ਗਰੀਬਾਂ ਦੇ ਹਿੱਤ 'ਚ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਫੈਸਲਾ, ਹੁਣ 30 ਸਤੰਬਰ ਤੱਕ ਚੁੱਕ ਸਕਣਗੇ ਇਸ ਯੋਜਨਾ ਦਾ ਲਾਭ

ਸ਼ਨੀਵਾਰ ਸ਼ਾਮ ਨਰਿੰਦਰ ਮੋਦੀ ਨੇ ਕੈਬਨਿਟ ਦੀ ਅਹਿਮ ਬੈਠਕ ਬੁਲਾਈ। ਇਹ ਬੈਠਕ...

ਨਵੀਂ ਦਿੱਲੀ: ਸ਼ਨੀਵਾਰ ਸ਼ਾਮ ਨਰਿੰਦਰ ਮੋਦੀ ਨੇ ਕੈਬਨਿਟ ਦੀ ਅਹਿਮ ਬੈਠਕ ਬੁਲਾਈ। ਇਹ ਬੈਠਕ ਸ਼ਾਮ 4:30 ਵਜੇ ਬੁਲਾਈ ਗਈ। ਆਮ ਤੌਰ 'ਤੇ ਬੈਠਕਾਂ ਬੁੱਧਵਾਰ ਦੇ ਦਿਨ ਸਨ, ਪਰ ਸ਼ਨੀਵਾਰ ਨੂੰ ਇਹ ਮੀਟਿੰਗ ਕਿਸ ਮਕਸਦ ਤੋਂ ਬੁਲਾਈ ਗਈ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿੱਕੀਆਂ ਰਹੀਆਂ। ਇਸ ਬੈਠਕ 'ਚ ਇਕ ਵੱਡੇ ਮੁੱਦੇ 'ਤੇ ਫੈਸਲਾ ਲਿਆ ਗਿਆ।

ਇਸ ਕੈਬਿਨਟ ਮੀਟਿੰਗ ਵਿੱਚ ਗਰੀਬ ਅੰਨ੍ਹ ਕਲਿਆਣ ਯੋਜਨਾ ਨੂੰ ਅਗਲੇ 6 ਮਹੀਨਿਆਂ ਤੱਕ ਲਈ ਵਧਾ ਦਿੱਤਾ ਗਿਆ ਹੈ। ਮੋਦੀ ਕੈਬਿਨਟ ਵਿੱਚ ਇਹ ਫੈਸਲਾ ਹੋਇਆ ਕਿ 30 ਸਤੰਬਰ ਤੱਕ ਇਹ ਯੋਜਨਾ ਲਾਗੂ ਰਹੇਗੀ। ਪਹਿਲਾਂ ਇਹ ਯੋਜਨਾ 31 ਮਾਰਚ ਤੱਕ ਖਤਮ ਹੋ ਰਹੀ ਸੀ।

ਸਰਕਾਰ ਨੇ ਕੋਰੋਨਾ ਕਾਲ ਵਿਚ ਸ਼ੁਰੂ ਕੀਤੀ ਸੀ ਯੋਜਨਾ
ਦੱਸ ਦਈਏ ਕਿ ਕੋਰੋਨਾ ਕਾਰਨ ਲਾਕਡਾਊਨ ਲੱਗਣ ਉੱਤੇ ਕੇਂਦਰ ਸਰਕਾਰ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਲਈ ਸਰਕਾਰ ਨੇ 1.7 ਕਰੋੜ ਦੀ ਰਾਸ਼ੀ ਵੰਡੀ ਸੀ। ਇਸ ਯੋਜਨਾ ਦੇ ਤਹਿਤ ਗਰੀਬਾਂ ਨੂੰ ਮੁਫਤ ਵਿਚ ਪ੍ਰਤੀ ਵਿਅਕਤੀ 5 ਕਿਲੋ ਦੀ ਦਰ ਨਾਲ ਭੋਜਨ ਪਦਾਰਥ ਮਿਲਦਾ ਰਿਹਾ ਹੈ। 

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਤਕਰੀਬਨ ਪੂਰੀ ਕੈਬਨਿਟ ਲਖਨਊ ਵਿਚ ਸੀ ਕਿਉਂਕਿ ਉੱਤਰ ਪ੍ਰਦੇਸ਼ ਵਿਚ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਪੂਰੀ ਹੋਣੀ ਸੀ। ਅਜਿਹੇ ਵਿਚ ਉਥੋਂ ਪਰਤਣ ਤੋਂ ਬਾਅਦ ਅਗਲੇ ਹੀ ਦਿਨ ਪ੍ਰਧਾਨ ਮੰਤਰੀ ਨੇ ਇਹ ਬੈਠਕ ਬੁਲਾਈ।

Get the latest update about TruescoopNews, check out more about pm narendra modi, important cabinet meeting & punjabi News

Like us on Facebook or follow us on Twitter for more updates.