ਅੰਮ੍ਰਿਤਸਰ ਵਿਖੇ ਪੁਲਸ ਦੀ ਗੁੰਡਾਗਰਦੀ, ਦੁਕਾਨ 'ਤੇ ਜੀ.ਐੱਸ.ਟੀ. ਦੇ ਕਾਗਜ ਲੈਣ ਪਹੁੰਚੇ ਦੁਕਾਨਦਾਰ ਦੇ ਮਾਰੇ ਥੱਪੜ

ਮਾਮਲਾ ਅੰਮ੍ਰਿਤਸਰ ਦੇ ਗੁਰੂ ਬਜਾਰ ਨਾਲ ਲੱਗਦੇ ਪ੍ਰਤਾਪ ਬਾਜ਼ਾਰ ਦਾ ਹੈ, ਜਿਥੋਂ ਦੇ ਇਕ ਕੱਪੜਾ ਵਪਾਰੀ ਰਾਘਵ ਨੂੰ...

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਗੁਰੂ ਬਜਾਰ ਨਾਲ ਲੱਗਦੇ ਪ੍ਰਤਾਪ ਬਾਜ਼ਾਰ ਦਾ ਹੈ, ਜਿਥੋਂ ਦੇ ਇਕ ਕੱਪੜਾ ਵਪਾਰੀ ਰਾਘਵ ਨੂੰ ਪੁਲਸ ਅਧਿਕਾਰੀਆਂ ਵਲੋਂ ਸਰੇਆਮ ਬਾਜ਼ਾਰ ਵਿਚ ਖੜਾ ਕਰ ਕੇ ਧੱਪੜ ਮਾਰੇ ਗਏ ਹਨ। ਜਿਸ ਦੇ ਚੱਲਦੇ ਉਥੋਂ ਦੇ ਦੁਕਾਨਦਾਰ ਭਾਈਚਾਰੇ ਵਿਚ ਪੁਲਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਦੇਸ਼ ਦੀ ਤਰੱਕੀ ਵਿਚ ਟੈਕਸ ਦੇਣ ਵਾਲੇ ਵਪਾਰੀ ਹਾਂ ਨਾ ਕਿ ਕੋਈ ਪੇਸ਼ੇਵਰ ਮੁਜਰਿਮ, ਜਿਨ੍ਹਾਂ ਨੂੰ ਪੁਲਸ ਇਸ ਤਰ੍ਹਾਂ ਨਾਲ ਬਾਜ਼ਾਰ ਵਿਚ ਸਰੇਆਮ ਕੁੱਟ ਰਹੀ ਹੈ।

    

ਇਹ ਸੰਬਧੀ ਜਾਣਕਾਰੀ ਦਿੰਦੀਆਂ ਕੱਪੜਾ ਮਾਰਕਿਟ ਵਪਾਰੀ ਪ੍ਰਧਾਨ ਵਰੁਣ ਭਾਟੀਆ ਨੇ ਦੱਸਿਆ ਕਿ ਸਰਕਾਰ ਦੀ ਹਿਦਾਇਤਾਂ ਉਪਰ ਅੱਜ ਰੋਟੇਸ਼ਨ  ਦੇ ਹਿਸਾਬ ਨਾਲ ਦੁਕਾਨਾਂ ਖੋਲੀਆਂ ਜਾ ਰਹੀਆਂ ਸਨ ਪਰ ਮਾਰਕਿਟ ਦੇ ਇਕ ਵਪਾਰੀ ਰਾਘਵ ਜੋ ਕਿ ਆਪਣੀ ਦੁਕਾਨ ਵਿਚੋਂ ਜੀ.ਐੱਸ.ਟੀ. ਦੀ ਰਿਟਰਨ ਭਰਨ ਲਈ ਕਾਗਜ ਲੈਣ ਪਹੁੰਚੇ ਸਨ ਕਿਉਕਿ ਜੀ.ਐੱਸ.ਟੀ. ਦੀ ਆਖਰੀ ਤਾਰੀਖ ਸੀ, ਉਨ੍ਹਾਂ ਵਲੋਂ ਦੁਕਾਨ ਵੀ ਨਹੀਂ ਖੋਲੀ ਗਈ ਸੀ।

ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਵਲੋਂ ਪਹਿਲਾਂ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਦੁਕਾਨ ਤੋਂ ਬਾਹਰ ਬੁਲਾ ਸਰੇਆਮ ਥੱਪੜ ਮਾਰੇ ਗਏ ਅਤੇ ਮਹਿਲਾ ਕਰਮਚਾਰੀ ਨਾਲ ਵੀ ਬਦਸਲੂਕੀ ਕੀਤੀ ਗਈ ਹੈ। ਜਦੋਂ ਸਾਰੇ ਦੁਕਾਨਦਾਰ ਇਕੱਠੇ ਹੋਣ ਲੱਗੇ ਤਾਂ ਪੁਲਸ ਮੁਲਾਜਮ ਉਥੋਂ ਦੌੜ ਦੇ ਨਜ਼ਰ ਆਏ। ਜਿਸ ਦੇ ਚੱਲਦਿਆਂ ਦੁਕਾਨਦਾਰ ਭਾਈਚਾਰੇ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਵਪਾਰਕ ਭਾਈਚਾਰੇ ਨਾਲ ਅਜਿਹੀਆਂ ਬਦਸਲੂਕੀਆ ਕਰਨੀਆਂ ਬੰਦ ਕੀਤੀਆ ਜਾਣ ਅਸੀਂ ਦੁਕਾਨਦਾਰ ਹਨ ਕੋਈ ਪੇਸ਼ੇਵਰ ਮੁਜਰਿਮ ਨਹੀ ਜਿਨ੍ਹਾਂ ਨੂੰ ਪੁਲਸ ਸਰੇ ਬਾਜ਼ਾਰ ਧੱਪੜ ਮਾਰੇ। 

ਇਸ ਸੰਬਧੀ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਪੀੜੀਤ ਦੁਕਾਨਦਾਰ ਦੇ ਬਿਆਨਾਂ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Get the latest update about Police, check out more about shopkeeper, hooliganism, Amritsar & slapped

Like us on Facebook or follow us on Twitter for more updates.