ਕੰਨੜ ਅਦਾਕਾਰ ਕਿੱਚਾ ਸੁਦੀਪ ਅਤੇ ਅਜੇ ਦੇਵਗਨ ਵਿਚਕਾਰਸ਼ੁਰੂ ਹੋਏ ਭਾਸ਼ਾ ਵਿਵਾਦ ਚ ਨਵਾਂ ਮੌੜ ਆ ਗਿਆ ਹੈ ਹੁਣ ਇਸ ਮਾਮਲੇ 'ਚ ਰਾਜਨੀਤੀ ਹੋਈ ਸ਼ੁਰੂ ਹੋ ਗਈ ਹੈ। ਕਿੱਚਾ ਸੁਦੀਪ ਵੱਲੋਂ ਹਿੰਦੀ ਭਾਸ਼ਾ ਨੂੰ ਲੈ ਕੇ ਦਿੱਤਾ ਗਿਆ ਬਿਆਨ ਤੋਂ ਬਾਅਦ ਅਜੇ ਦੇਨਗਨ ਦੁਆਰਾ ਦਿਤੇ ਜਵਾਬ ਨੇ ਵੱਡੇ ਵਿਵਾਦ ਦਾ ਰੂਪ ਲੈ ਲਿਆ ਹੈ। ਹੁਣ ਇਸ ਮਸਲੇ 'ਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਵੀ ਇਸ ਵਿਵਾਦ ਵਿੱਚ ਆ ਗਏ ਹਨ। ਕੁਮਾਰਸਵਾਮੀ ਨੇ ਟਵੀਟ ਕਰਕੇ ਅਜੇ ਦੇਵਗਨ ਹਾਈਪਰ ਦੱਸਿਆ ਹੈ। ਉਨ੍ਹਾਂ ਨੇ ਅਜੈ ਨੂੰ ਆਪਣੀ ਪਹਿਲੀ ਫਿਲਮ ਦੀ ਯਾਦ ਵੀ ਦਿਵਾਈ ਹੈ। ਉਨ੍ਹਾਂ ਦੇ ਨਾਲ ਹੀ ਕਰਨਾਟਕ 'ਚ ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ ਨੇ ਵੀ ਅਜੇ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ਅਜੇ ਦੇਵਗਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੰਨੜ ਸਿਨੇਮਾ ਹਿੰਦੀ ਫਿਲਮ ਉਦਯੋਗ ਨੂੰ ਹਰਾ ਰਿਹਾ ਹੈ। ਕੰਨੜ ਲੋਕਾਂ ਦੇ ਹੱਲਾਸ਼ੇਰੀ ਸਦਕਾ ਹਿੰਦੀ ਫ਼ਿਲਮ ਉਦਯੋਗ ਦਾ ਵਿਕਾਸ ਹੋਇਆ ਹੈ। ਦੇਵਗਨ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੀ ਪਹਿਲੀ ਫਿਲਮ ਫੂਲ ਔਰ ਕਾਂਟੇ ਬੇਂਗਲੁਰੂ ਵਿੱਚ ਇੱਕ ਸਾਲ ਚੱਲੀ ਸੀ। ਅਦਾਕਾਰ ਕਿਚਾ ਸੁਦੀਪ ਦਾ ਇਹ ਕਹਿਣਾ ਕਿ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ, ਬਿਲਕੁਲ ਸਹੀ ਹੈ। ਉਸ ਦੇ ਬਿਆਨ ਵਿੱਚ ਨੁਕਸ ਕੱਢਣ ਲਈ ਕੁਝ ਨਹੀਂ ਹੈ। ਅਜੈ ਦੇਵਗਨ ਨਾ ਸਿਰਫ ਸੁਭਾਅ 'ਚ ਹਾਈਪਰ ਹਨ ਸਗੋਂ ਆਪਣੇ ਹਾਸੋਹੀਣੇ ਵਿਵਹਾਰ ਨੂੰ ਵੀ ਦਿਖਾਉਂਦੇ ਰਹਿੰਦੇ ਹਨ।
ਇਸ ਮਸਲੇ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ ਨੇ ਅਜੇ ਦੇਵਗਨ ਦੇ ਪੋਸਟ 'ਤੇ ਕਿਹਾ, 'ਹਿੰਦੀ ਕਦੇ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਸੀ ਅਤੇ ਨਾ ਹੀ ਹੋਵੇਗੀ। ਸਾਡੇ ਦੇਸ਼ ਦੀ ਭਾਸ਼ਾ ਦੀ ਵਿਭਿੰਨਤਾ ਦਾ ਸਤਿਕਾਰ ਕਰਨਾ ਹਰ ਭਾਰਤੀ ਦਾ ਫਰਜ਼ ਹੈ। ਹਰ ਭਾਸ਼ਾ ਦਾ ਆਪਣਾ ਅਮੀਰ ਇਤਿਹਾਸ ਹੁੰਦਾ ਹੈ, ਜਿਸ 'ਤੇ ਲੋਕ ਮਾਣ ਕਰਦੇ ਹਨ। ਮੈਨੂੰ ਕੰਨੜ ਹੋਣ 'ਤੇ ਮਾਣ ਹੈ।
ਜਿਕਰਯੋਹ ਹੈ ਕਿ ਕੰਨੜ ਅਦਾਕਾਰ ਕਿਚਾ ਸੰਦੀਪ ਨੇ ਇਕ ਵੀਡੀਓ ਇੰਟਰਵਿਊ 'ਚ ਹਿੰਦੀ ਭਾਸ਼ਾ ਲਈ ਕਿਹਾ ਸੀ ਕਿ ਉਹ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ।ਜਿਸ ਤੇ ਅਜੇ ਦੇਵਗਨ ਨੇ ਪ੍ਰਤੀਕਿਰਿਆ ਦੇਂਦਿਆਂ ਕਿਹਾ ਸੀ ਕਿ ਹਿੰਦੀ ਸਾਡੀ ਮਾਂ ਭਾਸ਼ਾ ਅਤੇ ਰਾਸ਼ਟਰੀ ਭਾਸ਼ਾ ਸੀ, ਹੈ ਅਤੇ ਹਮੇਸ਼ਾ ਰਹੇਗੀ।
Get the latest update about KICHCHA SUDEEPA, check out more about POLITICS OVER LANGUAGE CONTROVERSY, LANGUAGE CONTROVERSY, AJAY DEVGAN & HD KUMARSWAMI
Like us on Facebook or follow us on Twitter for more updates.