ਭਾਰਤ 'ਚ ਹੁਣ 24ਵੇਂ ਹਫਤੇ ਵੀ ਗਰਭਪਾਤ ਕਰਵਾ ਸਕਣਗੀਆਂ ਔਰਤਾਂ

ਪੀਐੱਮ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੈਬਿਨੇਟ 'ਮੈਡੀਕਲ ਟਰਮੀਨੇਸ਼ਨ ...

ਨਵੀਂ ਦਿੱਲੀ — ਪੀਐੱਮ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੈਬਿਨੇਟ 'ਮੈਡੀਕਲ ਟਰਮੀਨੇਸ਼ਨ ਆੱਫ਼ ਪ੍ਰੈਗਨੈਂਸੀ (ਸੋਧ) ਬਿਲ, 2020' ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਸ ਮਨਜ਼ੂਰੀ ਦੇ ਨਾਲ 'ਮੈਡੀਕਲ ਟਰਮੀਨੇਸ਼ਨ ਆੱਫ਼ ਪ੍ਰੈਗਨੈਂਸੀ ਐਕਟ, 1971' ਦੀ ਸੋਧ ਲਈ ਰਾਹ ਪੱਧਰਾ ਹੋ ਗਿਆ ਹੈ।ਦੱਸ ਦੱਈਏ ਕਿ ਹੁਣ ਇਹ ਬਿਲ ਸੰਸਦ ਦੇ ਅਗਲੇ ਸੈਸ਼ਨ ਦੌਰਾਨ ਪੇਸ਼ ਕੀਤਾ ਜਾਵੇਗਾ। ਇਸ ਬਿਲ ਰਾਹੀਂ ਹੁਣ ਔਰਤਾਂ ਨੂੰ 24ਵੇਂ ਹਫ਼ਤੇ ਵੀ ਗਰਭਪਾਤ ਕਰਵਾਉਣ ਦੀ ਇਜਾਜ਼ਤ ਹੋਵੇਗੀ।ਗਰਭਪਾਤ ਕਰਵਾਉਣ ਦਾ ਇਹ ਸਮਾਂ ਅੱਗੇ ਵਧਾਉਣ ਨੂੰ ਲੈ ਕੇ ਅਦਾਲਤ 'ਚ ਇੱਕ ਜਨ–ਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ।

ਕਸ਼ਮੀਰ 'ਚ ਡੀਐੱਸਪੀ ਦੀ ਗ੍ਰਿਫਤਾਰੀ ਤੋਂ ਬਾਅਦ ਸੀਆਰਪੀਐੱਫ ਨੇ ਚੁੱਕਿਆ ਇਹ ਵੱਡਾ ਕਦਮ

ਜਾਣਕਾਰੀ ਅਨੁਸਾਰ ਇਸ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਸਿਹਤ ਮੰਤਰਾਲੇ ਨੇ ਪਿਛਲੇ ਵਰ੍ਹੇ ਅਗਸਤ 'ਚ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਗਰਭਵਤੀ ਔਰਤ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਉਸ ਦੇ ਗਰਭਪਾਤ ਦੀ ਸਮਾਂ–ਸੀਮਾ 20 ਹਫ਼ਤਿਆਂ ਤੋਂ ਵਧਾ ਕੇ 24 ਤੋਂ 26 ਹਫ਼ਤੇ ਕਰਨ ਨੂੰ ਲੈ ਕੇ ਮੰਤਰਾਲੇ ਨੇ ਵਿਚਾਰ–ਵਟਾਂਦਰਾ ਸ਼ੁਰੂ ਕਰ ਦਿੱਤਾ ਹੈ।ਸਰਕਾਰ ਵੱਲੋਂ ਦਾਖ਼ਲ ਹਲਫ਼ੀਆ ਬਿਆਨ 'ਚ ਕਿਹਾ ਗਿਆ ਹੈ ਕਿ ਸਬੰਧਤ ਮੰਤਰਾਲੇ ਤੇ ਨੀਤੀ ਆਯੋਗ ਦੀ ਰਾਇ ਲੈਣ ਤੋਂ ਬਾਅਦ ਗਰਭਪਾਤ ਸਬੰਧੀ ਕਾਨੂੰਨ ਵਿੱਚ ਸੋਧ ਦੇ ਖਰੜੇ ਨੂੰ ਛੇਤੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ; ਜਿਸ ਤੋਂ ਬਾਅਦ ਉਸ ਨੂੰ ਕਾਨੂੰਨ ਮੰਤਰਾਲੇ ਕੋਲ ਭੇਜ ਦਿੱਤਾ ਜਾਵੇਗਾ; ਤਾਂ ਜੋ ਗਰਭਪਾਤ ਸਬੰਧੀ ਕਾਨੂੰਨ ਉੱਤੇ ਜ਼ਰੂਰੀ ਸੋਧ ਹੋ ਸਕੇ।ਸਿਹਤ ਮੰਤਰਾਲੇ ਨੇ ਹਾਈ ਕੋਰਟ ਨੂੰ ਇਹ ਵੀ ਦੱਸਿਆ ਕਿ ਉਸ ਨੇ ਗਰਭਪਾਤ ਸਬੰਧੀ ਮੈਡੀਕਲ ਟਰਮੀਨੇਸ਼ਨ ਆੱਫ਼ ਪ੍ਰੈਗਨੈਂਸੀ (M“P) ਕਾਨੂੰਨ, 1971 ਵਿੱਚ ਸੋਧ ਨੂੰ ਲੈ ਕੇ ਆਪਣਾ ਖਰੜਾ ਕਾਨੂੰਨ ਮੰਤਰਾਲੇ ਕੋਲ ਭੇਜ ਦਿੱਤਾ ਹੈ।

Get the latest update about Medical Termination OF Pregnancy Bill 2020, check out more about Cabinet, Approval, True Scoop News & PM Narendra Modi

Like us on Facebook or follow us on Twitter for more updates.