PNB ਗਾਹਕ ਧਿਆਨ ਦਿਓ, 1 ਫਰਵਰੀ ਤੋਂ ਇਨ੍ਹਾਂ ATM ਤੋਂ ਨਹੀਂ ਕਢਾ ਸਕੋਗੇ ਪੈਸੇ

ਪੰਜਾਬ ਨੈਸ਼ਨਲ ਬੈਂਕ (PNB) ਨੇ ਦੇਸ਼ ਭਰ ਵਿਚ ਵਧਦੇ ATM ਫਰਾਡ ਨੂੰ ਰੋਕਣ...

ਪੰਜਾਬ ਨੈਸ਼ਨਲ ਬੈਂਕ (PNB) ਨੇ ਦੇਸ਼ ਭਰ ਵਿਚ ਵਧਦੇ ATM ਫਰਾਡ ਨੂੰ ਰੋਕਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਜੇਕਰ ਤੁਹਾਡਾ ਵੀ ਖਾਤਾ ਪੀ.ਐਨ.ਬੀ. ਵਿਚ ਤਾਂ ਇਹ ਤੁਹਾਡੇ ਲਈ ਜ਼ਰੂਰੀ ਖਬਰ ਹੈ। 1 ਫਰਵਰੀ 2021 ਤੋਂ PNB ਗਾਹਕ ਗੈਰ-EMV ਏ.ਟੀ.ਐਮ. ਮਸ਼ੀਨਾਂ ਤੋਂ ਪੈਸੇ ਨਹੀਂ ਕਢਾ ਸਕਣਗੇ। ਪੀ.ਐਨ.ਬੀ. ਨੇ ਆਪਣੇ ਆਧਿਕਾਰਿਤ ਟਵਿੱਟਰ ਹੈਂਡਲ ਤੋਂ ਇਸ ਬਾਰੇ ਜਾਣਕਾਰੀ ਦਿੱਤੀ ਹੈ। 

ਬੈਂਕ ਨੇ ਕਿਹਾ ਕਿ ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੀ.ਐਨ.ਬੀ. ਨੇ ਇਹ ਕਦਮ ਚੁੱਕਿਆ ਹੈ ਤਾਂ ਕਿ ਗਾਹਕਾਂ ਦਾ ਪੈਸਾ ਸੁਰੱਖਿਅਤ ਰਹੇ। 1 ਫਰਵਰੀ ਤੋਂ ਗਾਹਕ ਬਿਨਾਂ EMV ਦੇ ਏ.ਟੀ.ਐਮ. ਤੋਂ ਵਿੱਤੀ ਜਾਂ ਗੈਰ-ਵਿੱਤੀ ਲੈਣ-ਦੇਣ ਨਹੀਂ ਕਰ ਸਕਣਗੇ। 

ਯਾਦ ਰਹੇ ਕਿ ਨਾਨ-ਈ.ਐਮ.ਵੀ. ਏ.ਟੀ.ਐਮ. ਉਹ ਹੁੰਦੇ ਹੈ ਜਿਨ੍ਹਾਂ ਵਿਚ ਕਾਰਡ ਦਾ ਇਸਤੇਮਾਲ ਲੈਣ-ਦੇਣ ਦੇ ਦੌਰਾਨ ਨਹੀਂ ਕੀਤਾ ਜਾਂਦਾ ਹੈ। ਇਸ ਮਸ਼ੀਨ ਵਿਚ ਡਾਟਾ ਨੂੰ ਇਕ ਚੁੰਬਕੀ ਪੱਟੀ ਦੇ ਮਾਧਿਅਮ ਨਾਲ ਪੜ੍ਹਿਆ ਜਾਂਦਾ ਹੈ। ਇਸ ਦੇ ਇਲਾਵਾ ਈ.ਐਮ.ਵੀ. ਏ.ਟੀ.ਐਮ. ਵਿਚ ਕਾਰਡ ਕੁਝ ਸੈਕੰਡਾਂ ਲਈ ਲਾਕ ਹੋ ਜਾਂਦਾ ਹੈ। ਧਿਆਨ ਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਗਾਹਕਾਂ ਨੂੰ PNBOne ਐਪ ਦੇ ਮਾਧਿਅਮ ਨਾਲ ਆਪਣੇ ਏ.ਟੀ.ਐਮ. ਡੈਬਿਟ ਕਾਰਡ ਨੂੰ ਚਾਲੂ ਅਤੇ ਬੰਦ ਕਰਨ ਦੀ ਸਹੂਲਤ ਦਿੱਤੀ ਹੈ।  ਜੇਕਰ ਤੁਸੀਂ ਆਪਣੇ ਕਾਰਡ ਦਾ ਇਸਤੇਮਾਲ ਨਹੀਂ ਕਰਦੇ ਹੋ ਤਾਂ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ। ਅਜਿਹਾ ਕਰਨ ਤੋਂ ਤੁਹਾਡੇ ਬੈਂਕ ਖਾਤੇ ਵਿਚ ਰੱਖਿਆ ਪੈਸਾ ਸੁਰੱਖਿਅਤ ਬਚ ਜਾਵੇਗਾ। 

ਧਿਆਨਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਬੈਂਕਿੰਗ ਧੋਖਾਧੜੀ ਤੇਜ਼ੀ ਨਾਲ ਵਧੀ ਹੈ। ਇਸ ਦੇ ਲਈ ਬੈਂਕ ਗਾਹਕਾਂ ਨੂੰ ਫਰਾਡ ਤੋਂ ਬਚਨ ਲਈ ਲਗਾਤਾਰ ਤਰ੍ਹਾਂ-ਤਰ੍ਹਾਂ ਦੇ ਤਰੀਕੇ ਦੱਸ ਰਹੇ ਹਨ। ਸਭ ਤੋਂ ਜ਼ਿਆਦਾ ਫਰਾਡ ਨੈੱਟ ਬੈਂਕਿੰਗ, ਫੋਨ ਬੈਂਕਿੰਗ ਅਤੇ ਮੋਬਾਇਲ ਬੈਂਕਿੰਗ ਵਿਚ ਕੀਤਾ ਜਾ ਰਿਹਾ ਹੈ। ਹਾਲ ਦੇ ਦਿਨਾਂ ਵਿਚ ਸਕੈਮਰ ਫਿਸ਼ਿੰਗ ਈਮੇਲ, ਐਸ.ਐਮ.ਐਸ. ਅਤੇ ਫੋਨ ਕਾਲ ਕਰ ਕੇ ਲੋਕਾਂ ਨੂੰ ਠੱਗ ਰਹੇ ਹਨ। ਕਈ ਵਾਰ ਇਹ ਠੱਗ ਆਪਣੇ-ਆਪ ਨੂੰ ਬੈਂਕ ਅਧਿਕਾਰੀ, ਆਰ.ਬੀ.ਆਈ. ਅਧਿਕਾਰੀ, ਇਨਕਮ ਟੈਕਸ ਅਧਿਕਾਰੀ ਅਤੇ ਸੀ.ਬੀ.ਆਈ. ਅਧਿਕਾਰੀ ਦੱਸ ਕੇ ਲੋਕਾਂ ਨੂੰ ਚੂਨਾ ਲਗਾਉਂਦੇ ਹਨ।

Get the latest update about withdraw money, check out more about february 1, ATM, customers & pnb

Like us on Facebook or follow us on Twitter for more updates.