ਨਸ਼ੀਲੀ ਦਵਾਈ ਪਿਲਾ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ, ਪੁਲਿਸ ਨੇ ਇਕ ਮਹੀਨੇ ਬਾਅਦ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਪੁਲੀਸ ਕਮਿਸ਼ਨਰ ਦੀ ਮਦਦ ਨਾਲ 22 ਅਪਰੈਲ ਨੂੰ ਕੇਸ ਦਰਜ ਕੀਤਾ ਗਿਆ ਸੀ ਅਤੇ 25 ਅਪਰੈਲ ਨੂੰ ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 164 ਤਹਿਤ ਮੈਜਿਸਟਰੇਟ ਅੱਗੇ ਬਿਆਨ ਦਰਜ ਕਰਵਾਏ ਗਏ ਸਨ। ਪੁਲਿਸ ਨੇ ਹੁਣ ਤੱਕ ਦੋ ਦੋਸ਼ੀਆਂ ਪੰਮੂ ਅਤੇ ਲਾਡੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਜੇ ਦੀ ਭਾਲ ਜਾਰੀ ਹੈ...

ਜਲੰਧਰ 'ਚ 14 ਅਪ੍ਰੈਲ ਨੂੰ ਤਿੰਨ ਨੌਜਵਾਨਾਂ ਵਲੋਂ ਇਕ ਨਾਬਾਲਗ ਲੜਕੀ ਨੂੰ ਜਬਰਦਸਤੀ ਨਸ਼ੀਲੇ ਪਦਾਰਥ ਪਿਲਾਉਣ ਤੋਂ ਬਾਅਦ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ। ਇਸ ਮਾਮਲੇ ਨੂੰ ਇੱਕ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਤੇ ਪੁਲਿਸ ਨੇ ਹੁਣ 2 ਮੁਜ਼ਰਮਾਂ ਨੂੰ ਗ੍ਰਿਫਤਾਰ ਕੀਤਾ ਹੈ।   

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨੇ ਦੋਸਤ ਲੜਕੀ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਏ ਸਨ, ਜਿੱਥੇ ਉਨ੍ਹਾਂ ਪਹਿਲਾਂ ਉਸ ਨੂੰ ਨਸ਼ੀਲਾ ਪਦਾਰਥ ਪਿਲਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਜਦੋਂ ਬੱਚੀ ਬਲਾਤਕਾਰੀਆਂ ਦੇ ਚੁੰਗਲ ਤੋਂ ਬਚ ਕੇ ਘਰ ਪਹੁੰਚੀ ਤਾਂ ਉਹ ਬੁਰੀ ਹਾਲਤ 'ਚ ਸੀ। ਲੜਕੀ ਨੂੰ ਇਸ ਹੱਦ ਤੱਕ ਨਸ਼ਾ ਕਰਵਾਇਆ ਗਿਆ ਸੀ ਕਿ ਉਹ ਇੱਕ ਪਾਗਲ ਵਾਂਗ ਵਿਵਹਾਰ ਕਰ ਰਹੀ ਸੀ। ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਮੈਡੀਕਲ ਚੈੱਕਅਪ ਲਈ ਹਸਪਤਾਲ ਲੈ ਕੇ ਗਏ ਤਾਂ ਪਤਾ ਲੱਗਾ ਕਿ ਉਸ ਨਾਲ ਨਸ਼ੀਲੀ ਦਵਾਈ ਪਿਲਾ ਕੇ ਬਲਾਤਕਾਰ ਕੀਤਾ ਗਿਆ ਸੀ। ਇਸ ਦੇ ਆਧਾਰ ’ਤੇ ਪਰਿਵਾਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਪਰ ਪੁਲੀਸ ਵੱਲੋਂ ਕੋਈ ਠੋਸ ਕਾਰਵਾਈ ਨਾ ਹੁੰਦੀ ਦੇਖ ਕੇ ਉਹ ਪੁਲੀਸ ਕਮਿਸ਼ਨਰ ਕੋਲ ਪੁੱਜੇ।


ਪੁਲੀਸ ਕਮਿਸ਼ਨਰ ਦੀ ਮਦਦ ਨਾਲ 22 ਅਪਰੈਲ ਨੂੰ ਕੇਸ ਦਰਜ ਕੀਤਾ ਗਿਆ ਸੀ ਅਤੇ 25 ਅਪਰੈਲ ਨੂੰ ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 164 ਤਹਿਤ ਮੈਜਿਸਟਰੇਟ ਅੱਗੇ ਬਿਆਨ ਦਰਜ ਕਰਵਾਏ ਗਏ ਸਨ। ਪੁਲਿਸ ਨੇ ਹੁਣ ਤੱਕ ਦੋ ਦੋਸ਼ੀਆਂ ਪੰਮੂ ਅਤੇ ਲਾਡੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਜੇ ਦੀ ਭਾਲ ਜਾਰੀ ਹੈ।

Get the latest update about truescooppunjabi, check out more about crime, drugs, gang rape wioth minor girl & minor girl gang rape

Like us on Facebook or follow us on Twitter for more updates.