ਮਾਂ ਹੀਰਾਬਾ ਮੋਦੀ ਦੇ 100ਵੇਂ ਜਨਮਦਿਨ ਮੌਕੇ ਗੁਜਰਾਤ ਪਹੁੰਚੇ ਪੀਐਮ ਮੋਦੀ, ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ ਦੌਰੇ ਤੇ ਹਨ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਵਡੋਦਰਾ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦੇ ਉਦਘਾਟਨ ਤੋਂ ਪਹਿਲਾਂ ਉਹ ਆਪਣੀ ਮਾਤਾ ਹੀਰਾਬਾ ਮੋਦੀ ਦੇ 100ਵੇਂ ਜਨਮਦਿਨ ਦੇ ਮੌਕੇ ਗਾਂਧੀਨਗਰ ਸ਼ਹਿਰ ਦੇ ਬਾਹਰਵਾਰ ਰੇਸਨ ਪਿੰਡ 'ਚ ਉਨ੍ਹਾਂ ਨੂੰ ਮਿਲਣ ਪਹੁੰਚੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ ਦੌਰੇ ਤੇ ਹਨ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਵਡੋਦਰਾ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦੇ ਉਦਘਾਟਨ ਤੋਂ ਪਹਿਲਾਂ ਉਹ ਆਪਣੀ ਮਾਤਾ ਹੀਰਾਬਾ ਮੋਦੀ ਦੇ 100ਵੇਂ ਜਨਮਦਿਨ ਦੇ ਮੌਕੇ ਗਾਂਧੀਨਗਰ ਸ਼ਹਿਰ ਦੇ ਬਾਹਰਵਾਰ ਰੇਸਨ ਪਿੰਡ 'ਚ ਉਨ੍ਹਾਂ ਨੂੰ ਮਿਲਣ ਪਹੁੰਚੇ। ਜਿਥੇ ਵਡਨਗਰ ਦੇ ਹਟਕੇਸ਼ਵਰ ਮਹਾਦੇਵ ਮੰਦਰ ਨੇ ਪ੍ਰਧਾਨ ਮੰਤਰੀ ਦੀ ਮਾਂ ਦੀ ਲੰਬੀ ਉਮਰ ਅਤੇ ਸਿਹਤ ਲਈ ਵੱਖ-ਵੱਖ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਹਨ।
ਜਾਣਕਾਰੀ ਮੁਤਾਬਿਕ ਵਡੋਦਰਾ 'ਚ ਲੌਂਚ ਕੀਤੇ ਗਏ ਇਹ ਪ੍ਰੋਜੈਕਟ 21,000 ਕਰੋੜ ਰੁਪਏ ਦੇ ਹਨ।। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਪੰਚਮਹਿਲ ਜ਼ਿਲ੍ਹੇ ਦੇ ਪਾਵਾਗੜ੍ਹ ਵਿਖੇ ਮਹਾਕਾਲੀ ਮੰਦਰ ਦੇ ਨਵੀਨੀਕਰਨ ਤੋਂ ਬਾਅਦ ਪਹਿਲੀ ਵਾਰ ਇਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੀ ਯਾਤਰਾ ਅਤੇ ਸੁਰੱਖਿਆ ਕਾਰਨਾਂ ਦੀ ਤਿਆਰੀ ਲਈ  ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਵੀਰਵਾਰ ਦੁਪਹਿਰ ਤੋਂ ਮੰਦਰ ਨੂੰ ਦੋ ਦਿਨਾਂ ਲਈ ਲੋਕਾਂ ਲਈ ਬੰਦ ਰੱਖਿਆ ਜਾਵੇਗਾ।

ਜਿਕਰਯੋਗ ਹੈ ਕਿ ਬੁੱਧਵਾਰ ਨੂੰ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਦੇ ਮੇਅਰ ਹਿਤੇਸ਼ ਮਕਵਾਨਾ ਨੇ ਘੋਸ਼ਣਾ ਕੀਤੀ ਸੀ ਕਿ ਜਦੋਂ ਹੀਰਾਬਾ ਆਪਣੇ 100ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੀ ਹੈ, ਅਸੀਂ ਰਾਏਸਨ ਖੇਤਰ ਵਿੱਚ ਇੱਕ 80 ਮੀਟਰ ਸੜਕ ਦਾ ਨਾਮ ਪੂਜਾ ਹੀਰਾਬਾ ਮਾਰਗ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਅਗਲੀ ਪੀੜ੍ਹੀ ਉਸਦੇ ਜੀਵਨ ਤੋਂ ਪ੍ਰੇਰਨਾ ਲੈ ਸਕੇ। 

Get the latest update about narendra modi in Gujarat, check out more about hiraba 100 birthday, 100th birthday of narendra modi mother & narendra modi

Like us on Facebook or follow us on Twitter for more updates.