ਯੂਪੀ ਦੇ ਹਰਦੋਈ ਜ਼ਿਲੇ ਵਿਚ 5 ਦਿਨ ਪਹਿਲਾਂ ਹੋਈ ਇਕ ਸ਼ਖਸ ਦੀ ਹੱਤਿਆ ਦਾ ਪੁਲਸ ਨੇ ਸਨਸਨੀਖੇਜ ਖੁਲਾਸਾ ਕੀਤਾ ਹੈ। 50 ਸਾਲਾ ਵਿਅਕਤੀ ਦੀ ਹੱਤਿਆ ਉਸ ਦੀ ਪਤਨੀ ਨੇ ਆਪਣੇ ਪ੍ਰੇਮੀਆਂ ਨਾਲ ਮਿਲਕੇ ਕੀਤੀ ਸੀ। ਪੁਲਸ ਦਾ ਕਹਿਣਾ ਹੈ ਕਿ ਮਹਿਲਾ ਦੇ ਨਜਾਇਜ਼ ਸਬੰਧਾਂ ਦਾ ਪਤੀ ਵਿਰੋਧ ਕਰਦਾ ਸੀ। ਇਸ ਗੱਲ ਤੋਂ ਨਾਰਾਜ਼ ਮਹਿਲਾ ਨੇ ਆਪਣੇ ਪ੍ਰੇਮੀਆਂ ਨਾਲ ਮਿਲਕੇ ਹੱਤਿਆ ਦਾ ਤਾਣਾ-ਬਾਣਾ ਬੁਣਿਆ ਤੇ ਘਰ ਵਿਚ ਹੀ ਬੇਰਹਿਮੀ ਨਾਲ ਕੁਹਾੜੀ ਨਾਲ ਵੱਢ ਕੇ ਪਤੀ ਦਾ ਕਤਲ ਕਰ ਦਿੱਤਾ।
ਇਹੀ ਨਹੀਂ ਪਤਨੀ ਨੇ ਪਤੀ ਦੀ ਹੱਤਿਆ ਦਾ ਇਲਜ਼ਾਮ ਆਪਣੇ ਹੀ ਇਕ ਪ੍ਰੇਮੀ ਉੱਤੇ ਲਗਾਇਆ ਸੀ। ਪੁਲਸ ਨੇ ਜਦੋਂ ਪੂਰੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਤਾਂ ਹੱਤਿਆਕਾਂਡ ਦੀ ਮੁੱਖ ਸਾਜਿਸ਼ਕਰਤਾ ਮ੍ਰਿਤਕ ਦੀ ਪਤਨੀ ਹੀ ਨਿਕਲੀ। ਪੁਲਸ ਨੇ ਹੱਤਿਆ ਦੇ ਇਲਜ਼ਾਮ ਵਿਚ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਤਿੰਨ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਾਲ ਹੀ ਹੱਤਿਆਕਾਂਡ ਦੀ ਸਾਜਿਸ਼ਕਰਤਾ ਪਤਨੀ ਸਮੇਤ ਚਾਰਾਂ ਦੋਸ਼ੀਆਂ ਦੇ ਕਬਜ਼ੇ ਵਿਚੋਂ ਕਤਲ ਦੇ ਹਥਿਆਰ ਬਰਾਮਦ ਕਰਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਹੈ।
ਦਰਅਸਲ ਇਹ ਮਾਮਲਾ ਹਰਦੋਈ ਜ਼ਿਲੇ ਦੀ ਕੋਤਵਾਲੀ ਬਿਲਗਰਾਮ ਇਲਾਕੇ ਦਾ ਹੈ। ਪੁਲਸ ਨੇ ਥਾਨਾ ਖੇਤਰ ਦੇ ਪਿੰਡ ਰਾਮਪੁਰ ਮਝਿਆਰਾ ਦੇ ਰਹਿਣ ਵਾਲੇ ਰਾਮ ਅਵਤਾਰ ਕਸ਼ਯੱਪ ਦੀ ਹੱਤਿਆ ਦੇ ਇਲਜ਼ਾਮ ਵਿਚ ਉਸ ਦੀ ਪਤਨੀ ਚਮੇਲੀ ਅਤੇ ਉਸ ਦੇ ਪ੍ਰੇਮੀ ਰਿਸ਼ੀਪਾਲ ਅਤੇ ਮਹਿਲਾ ਦੇ ਪਿੰਡ ਦੇ ਹੀ ਵਿਜੈਪਾਲ ਅਤੇ ਰਾਮਸੇਵਕ ਨੂੰ ਗ੍ਰਿਫਤਾਰ ਕੀਤਾ ਹੈ। ਵਧੀਕ ਪੁਲਸ ਐਸ.ਪੀ. ਅਨਿਲ ਕੁਮਾਰ ਦਾ ਕਹਿਣਾ ਹੈ ਕਿ 31 ਜਨਵਰੀ ਨੂੰ ਸੁੱਤੇ ਪਏ ਰਾਮ ਅਵਤਾਰ ਕਸ਼ੱਯਪ ਦੀ ਕੁਲਹਾੜੀ ਨਾਲ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ।
ਪੁਲਸ ਨੇ ਦੱਸਿਆ ਕਿ ਬੀਤੇ ਇਕ ਤੋਂ ਮਹਿਲਾ ਰਿਸ਼ੀਪਾਲ ਯਾਦਵ ਦੇ ਨਾਲ ਰਹਿੰਦੀ ਸੀ। 20 ਦਿਨ ਪਹਿਲਾਂ ਹੀ ਮਹਿਲਾ ਆਪਣੇ ਪਤੀ ਦੇ ਘਰ ਵਾਪਸ ਆਈ ਸੀ। ਰਿਸ਼ੀਪਾਲ ਉਸ ਨੂੰ ਲੈਣ ਲਈ ਮਹਿਲਾ ਦੇ ਘਰ ਆਇਆ ਸੀ, ਜਿੱਥੇ ਰਾਮ ਅਵਤਾਰ ਨਾਸ ਉਸ ਦੀ ਤਕਰਾਰ ਹੋਈ ਸੀ। ਰਾਮ ਅਵਤਾਰ ਮਹਿਲਾ ਦੇ ਨਜਾਇਜ਼ ਸਬੰਧਾਂ ਦਾ ਵਿਰੋਧ ਕਰਦਾ ਸੀ। ਇਸ ਤੋਂ ਬਾਅਦ ਦੋਸ਼ੀ ਪਤਨੀ ਨੇ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਮੌਤ ਦਾ ਤਾਣਾ-ਬਾਣਾ ਬੁਣ ਦਿੱਤਾ।