ਹੁਣ ਪਾਸਪੋਰਟ ਬਣਾਉਣਾ ਹੋਵੇਗਾ ਆਸਾਨ! ਭਾਰਤ ਸਰਕਾਰ ਵਲੋਂ ਕੱਲ੍ਹ ਤੋਂ ਹੋਣਗੇ ਵੱਡੇ ਬਦਲਾਅ

ਭਾਰਤੀ ਪਾਸਪੋਰਟ ਧਾਰਕ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਜਾਰੀ ਕੀਤਾ ਜਾਂਦਾ ਹੈ। ਰਿਹਾਇਸ਼ੀ ਸਥਿਤੀ, ਨੌਕਰੀ ਜਾਂ ਲੰਮੇ ਸਮੇਂ ਲਈ ਵੀਜ਼ਾ ਲੈਣਾ ਵਿਚ ਇੱਹ ਮਦਦਗਾਰ ਸਾਬਿਤ ਹੁੰਦਾ ਹੈ...

ਵਿਦੇਸ਼ ਮੰਤਰਾਲੇ ਵਲੋਂ ਪਾਸਪੋਰਟ ਦੀਆਂ ਅਰਜ਼ੀਆਂ ਵਧਣ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਸਰਕਾਰ ਨੇ ਇਨ੍ਹਾਂ ਅਰਜ਼ੀਆਂ ਦੇ ਅਣਕਿਆਸੇ ਵਾਧੇ ਨੂੰ ਦੂਰ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਵਿਦੇਸ਼ ਮੰਤਰਾਲੇ ਦੇ ਵਲੋਂ 28 ਸਤੰਬਰ 2022 ਤੋਂ, ਪੁਲਿਸ ਕਲੀਅਰੈਂਸ ਸਰਟੀਫਿਕੇਟ(ਪੀਸੀਸੀ) ਸੇਵਾਵਾਂ ਲਈ ਅਰਜ਼ੀਆਂ ਭਾਰਤ ਭਰ ਦੇ ਸਾਰੇ ਔਨਲਾਈਨ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ (POPSKs) 'ਤੇ ਉਪਲਬਧ ਹੋਣਗੀਆਂ। ਇਸ ਨਾਲ ਪਾਸਪੋਰਟ ਬਣਾਉਣ ਵਾਲਿਆਂ ਲਈ ਆਸਾਨੀ ਹੋ ਜਾਵੇਗਾ।  

ਵਿਦੇਸ਼ ਮੰਤਰਾਲਾ ਦੇ ਇਕ ਬਿਆਨ ਮੁਤਾਬਿਕ ਮੰਤਰਾਲਾ ਪਾਸਪੋਰਟ ਸੰਬੰਧੀ ਸੇਵਾਵਾਂ ਨੂੰ ਆਸਾਨ ਬਣਾਉਣ ਅਤੇ ਨਾਗਰਿਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ 'ਤੇ ਕੰਮ ਕਰ ਰਿਹਾ ਹੈ। ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਦੀ ਮੰਗ ਵਧ ਗਈ ਹੈ। ਇਸਦੇ ਲਈ, ਹੁਣ ਭਾਰਤ ਵਿੱਚ ਸਾਰੇ ਔਨਲਾਈਨ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਪੀਸੀਸੀ ਸੇਵਾਵਾਂ ਲਈ ਅਰਜ਼ੀ ਦੇਣ ਦੀ ਸਹੂਲਤ ਹੋਵੇਗੀ।
ਮੰਤਰਾਲਾ ਨੇ ਕਿਹਾ ਹੈ ਕਿ ਇਸ ਫੈਸਲੇ ਤੋਂ ਬਾਅਦ ਨਾ ਸਿਰਫ ਵਿਦੇਸ਼ਾਂ 'ਚ ਰੋਜ਼ਗਾਰ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕਾਂ, ਸਗੋਂ ਪੀਸੀਸੀ ਦੀਆਂ ਹੋਰ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਵੇਗਾ ਜਿਵੇਂ ਕਿ ਪੜ੍ਹਾਈ ਦੇ ਮਾਮਲਿਆਂ ਵਿੱਚ, ਲੰਬੇ ਸਮੇਂ ਲਈ ਵੀਜ਼ਾ ਆਦਿ।

PCC ਲਈ ਜਰੂਰੀ ਦਸਤਾਵੇਜ਼ 
1. ਮੌਜੂਦਾ ਪਤੇ ਦਾ ਸਬੂਤ( Residence Proof) 
2. ਵਿਦੇਸ਼ੀ ਰੁਜ਼ਗਾਰਦਾਤਾ ਨਾਲ ਰੁਜ਼ਗਾਰ ਇਕਰਾਰਨਾਮੇ ਦੀ ਸਵੈ-ਪ੍ਰਮਾਣਿਤ ਕਾਪੀ
3. ਅਧਿਕਾਰਤ ਅੰਗਰੇਜ਼ੀ ਅਨੁਵਾਦ ਦੇ ਸੱਤ ਵੈਧ ਵੀਜ਼ਾ ਦੀ ਕਾਪੀ (ਜੇ ਵੀਜ਼ਾ ਅੰਗਰੇਜ਼ੀ ਵਿੱਚ ਨਹੀਂ ਹੈ)
4. ਈਸੀਆਰ/ਗੈਰ-ਈਸੀਆਰ ਦੀ ਸਵੈ-ਪ੍ਰਮਾਣਿਤ ਫੋਟੋਕਾਪੀ

ਜਿਕਰਯੋਗ ਹੈ ਕਿ ਭਾਰਤੀ ਪਾਸਪੋਰਟ ਧਾਰਕ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਜਾਰੀ ਕੀਤਾ ਜਾਂਦਾ ਹੈ। ਰਿਹਾਇਸ਼ੀ ਸਥਿਤੀ, ਨੌਕਰੀ ਜਾਂ ਲੰਮੇ ਸਮੇਂ ਲਈ ਵੀਜ਼ਾ ਲੈਣਾ ਵਿਚ ਇੱਹ ਮਦਦਗਾਰ ਸਾਬਿਤ ਹੁੰਦਾ ਹੈ। PCC ਤੋਂ ਬਾਅਦ ਟੂਰਿਸਟ ਵੀਜ਼ਾ 'ਤੇ ਵਿਦੇਸ਼ ਜਾਣ ਦੀ ਲੋੜ ਨਹੀਂ ਹੁੰਦੀ ਹੈ।

Get the latest update about foreign ministry of India, check out more about PCCKs, Indian passport, passport making & PCC

Like us on Facebook or follow us on Twitter for more updates.