4 ਜ਼ਿਲ੍ਹਿਆਂ ਦੇ SSP ਸਮੇਤ 30 ਪੁਲਸ ਅਧਿਕਾਰੀਆਂ ਦੇ ਤਬਾਦਲਿਆਂ ਦੇ ਆਦੇਸ਼ ਜਾਰੀ

ਹਾਲ ਹੀ 'ਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ 'ਚ ਪੰਜਾਬ ਪੁਲਸ ਨੇ ਸ਼ੁੱਕਰਵਾਰ ਦੇਰ ਸ਼ਾਮ...

ਚੰਡੀਗੜ੍ਹ— ਹਾਲ ਹੀ 'ਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ 'ਚ ਪੰਜਾਬ ਪੁਲਸ ਨੇ ਸ਼ੁੱਕਰਵਾਰ ਦੇਰ ਸ਼ਾਮ, 4 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ ਸਮੇਤ 30 ਪੁਲਸ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਆਦੇਸ਼ ਦੇ ਤਹਿਤ ਬਰਨਾਲਾ ਦੇ ਐੱਸ.ਐੱਸ.ਪੀ ਹਰਜੀਤ ਸਿੰਘ ਨੂੰ ਐੱਸ.ਐੱਸ.ਪੀ ਫਾਜ਼ਿਲਕਾ, ਫਾਜ਼ਿਲਕਾ ਦੇ ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਨੂੰ ਐੱਸ.ਐੱਸ.ਪੀ ਲੁਧਿਆਣਾ ਦਿਹਾਤੀ, ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਸੰਦੀਪ ਗੋਇਲ ਨੂੰ ਐੱਸ.ਐੱਸ.ਪੀ ਬਰਨਾਲਾ ਲਾਇਆ ਗਿਆ ਹੈ।

ਭੋਲਾ ਇੰਟਰਨੈਸ਼ਨਲ ਡਰੱਗ ਰੈਕਟ : ਮੋਹਾਲੀ ਸਪੈਸ਼ਲ ਕੋਰਟ ਨੇ 15 NRI ਵਿਰੁੱਧ ਕੱਸਿਆ ਸ਼ਿੰਕਜਾ

ਇਨ੍ਹਾਂ ਤੋਂ ਇਲਾਵਾ ਪੀ.ਪੀ.ਐੱਸ ਹਰਮਿੰਦਰ ਸਿੰਘ ਗਿੱਲ ਨੂੰ ਐੱਸ.ਐੱਸ.ਪੀ ਮੋਗਾ ਲਗਾਇਆ ਗਿਆ ਹੈ। ਮੋਗਾ ਦੇ ਐੱਸ.ਐੱਸ.ਪੀ ਅਮਰਜੀਤ ਸਿੰਘ ਬਾਜਵਾ ਨੂੰ ਏ.ਆਈ.ਜੀ ਵਿਜੀਲੈਂਸ ਬਿਓਰੋ ਲਾਇਆ ਗਿਆ ਹੈ। ਜਦਕਿ ਆਈ.ਪੀ.ਐੱਸ ਅਧਿਕਾਰੀ ਅਖਿਲ ਚੌਧਰੀ ਨੂੰ ਏ.ਆਈ.ਜੀ ਆਰਮੈਂਟ ਪੰਜਾਬ ਚੰਡੀਗੜ੍ਹ ਸਣੇ ਡੀ.ਸੀ.ਪੀ ਹੈੱਡਕੁਆਰਟਰ ਲੁਧਿਆਣਾ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਗੌਰਵ ਤੁਰਾ ਨੂੰ ਐੱਸ ਪੀ ਹੈੱਡਕੁਆਟਰ ਤਰਨਤਾਰਨ ਤੋਂ ਐੱਸ.ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।

ਐੱਸ.ਟੀ.ਐੱਫ ਰੂਪਨਗਰ ਰੇਂਜ ਦੇ ਆਈ.ਜੀ ਹਰਪ੍ਰੀਤ ਸਿੰਘ ਨੂੰ ਡੀ.ਸੀ.ਪੀ ਹੈੱਡਕੁਆਰਟਰ ਅੰਮ੍ਰਿਤਸਰ ਵਿਖੇ ਤਬਦੀਲ ਕੀਤਾ ਗਿਆ ਹੈ। ਬਲਜੀਤ ਸਿੰਘ ਐੱਸ.ਪੀ ਹੈੱਡਕੁਆਰਟਰ ਅੰਮ੍ਰਿਤਸਰ ਦਿਹਾਤੀ ਨੂੰ ਐੱਸ. ਪੀ ਸਿਕਓਰਿਟੀ ਅਤੇ ਟ੍ਰੈਫਿਕ ਤਰਨਤਾਰਨ ਲਗਾਇਆ ਗਿਆ ਹੈ। ਅਮਨਦੀਪ ਕੌਰ ਐੱਸ.ਪੀ ਇਨਵੈਸਟੀਗੇਸ਼ਨ ਅਮ੍ਰਿਤਸਰ ਦਿਹਾਤੀ ਨੂੰ ਐੱਸ.ਪੀ ਹੈੱਡਕੁਆਰਟਰ ਅਮ੍ਰਿਤਸਰ। ਜਸਵਿੰਦਰ ਸਿੰਘ ਨੂੰ ਸਹਾਇਕ ਕਮਾਂਡੈਂਟ ਸੈਕਿੰਡ ਆਈ.ਆਰ.ਬੀ ਲੱਡਾ ਕੋਠੀ ਸੰਗਰੂਰ ਤਾਇਨਾਤ ਕੀਤਾ ਗਿਆ ਹੈ।

Get the latest update about Moga, check out more about Fazilka, News In Punjabi, Punjab News & Ludhiana

Like us on Facebook or follow us on Twitter for more updates.