ਟੋਕੀਓ 'ਚ ਪੀਐੱਮ ਮੋਦੀ ਦੇ ਸਵਾਗਤ 'ਚ ਲਗੇ ਨਾਅਰੇ, ਭਾਰਤੀ ਭਾਈਚਾਰੇ ਨੇ ਕਿਹਾ, ਜਿਨ੍ਹਾਂ ਨੇ ਕਾਸ਼ੀ ਨੂੰ ਸਜਾਇਆ ਹੈ, ਉਹ ਟੋਕੀਓ ਆਏ...

ਅੱਜ ਭਾਰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਾਪਾਨ ਦੀ ਰਾਜਧਾਨੀ ਟੋਕੀਓ ਪਹੁੰਚੇ ਹਨ। ਪੀਐੱਮ ਮੋਦੀ ਇੱਥੇ QUAD ਸੰਮੇਲਨ 'ਚ ਹਿੱਸਾ ਲੈਣ ਆਏ ਹਨ। ਜਾਪਾਨ ਪਹੁੰਚਣ 'ਤੇ ਭਾਰਤੀ ਭਾਈਚਾਰੇ ਵੱਲੋਂ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ...

ਅੱਜ ਭਾਰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਾਪਾਨ ਦੀ ਰਾਜਧਾਨੀ ਟੋਕੀਓ ਪਹੁੰਚੇ ਹਨ। ਪੀਐੱਮ ਮੋਦੀ ਇੱਥੇ QUAD ਸੰਮੇਲਨ 'ਚ ਹਿੱਸਾ ਲੈਣ ਆਏ ਹਨ। ਜਾਪਾਨ ਪਹੁੰਚਣ 'ਤੇ ਭਾਰਤੀ ਭਾਈਚਾਰੇ ਵੱਲੋਂ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਗਏ। ਭਾਰਤੀਆਂ ਨੇ ਕਿਹਾ, ਜਿਨ੍ਹਾਂ ਨੇ ਕਾਸ਼ੀ ਨੂੰ ਸਜਾਇਆ ਹੈ, ਉਹ ਟੋਕੀਓ ਆਏ ਹਨ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਸ਼ਾਮ ਤੱਕ ਟੋਕੀਓ 'ਚ ਰਹਿਣਗੇ।
ਜਾਪਾਨ ਦੀ ਆਪਣੀ 40 ਘੰਟੇ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕਰਨਗੇ। ਉਹ ਜਾਪਾਨ ਦੇ 35 ਕਾਰੋਬਾਰੀ ਨੇਤਾਵਾਂ ਅਤੇ ਸੀਈਓਜ਼ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਉਹ 40 ਘੰਟਿਆਂ 'ਚ 1 ਰਾਸ਼ਟਰਪਤੀ, 2 ਪ੍ਰਧਾਨ ਮੰਤਰੀ ਅਤੇ 35 ਸੀ.ਈ.ਓ. ਦੌਰਾਨ ਮੁਲਾਕਾਤ ਦੇ ਦੌਰਾਨ 23 ਮੀਟਿੰਗਾਂ ਵਿੱਚ ਹਿੱਸਾ ਲੈਣਗੇ।

ਅੱਜ ਪੀਐੱਮ ਮੋਦੀ ਦੇ ਟੋਕੀਓ ਪਹੁੰਚਣ 'ਤੇ ਉਥੇ ਰਹਿੰਦੇ ਭਾਰਤੀਆਂ ਨੇ ਵਲੋਂ ਦਿਲ ਖੋਲ ਕੇ ਸਵਾਗਤ ਕੀਤਾ ਗਿਆ। ਭਾਰਤੀ ਲੋਕਾਂ ਨੇ ਪੀਐਮ ਮੋਦੀ ਦੇ ਆਉਣ ਦੀ ਖੁਸ਼ੀ ਵਿੱਚ ਭਾਰਤ ਮਾਂ ਕੀ ਜੈ ਦੇ ਨਾਅਰੇ ਵੀ ਲਗਾਏ। ਮੋਦੀ ਨੇ ਵੀ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀਆਂ ਨਾਲ ਫੋਟੋਆਂ ਖਿਚਵਾਈਆਂ। ਪੀਐੱਮ ਮੋਦੀ ਨੇ ਇਸ ਦੌਰਾਨ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਸਵਾਲ ਜਵਾਬ ਵੀ ਕੀਤੇ। 

ਦਸ ਦਈਏ ਕਿ PM ਮੋਦੀ ਜਾਪਾਨ ਦੇ PM Fumio Kishida ਦੇ ਸੱਦੇ 'ਤੇ ਜਾਪਾਨ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਮਾਰਚ ਵਿੱਚ ਕਿਸ਼ਿਦਾ ਭਾਰਤ-ਜਾਪਾਨ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਸੀ। ਟੋਕੀਓ ਦੌਰੇ ਦੌਰਾਨ ਭਾਰਤ ਅਤੇ ਜਾਪਾਨ ਦਰਮਿਆਨ ਰਣਨੀਤਕ ਅਤੇ ਵਿਸ਼ਵ ਸਾਂਝੇਦਾਰੀ 'ਤੇ ਚਰਚਾ ਕੀਤੀ ਜਾਵੇਗੀ। ਕਵਾਡ ਮੀਟਿੰਗ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਟੋਕੀਓ ਵਿੱਚ ਦੁਵੱਲੀ ਮੀਟਿੰਗ ਕਰਨਗੇ। ਇਸ ਬੈਠਕ 'ਚ ਦੁਵੱਲੇ ਸਬੰਧਾਂ ਤੋਂ ਇਲਾਵਾ ਰੂਸ-ਯੂਕਰੇਨ ਮੁੱਦੇ 'ਤੇ ਵੀ ਚਰਚਾ ਹੋਵੇਗੀ।

Get the latest update about japan, check out more about pm modi in tokyo, narendra modi, tokyo & PM Fumio Kishida

Like us on Facebook or follow us on Twitter for more updates.