪਰ ਫ਼ੇਰ ਵੀ ਇਸ ਦੀ ਵਰਤੋਂ ਹੋ ਰਹੀ ਹੈ। ਇੱਥੇ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰੀਏ ਤਾਂ ਜੋ ਸਾਡਾ ਛੋਟਾ ਜਿਹਾ ਯੋਗਦਾਨ ਵੀ ਵੱਡਾ ਬਦਲਾਅ ਲਿਆ ਸਕੇ। 

ਇੱਥੇ ਅਸੀਂ ਦਸ ਰਹੇ ਹਾਂ ਕਿ ਤੁਸੀਂ ਘਰ ਵਿੱਚ ਸਿੰਗਲ-ਵਰਤੋਂ ਵਾਲੇ ਪਲਾਸਟਿਕ ਨੂੰ ਘਟਾਉਣ ਅਤੇ ਹੌਲੀ-ਹੌਲੀ ਖ਼ਤਮ ਕਰਨ ਲਈ ਆਪਣਾ ਯੋਗਦਾਨ ਕਿਵੇਂ ਦੇ ਸਕਦੇ ਹੋ। ਇਸਨੂੰ ਅਜ਼ਮਾਓ ਅਤੇ ਅੱਜ ਹੀ ਪਹਿਲ ਕਰੋ। ਜਿਸ ਨਾਲ ਤੁਹਾਨੂੰ ਆਪਣੇ ਆਪ 'ਤੇ ਮਾਣ ਹੋਵੇਗਾ।


ਸਵੇਰੇ ਤੋਂ ਹੀ ਸ਼ੁਰੂਆਤ ਕਰੋ:
ਸਭ ਤੋਂ ਪਹਿਲਾਂ ਤੁਸੀਂ ਸਵੇਰੇ ਜਿਸ ਚੀਜ਼ ਦੀ ਵਰਤੋਂ ਕਰਦੇ ਹੋ ਉਹ ਹੈ ਤੁਹਾਡੇ ਟੂਥਬਰਸ਼। ਇਹ ਦੱਸਿਆ ਗਿਆ ਹੈ ਕਿ ਹਰ ਸਾਲ ਲੈਂਡਫਿਲ ਵਿੱਚ 4.7 ਬਿਲੀਅਨ ਤੋਂ ਵੱਧ ਪਲਾਸਟਿਕ ਦੇ ਟੁੱਥਬ੍ਰਸ਼ ਪਾਏ ਜਾਂਦੇ ਹਨ। ਪਰਿਵਾਰ ਵਿੱਚ ਹਰੇਕ ਮੈਂਬਰ ਲਈ ਸਧਾਰਨ ਅਤੇ ਪ੍ਰਭਾਵਸ਼ਾਲੀ ਬਾਂਸ ਦੇ ਟੂਥਬਰਸ਼ ਦੀ ਵਰਤੋਂ ਕਰਨਾ ਸ਼ੁਰੂ ਕਰੋ। 

 ਖੁਦ ਲਈ ਸਟੀਲ ਜਾਂ ਗਲਾਸ ਦੀ ਬੋਤਲ :
ਇੱਕ ਆਦਤ ਯਕੀਨੀ ਬਣਾਓ ਕਿ ਤੁਸੀਂ ਆਪਣੇ ਬੈਗ ਵਿੱਚ ਇੱਕ ਬੋਤਲ (ਸਟੀਲ ਜਾਂ ਗਲਾਸ) ਪੈਕ ਕਰੋ ਤਾਂ ਜੋ ਤੁਸੀਂ ਸਟੋਰ ਤੋਂ ਪਾਣੀ ਦੀਆਂ ਬੋਤਲਾਂ ਦੀ ਖਰੀਦ ਨਾ ਕਰੋ। ਇਸ ਤਰ੍ਹਾਂ ਤੁਸੀਂ singal use ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਹੀਂ ਕਰੋਂਗੇ। ਇਸ ਤਰ੍ਹਾਂ ਤੁਸੀਂ ਆਪਣੇ ਪੈਸੇ ਦੀ ਸੇਵਿੰਗ ਵੀ ਕਰੋਗੇ। 


ਸਹੀ ਤਰੀਕੇ ਨਾਲ ਖਾਓ:
ਤੁਹਾਡੀਆਂ ਡਿਨਰ ਪਲੇਟਾਂ ਹੋਵੇ ਜਾਂ ਤੁਹਾਡੇ ਬੱਚੇ ਦੀ ਪਹਿਲੀ ਪਲੇਟ ਉਹ ਪਲਾਸਟਿਕ ਦੀ ਵਜਾਏ ਸਟੀਲ, ਫੈਂਸੀ ਮੇਲਾਮਾਇਨ ਅਤੇ BPA-ਮੁਕਤ ਪਲਾਸਟਿਕ ਤੋਂ ਬਣੀ ਹੋਣੀ ਚਾਹੀਦੀ ਹੈ ਤਾਂ ਜੋ ਇਹ ਤੁਹਾਡੇ ਬੱਚਿਆਂ ਲਈ ਆਕਰਸ਼ਕ ਦਿਖਾਈ ਦਵੇ ਅਤੇ ਵਾਤਾਵਰਣ ਪ੍ਰੇਮੀ ਵੀ ਹੋਵੇ। 


ਸਮਝਦਾਰੀ ਨਾਲ ਖਰੀਦਦਾਰੀ ਕਰੋ :
ਭਾਵੇਂ ਤੁਸੀਂ ਔਨਲਾਈਨ ਆਰਡਰ ਕਰਦੇ ਹੋ ਜਾਂ ਸਥਾਨਕ ਸੁਪਰਮਾਰਕੀਟ ਤੋਂ ਖਰੀਦਦੇ ਹੋ, ਇੱਕ ਚੁਸਤ ਖਪਤਕਾਰ ਬਣੋ। ਹਰ ਛੋਟੇ ਪੈਕ ਲਈ ਜੋ ਤੁਸੀਂ ਆਰਡਰ ਕਰਦੇ ਹੋ, ਤੁਸੀਂ ਬਹੁਤ ਸਾਰੇ ਪਲਾਸਟਿਕ ਦੇ ਕਵਰਾਂ ਜਿਹਨਾਂ ਨੂੰ ਪੈਕਿੰਗ ਲਈ ਵਰਤਿਆ ਜਾਂਦਾ ਹੈ ਨੂੰ ਬਾਹਰ ਸੁੱਟ ਰਹੇ ਹੋਵੋਗੇ। ਯਾਦ ਰੱਖੋ ਅਕਸਰ ਛੋਟੇ ਆਕਾਰ ਦੇ ਪੈਕ ਨੂੰ ਖਤਮ ਕਰਨ ਲਈ ਉਹਨਾਂ ਸਧਾਰਨ ਤਰੀਕਿਆਂ ਨੂੰ ਅਪਣਾਓ ਜੋ ਸਾਡੇ ਬਜ਼ੁਰਗ ਕਰਦੇ ਹਨ, ਜਿਵੇਂ ਉਨ੍ਹਾਂ ਛੋਟੇ ਪੈਕਟਾਂ ਦੀ ਮੁੜ ਵਰਤੋਂ ਕਿਵੇਂ ਕਰਨੀ ਹੈ। 


ਆਪਣੇ ਬੱਚਿਆਂ ਨੂੰ ਇਸ ਬਾਰੇ ਸਿੱਖਿਅਤ ਕਰਨਾ ਯਾਦ ਰੱਖੋ ਕਿ ਤੁਸੀਂ ਇਹਨਾਂ ਅਭਿਆਸਾਂ ਨੂੰ ਕਿਉਂ ਅਪਣਾਉਂਦੇ ਹੋ। ਉਹਨਾਂ ਦੇ ਨਾਲ ਕਿਤਾਬਾਂ ਪੜ੍ਹੋ ਅਤੇ ਉਹਨਾਂ ਦੀ ਇਹ ਸਮਝਣ ਵਿੱਚ ਮਦਦ ਕਰੋ ਕਿ ਸਾਨੂੰ ਬਹੁਤ ਦੇਰ ਹੋਣ ਤੋਂ ਪਹਿਲਾਂ ਹੁਣੇ ਤੋਂ ਹੀ ਪਲਾਸਟਿਕ ਦੀ ਰੋਕਥਾਮ ਤੇ ਕੰਮ ਕਿਉਂ ਕਰਨਾ ਚਾਹੀਦਾ ਹੈ।

Get the latest update about plastic effect on human and nature, check out more about singal use plastic, Plastic, less use plastic tricks & plastic bag

Like us on Facebook or follow us on Twitter for more updates.