ਪਲਾਸਟਿਕ ਨਾਲ ਬਣੇ ਚਮਚ, ਗਿਲਾਸ ਤੋ ਲੈ ਕੇ ਝੰਡੇ-ਬੈਨਰ ਤੱਕ ਸਭ ਹੋਣਗੇ ਬੰਦ, 1 ਜੁਲਾਈ ਤੋਂ ਨਿਯਮ ਹੋਵੇਗਾ ਲਾਗੂ

ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਲਾਸਟਿਕ ਵਾਲੇ ਝੰਡਾਂ ਤੋਂ ਲਲੈ ਕੇ ਈਅਰਬਡ ਤੱਕ ਉੱਤੇ ਹੁਣ ਇੱਕ ਜੁਲਾਈ ਤੋਂ ਪਾਬੰਧੀ ਲਗਾਈ ਜਾਵੇਗੀ

ਨਵੀਂ ਦਿੱਲੀ— ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਲਾਸਟਿਕ ਵਾਲੇ ਝੰਡਾਂ ਤੋਂ ਲਲੈ ਕੇ ਈਅਰਬਡ ਤੱਕ ਉੱਤੇ ਹੁਣ ਇੱਕ ਜੁਲਾਈ ਤੋਂ ਪਾਬੰਧੀ ਲਗਾਈ ਜਾਵੇਗੀ। ਦੱਸ ਦੇਈਏ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ ਇਸਦੇ ਉਤਪਾਦ, ਭੰਡਾਰਨ, ਵੰਡ ਅਤੇ ਵਰਤੋਂ ਰਾਹੀਂ ਸਾਰੇ ਪੱਖਾਂ ਨੂੰ ਸੂਚਨਾ ਜਾਰੀ ਕੀਤੀ ਹੈ। 30 ਜੂਨ ਤੋਂ ਪਹਿਲਾਂ ਪਾਬੰਧੀ ਦੀ ਤਿਆਰੀ ਪੂਰੀ ਕਰਨ ਲਈ ਕਿਹਾ ਗਿਆ ਹੈ।

ਇਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਨੂੰ  ਵਾਤਾਵਰਣ ਲਈ ਬੇਹੱਦ ਹਾਨੀਕਾਰਨ ਮੰਨਿਆ ਗਿਆ ਹੈ | ਇਹ ਪਲਾਸਟਿਕ ਉਤਪਾਦ ਲੰਬੇ ਸਮੇਂ ਤੱਕ ਵਾਤਾਵਰਣ ਨੂੰ  ਨੁਕਸਾਨ ਪਹੁੰਚਾਉਂਦੇ ਹਨ | ਨੁਕਸਾਨ ਨੂੰ  ਦੇਖਦੇ ਹੋਏ ਅਗਸਤ 2021 'ਚ ਕੇਂਦਰੀ ਵਾਤਾਵਰਣ ਮੰਤਰੀ ਨੇ ਇਸ 'ਤੇ ਰੋਕ ਨੂੰ  ਲੈ ਕੇ ਅਧਿਸੂਚਨਾ ਜਾਰੀ ਕੀਤੀ ਸੀ | ਇਸ 'ਚ ਕਿਹਾ ਗਿਆ ਹੈ ਕਿ 30 ਜੂਨ ਤੱਕ ਇਨ੍ਹਾਂ ਉਤਪਾਦਾਂ 'ਤੇ ਪਾਬੰਧੀ ਦੀ ਸਾਰੀ ਤਿਆਰੀ ਪੂਰੀ ਕੀਤੀ ਜਾਣੀ ਚਾਹੀਦਾ ਹੈ |
ਇਨ੍ਹਾਂ ਵਸਤਾਂ 'ਤੇ ਰਹੇਗੀ ਪਾਬੰਧੀ
-  ਸੀ.ਪੀ.ਸੀ.ਬੀ ਦੇ ਨੋਟਿਸ ਮੁਤਾਬਕ, ਇਕ ਜੁਲਾਈ ਤੋਂ ਪਲਾਸਟਿਕ ਸਟਿਕ ਵਾਲੇ ਈਅਰਬੱਡ, ਗੁਬਾਰੇ 'ਚ ਲੱਗਣ ਵਾਲਾ ਸਟਿਕ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕ, ਆਈਸਕ੍ਰੀਮ ਸਟਿਕ, ਸਜਾਵਟ 'ਚ ਕੰਮ ਆਉਣ ਵਾਲੇ ਥਰਮਾਕੋਲ ਆਦਿ ਸ਼ਾਮਿਲ ਹਨ | ਇਸ ਨਾਲ ਹੀ ਪਲਾਸਟਿਕ ਕੱਪ, ਪਲੇਟ, ਗਿਲਾਸ, ਕਾਂਟਾ, ਚਮਚ, ਚਾਕੂ, ਸਟ੍ਰਾਅ, ਟ੍ਰੇਅ ਵਰਗੀਆਂ ਕਟਲੇਰੀ ਆਈਟਮਾਂ, ਮਠਿਆਈ ਦੇ ਡੱਬਿਆਂ 'ਤੇ ਲਗਾਈ ਜਾਣ ਵਾਲੀ ਪਲਾਸਟਿਕ ਦੇ ਨਿਮੰਤਰਣ ਪੱਤਰ, 100 ਮਾਈਕ੍ਰੋਨ ਤੋਂ ਘੱਟ ਮੋਟਾਈ ਵਾਲੇ ਪੀ.ਵੀ.ਸੀ. ਬੈਨਰ ਆਦਿ ਸ਼ਾਮਿਲ ਹਨ |

ਉਲੰਘਣ ਹੋਣ 'ਤੇ ਹੋਵੇਗੀ ਸਖ਼ਤ ਕਾਰਵਾਈ
-  ਸੀ.ਪੀ.ਸੀ.ਬੀ. ਦੇ ਨੋਟਿਸ 'ਚ ਇਸ ਦਾ ਉਲੰਘਣ ਕਰਨ ਵਾਲਿਆਂ ਨੂੰ  ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ | ਇਸ 'ਚ ਉਤਪਾਦਾਂ ਨੂੰ  ਇਸਤੇਮਾਲ ਕਰਨ ਤੇ ਵਾਤਾਵਰਣ ਨੂੰ  ਲੈ ਨੁਕਸਾਨ ਪਹੁੰਚਾਉਣ 'ਤੇ ਜੁਰਮਾਨਾ ਲਗਾਉਣਾ, ਇਸ ਦੇ ਉਤਪਾਦਨ ਨਾਲ ਜੁੜੇ ਜੰਤਰਾਂ ਨੂੰ  ਬੰਦ ਕਰਨ ਵਾਲਾ ਸਮਾਨ ਸ਼ਾਮਿਲ ਹੈ |


Get the latest update about flags, check out more about Plastic, Ban, Truescoopnews & Central Pollution Control Board

Like us on Facebook or follow us on Twitter for more updates.