ਪੀ.ਐੱਮ. ਤੋਂ ਬਾਅਦ ਉਪ ਰਾਸ਼ਟਰਪਤੀ ਨੇ ਕੀਤੀ ਦਿ ਕਸ਼ਮੀਰ ਫਾਈਲਸ ਦੀ ਸ਼ਲਾਘਾ, ਵਿਰੋਧੀ ਧਿਰ 'ਤੇ ਵਿੰਨ੍ਹਿਆ ਨਿਸ਼ਾਨਾ

ਵਿਵੇਕ ਅਗਨੀਹੋਟਰੀ ਦੀ ਡਾਇਰੈਕਸ਼ਨ ਹੇਠ ਬਣੀ ਫਿਲਮ 'ਦਿ ਕਸ਼ਮੀਰ ਫਾਈਲਸ' ਦੀ ਸ਼ਲਾਘਾ ਕਰਦੇ....

ਨਵੀਂ ਦਿੱਲੀ : ਵਿਵੇਕ ਅਗਨੀਹੋਟਰੀ ਦੀ ਡਾਇਰੈਕਸ਼ਨ ਹੇਠ ਬਣੀ ਫਿਲਮ 'ਦਿ ਕਸ਼ਮੀਰ ਫਾਈਲਸ' ਦੀ ਸ਼ਲਾਘਾ ਕਰਦੇ ਹੋਏ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਫਿਲਮ ਵਿਚ ਤੱਥਾਂ ਨੂੰ ਦਿਖਾਇਆ ਗਿਆ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਜਨਤਾ ਨੇ ਫਿਲਮ ਦਿ ਕਸ਼ਮੀਰ ਫਾਈਲਸ ਦੇ ਦਸਤਾਵੇਜ਼ੀਕਰਣ ਨੂੰ ਹਾਂ ਪੱਖੀ ਤਰੀਕੇ ਨਾਲ ਲਿਆ ਹੈ, ਬਦਕਿਸਮਤੀ ਨਾਲ ਸਾਡੇ ਦੇਸ਼ ਵਿਚ ਹਰ ਚੀਜ਼ ਦਾ ਸਿਆਸੀਕਰਣ ਕਰਨ ਦੀ ਪ੍ਰਵਿਰਤੀ ਹੈ।

ਉਪ ਰਾਸ਼ਟਰਪਤੀ ਜਨਤਾ ਮੁਤਾਬਕ ਜਨਤਾ ਨੇ ਫਿਲਮ ਦਿ ਕਸ਼ਮੀਰ ਫਾਈਲਸ ਦੇ ਦਸਤਾਵੇਜ਼ੀਕਰਣ ਨੂੰ ਹਾਂ ਪੱਖੀ ਤਰੀਕੇ ਨਾਲ ਲਿਆ ਹੈ। ਲੋਕਾਂ ਵਿਚ ਜ਼ਬਰਦਸਤ ਉਤਸ਼ਾਹ ਹੈ ਅਤੇ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਦਕਿਸਮਤੀ ਨਾਲ, ਸਾਡੇ ਦੇਸ਼ ਵਿਚ ਲੋਕਾਂ ਵਿਚ ਹਰ ਚੀਜ਼ ਦਾ ਸਿਆਸੀਕਰਣ ਕਰਨ ਦੀ ਪ੍ਰਵਿਰਤੀ ਹੈ ਅਤੇ ਸਭ ਕੁਝ ਵਿਵਾਦਪੂਰਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

ਕੀ ਫਿਲਮ ਦਾ ਕੋਈ ਸਿਆਸੀਕਰਣ ਕੋਣ ਹੈ? ਇਸ ਸਬੰਧੀ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨਾਇਡੂ ਨੇ ਕਿਹਾ ਕਿ ਫਿਲਮ ਵਿਚ ਤੱਥਾਂ ਨੂੰ ਦਿਖਾਇਆ ਗਿਆ ਹੈ। ਨਾਇਡੂ ਦੀ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਭਾਜਪਾ ਲਗਾਤਾਰ ਫਿਲਮ ਅਤੇ ਕਸ਼ਮੀਰੀ ਪੰਡਿਤਾਂ ਦੇ ਜੰਮੂ-ਕਸ਼ਮੀਰ ਤੋਂ ਪਲਾਇਨ ਦੀ ਹਮਾਇਤ ਕਰ ਰਹੀ ਹੈ। ਦੂਜੇ ਪਾਸੇ, ਕਾਂਗਰਸ ਸਣੇ ਵਿਰੋਧੀ ਧਿਰ ਅਤੇ ਕਈ ਹੋਰ ਲੋਕ ਇਹ ਕਹਿੰਦੇ ਹੋਏ ਫਿਲਮ ਦੀ ਆਲੋਚਨਾ ਕਰ ਰਹੇ ਹਨ ਕਿ ਫਿਲਮ ਵਿਚ ਆਂਸ਼ਿਕ ਸੱਚਾਈ ਦਿਖਾਈ ਗਈ ਹੈ ਕਿਉਂਕਿ ਇਹ ਫਿਲਮ ਉਸ ਸਮੇਂ ਦੀ ਭਾਜਪਾ ਸਰਕਾਰ ਦੀ ਅਸਲੀਅਲ ਨ ਨੂੰ ਦਿਖਾਉਣ ਵਿਚ ਅਸਫਲ ਰਹੀ ਹੈ।

ਹਾਲ ਹੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਫਿਲਮ ਰਾਹੀਂ ਸਿਆਸਤ ਕਰਨ ਦਾ ਦੋਸ਼ ਲਗਾਇਆ ਸੀ। ਕੇਜਰੀਵਾਲ ਨੇ ਭਾਜਪਾ ਨੂੰ ਸਵਾਲ ਕੀਤਾ ਸੀ ਕਿ 8 ਸਾਲ ਤੋਂ ਕੇਂਦਰ ਵਿਚ ਉਨ੍ਹਾਂ ਦੀ ਸਰਕਾਰ ਹੈ, ਹੁਣ ਤੱਕ ਕਸ਼ਮੀਰੀ ਪੰਡਿਤਾਂ ਲਈ ਕੀ ਕੀਤਾ? ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਨੇ ਕਸ਼ਮੀਰੀ ਪੰਡਿਤਾਂ 'ਤੇ ਜ਼ੁਲਮ ਦਾ ਸਿਆਸੀਕਰਣ ਕੀਤਾ ਹੈ। ਜ਼ਿਕਰਯੋਗ ਹੈ ਕਿ ਦਿ ਕਸ਼ਮੀਰ ਫਾਈਲਸ ਦੀ ਪੀ.ਐੱਮ ਮੋਦੀ ਤੋਂ ਲੈ ਕੇ ਯੂ.ਪੀ. ਸੀ.ਐੱਮ. ਸਮੇਤ ਕਈ ਬੀ.ਜੇ.ਪੀ. ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਤਾਰੀਫ ਕੀਤੀ ਹੈ। ਦਿ ਕਸ਼ਮੀਰ ਫਾਈਲਸ ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨੇ ਉਪਰਾਸ਼ਟਰਪਤੀ ਦੀ ਫਿਲਮ ਨੂੰ ਲੈ ਕੇ ਤਾਰੀਫ ਦੀ ਵੀਡੀਓ ਸਾਂਝੀ ਕਰਦੇ ਹੋਏ ਉਨ੍ਹਾਂ ਪ੍ਰਤੀ ਧੰਨਵਾਦ ਕੀਤਾ ਹੈ।

Get the latest update about the Kashmir Files, check out more about Entertainment news Truescoop news, & national news

Like us on Facebook or follow us on Twitter for more updates.