ਪੁਲਿਸ ਨੇ 'Blind Murder' ਕੇਸ ਨੂੰ 24 ਘੰਟਿਆਂ 'ਚ ਕੀਤਾ ਟ੍ਰੇਸ, ਜਨਰੇਟਰ ਖਰੀਦਣ ਨੂੰ ਲੈ ਕੇ ਹੋਇਆ ਸੀ ਵਿਵਾਦ

ਬੀਤੇ ਦਿਨ ਫਗਵਾੜਾ ਵਿਚ ਵਾਪਰੀ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ 24 ਘੰਟਿਆਂ ਅੰਦਰ ਹੀ ਸੁਲਝਾ ਲਿਆ ਹੈ। ਇਸ ਸਬੰਧੀ ਰਾਜਬਚਨ ਸਿੰਘ ਸੰਧੂ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਪ੍ਰੈ...

ਕਪੂਰਥਲਾ- ਬੀਤੇ ਦਿਨ ਫਗਵਾੜਾ ਵਿਚ ਵਾਪਰੀ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ 24 ਘੰਟਿਆਂ ਅੰਦਰ ਹੀ ਸੁਲਝਾ ਲਿਆ ਹੈ। ਇਸ ਸਬੰਧੀ ਰਾਜਬਚਨ ਸਿੰਘ ਸੰਧੂ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਪ੍ਰੈਸ ਕੰਨਫਰਸ ਰਾਹੀ ਦੱਸਿਆ ਕਿ ਮਿਤੀ 04-05-2022 ਨੂੰ ਦਰਸ਼ਨ ਕੁਮਾਰ ਭੱਲਾ ਪੁੱਤਰ ਲੇਟ ਜਗਦੀਸ਼ ਰਾਮ ਭੱਲਾ ਵਾਸੀ ਹਾਊਸ ਨੰਬਰ-278 ਖੇੜਾ ਰੋਡ ਫਗਵਾੜਾ ਥਾਣਾ ਸਿਟੀ ਫਗਵਾੜਾ ਜ਼ਿਲਾ ਕਪੂਰਥਲਾ ਨੇ ਪੁਲਿਸ ਪਾਸ ਇਤਲਾਹ ਦਿੱਤੀ ਸੀ ਕਿ ਉਸਦਾ ਭਰਾ ਕ੍ਰਿਸ਼ਨ ਕੁਮਾਰ ਭੱਲਾ ਜੋ ਕਿ ਭੱਲਾ ਡੀਜ਼ਲ ਇੰਜਣ ਸਪੇਅਰ ਪਾਰਟ ਦੀ ਦੁਕਾਨ ਰੇਲਵੇ ਰੋਡ ਫਗਵਾੜਾ ਵਿਖੇ ਕਰਦਾ ਸੀ, ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੇ ਮਿਤੀ 04-05-2022 ਨੂੰ ਆਇਆ ਹੋਇਆ ਸੀ।  ਉਸ ਦੇ ਗੁਆਢੀ ਦੁਕਾਨਦਾਰ ਨੇ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਦੇ ਕਾਊਟਰ ਉੱਤੇ ਜਾ ਕੇ ਦੇਖਿਆ ਤਾਂ ਕ੍ਰਿਸ਼ਨ ਕੁਮਾਰ ਭੱਲਾ ਕਾਊਟਰ ਉੱਤੇ ਨਹੀਂ ਸੀ। ਜਦੋਂ ਉਸਨੇ ਦੁਕਾਨ ਦੇ ਅੰਦਰ ਬਣੇ ਕੇਬਨ ਦਾ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਕ੍ਰਿਸ਼ਨ ਕੁਮਾਰ ਭੱਲਾ ਸਟੋਰ ਦੇ ਅੰਦਰ ਸਮਾਨ ਉਪਰ ਡਿਗਿਆ ਪਿਆ ਸੀ, ਜਿਸਦੀ ਧੋਣ ਅਤੇ ਗਲ ਉਪਰ ਤੇਜ਼ਧਾਰ ਹਥਿਆਰ ਨਾਲ ਵਾਰ ਦੇ ਨਿਸ਼ਾਨ ਸਨ। ਜਿਸ ਸਬੰਧੀ ਉਸ ਨੇ ਦਰਸ਼ਨ ਕੁਮਾਰ ਭੱਲਾ ਨੂੰ ਦੱਸਿਆ। ਜਿਸਨੇ ਪੁਲਿਸ ਨੂੰ ਇਤਲਾਹ ਦਿੱਤੀ। ਦਰਸ਼ਨ ਕੁਮਾਰ ਭੱਲਾ ਦੇ ਬਿਆਨ ਤੋਂ  ਬਾਅਦ ਮੁਕੱਦਮਾ ਨੰਬਰ 74 ਮਿਤੀ 04-05-2022 ਅ/ਧ 302 IPC ਥਾਣਾ ਸਿਟੀ ਫਗਵਾੜਾ ਜ਼ਿਲਾ ਕਪੂਰਥਲਾ ਦਰਜ ਕੀਤਾ ਗਿਆ।

ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋ ਬਲਾਈਂਡ ਮਰਡਰ ਨੂੰ ਸੁਲਝਾਉਣ ਲਈ ਸ਼੍ਰੀ ਜਗਜੀਤ ਸਿੰਘ ਸਰੋਆ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ, ਸ਼੍ਰੀ ਹਰਿੰਦਰ ਸਿੰਘ ਪਰਮਾਰ ਪੁਲਿਸ ਕਪਤਾਨ ਫਗਵਾੜਾ, ਸ੍ਰੀ ਅੰਮ੍ਰਿਤ ਸਰੂਪ ਡੋਗਰਾ ਡੀ.ਐਸ.ਪੀ. ਤਫਤੀਸ਼ ਕਪੂਰਥਲਾ ਦੀ ਰਹਿਨੁਮਾਈ ਹੇਠ ਵੱਖ ਵੱਖ ਟੀਮਾ ਦਾ ਗਠਨ ਕੀਤਾ ਗਿਆ, ਜੋ ਐਸ.ਆਈ. ਸਿਕੰਦਰ ਸਿੰਘ ਵਿਰਕ ਇੰਨਚਾਰਜ ਸੀ.ਆਈ.ਏ. ਸਟਾਫ ਫਗਵਾੜਾ ਸਮੇਤ ਪੁਲਿਸ ਪਾਰਟੀ ਅਤੇ ਐਸ.ਆਈ. ਅਮਨਦੀਪ ਕੁਮਾਰ ਨਾਹਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਦੀ ਟੀਮ ਦੇ ਨਾਲ ਸਬਜ਼ੀ ਮੰਡੀ ਫਗਵਾੜਾ ਮੌਜੂਦ ਸੀ ਕਿ ਇੱਕ ਖੁਫੀਆ ਇਤਲਾਹ ਤੇ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਪਤਾ ਲਗਾ ਕਿ ਸਤੀਸ਼ ਕੁਮਾਰ ਪੁੱਤਰ ਜੈਲਾ ਲਾਲ ਵਾਸੀ ਲੰਬੀ ਗਲੀ ਪਲਾਹੀ ਗੇਟ ਫਗਵਾੜਾ ਨੇ ਇੱਕ ਡੀਜ਼ਲ ਜਨਰੇਟਰ ਬੰਗਿਆ ਤੋਂ ਕਿਰਾਏ ਉਪਰ ਲਿਆ ਸੀ। ਜਿਸਨੇ ਅੱਗੇ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਨੂੰ ਵੇਚਣ ਲਈ ਕਿਹਾ ਸੀ। ਪਰ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਨੇ ਸਤੀਸ਼ ਕੁਮਾਰ ਪਾਸੋ 13,500/- ਰੁਪਏ ਵਿੱਚ ਪ੍ਰੀਦ ਲਿਆ। ਬਾਅਦ ਵਿੱਚ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਨੇ ਅੱਗੇ ਕਿਸੇ ਨਾਮਲੂਮ ਵਿਅਕਤੀ ਨੂੰ 24,000/- ਰੁਪਏ ਵਿੱਚ ਵੇਚ ਦਿੱਤਾ ਸੀ। ਪਰ ਸਤੀਸ਼ ਕੁਮਾਰ ਪਾਸੋ ਬੰਗਿਆ ਵਾਲਾ ਵਿਅਕਤੀ ਜਨਰੇਟਰ ਨੂੰ ਵਾਪਸ ਮੰਗ ਰਿਹਾ ਸੀ ਪਰ ਸਤੀਸ਼ ਕੁਮਾਰ ਜੋ ਮ੍ਰਿਤਕ ਦੀ ਦੁਕਾਨ ਉਪਰ ਵਾਰ-ਵਾਰ ਜਾਂਦਾ ਸੀ। ਉਸ ਪਾਸੋਂ ਡੀਜ਼ਲ ਇੰਜਣ ਸਸਤੇ ਭਾਅ ਵਿੱਚ ਲਿਆ ਸੀ ਅਤੇ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਨੇ ਅੱਗੋਂ ਮਹਿੰਗੇ ਰੇਟ ਵਿੱਚ ਵੇਚ ਦਿੱਤਾ ਹੈ।

ਮਿਤੀ 4.05.2022 ਨੂੰ ਸਤੀਸ਼ ਕੁਮਾਰ ਨੇ ਤੈਸ਼ ਵਿੱਚ ਆ ਕੇ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਦੇ ਦੁਕਾਨ ਵਿੱਚ ਹੀ ਖਿੱਚ ਕੇ ਪਿਛਲੇ ਪਾਸੇ ਕੈਬਨ ਵਿੱਚ ਲੈ ਗਿਆ ਜਿਸਨੇ ਆਪਣੇ ਡੱਬ ਵਿੱਚੋਂ ਚਾਕੂ ਕੱਢ ਕੇ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਦੇ ਗਰਦਨ ਦੇ ਅੱਗੇ ਪਿੱਛੇ ਵਾਰ ਕੀਤੇ। ਜਿਸਦੀ ਮੌਕੇ ਉਪਰ ਮੌਤ ਹੋ ਗਈ ਸੀ। ਪੁਲਿਸ ਟੀਮਾ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਸਤੀਸ਼ ਕੁਮਾਰ ਨੂੰ ਭੁਲਾ ਰਾਈ ਚੌਕ ਫਗਵਾੜਾ ਤੋਂ ਦਬੋਚ ਲਿਆ। ਦੋਸ਼ੀ ਨੇ ਪੁੱਛਗਿੱਛ ਤੇ ਮੰਨਿਆ ਜਦੋਂ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਦੇ ਧੋਣ ਅਤੇ ਗਲ ਪਰ ਤੇਜ਼ਧਾਰ ਚਾਕੂ ਨਾਲ ਵਾਰ ਕੀਤੇ ਸਨ ਤਾਂ ਉਸਦੀ ਪਹਿਨੀ ਹੋਈ ਟੀ ਸ਼ਰਟ ਉਪਰ ਖੂਨ ਦੇ ਛਿੱਟੇ ਪੈ ਗਏ ਸਨ। ਉਸ ਨੇ ਰਸਤੇ ਵਿੱਚ ਟੀ ਸਰਟ ਉਤਾਰ ਕੇ ਕਮੀਜ਼ ਪਹਿਨ ਲਈ ਟੀ ਸਰਟ ਵਿੱਚ ਚਾਕੂ ਲਪੇਟ ਕੇ ਭੁਲਾ ਰਾਈ ਚੌਕ ਫਗਵਾੜਾ ਦੇ ਨਜ਼ਦੀਕ ਝਾੜੀਆਂ ਵਿੱਚ ਲੁੱਕਾ ਦਿੱਤਾ ਸੀ। ਦੋਸ਼ੀ ਸਤੀਸ਼ ਕੁਮਾਰ ਵਲੋਂ ਕਤਲ ਕਰਨ ਸਮੇਂ ਵਰਤਿਆ ਗਿਆ ਤੇਜ਼ਧਾਰ ਚਾਕੂ ਅਤੇ ਟੀ ਸ਼ਰਟ ਨਿਸ਼ਾਨ ਦੇਹੀ ਉਪਰ ਬਰਾਮਦ ਕਰ ਲਈ ਹੈ।

Get the latest update about Kapurthala, check out more about Punjab News, Truescoop News, Punjab Police & Online Punjabi news

Like us on Facebook or follow us on Twitter for more updates.