ਦਿਲਜੀਤ, ਬੱਬੂ ਮਾਨ ਸਮੇਤ ਕਿਸਾਨਾਂ ਦੇ ਹੱਕ 'ਚ ਖੜ੍ਹੇ ਹੋਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਹ ਸਿਤਾਰੇ

ਖੇਤੀ ਆਰਡੀਨੈਂਸਾਂ ਖਿਲਾਫ ਪੰਜਾਬ 'ਚ ਰੋਜ਼ਾਨਾ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਲਈ ਸਰਕਾਰ ਵੱਲੋ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਖਿਲਾਫ ਕਿਸਾਨ...

ਚੰਡੀਗੜ੍ਹ— ਖੇਤੀ ਆਰਡੀਨੈਂਸਾਂ ਖਿਲਾਫ ਪੰਜਾਬ 'ਚ ਰੋਜ਼ਾਨਾ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਲਈ ਸਰਕਾਰ ਵੱਲੋ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਖਿਲਾਫ ਕਿਸਾਨ ਜੱਥੇਬੰਦੀਆਂ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸਾਨਾਂ ਦਾ ਰੋਸ ਹੈ ਕਿ ਇਹ ਆਰਡੀਨੈਂਸ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਹਨ। ਹੁਣ ਉਨ੍ਹਾਂ ਦਾ ਹੱਕ 'ਚ ਪਾਲੀਵੁੱਡ ਦੇ ਕਈ ਕਲਾਕਾਰ ਖੜ੍ਹੇ ਹੋ ਗਏ ਹਨ। ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਦਿਲਜੀਤ ਦੋਸਾਂਝ ਦਾ ਆਉਂਦਾ ਹੈ, ਜਿਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਬਿਲ ਦਾ ਜ਼ੋਰਦਾਰ ਵਿਰੋਧ ਕੀਤਾ। ਕਿਸਾਨਾਂ ਦੇ ਆਰਡੀਨੈਂਸਾਂ 'ਤੇ ਚੱਲ ਰਹੀ ਬਹਿਸ ਅਤੇ ਵਿਰੋਧ ਵਿਚਕਾਰ ਵੀਰਵਾਰ ਨੂੰ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨੇ ਵੀ ਬਿੱਲ ਵਿਰੁੱਧ ਅਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਟਵੀਟ ਕੀਤਾ। ਉਨ੍ਹਾਂ ਨੇ ਪੰਜਾਬੀ 'ਚ ਟਵੀਟ ਕੀਤਾ, ''ਕਿਸਾਨ ਬਚਾਓ ਦੇਸ਼ ਬਚਾਓ। ਕਿਸਾਨ ਵਿਰੋਧੀ ਬਿੱਲ ਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ। ਹਾਏ ਨੀ! ਇਹ ਪੱਥਰ ਹੋਈਆਂ ਜੀਭਾਂ,
ਹਾਏ ਨੀ! ਦਿਲ ਭਰਿਆ ਪਲ ਪਲ ਫਿਸੇ।
ਹਾਏ ਨੀ! ਇਹ ਡਾਢੇ ਪੈਂਡੇ ਲੰਮੇ,
ਹਾਏ ਨੀ! ਨਿਰੀਆਂ ਸੂਲਾਂ ਗਿੱਟੇ ਗਿੱਟੇ।
''।

View this post on Instagram
A post shared by Kamal Heer (@iamkamalheer) on
ਇਕ ਦੂਜੇ ਟਵੀਟ 'ਚ ਦਿਲਜੀਤ ਨੇ ਇਕ ਟਵਿਟਰ ਉਪਯੋਗਕਰਤਾ ਨੂੰ ਜਵਾਬ ਦਿੱਤਾ, ਜੋ ਉਨ੍ਹਾਂ ਨੂੰ ਇਹ ਦੱਸਣ ਲਈ ਕਹਿ ਰਿਹਾ ਸੀ ਕਿ ਕਿਸਾਨਾਂ ਵਿਰੁੱਧ ਆਰਡੀਨੈਂਸ, ਕਿਹੋ ਜਿਹੇ ਹਨ। ਆਪਣੇ ਜਵਾਬ 'ਚ ਦਿਲਜੀਤ ਨੇ ਕਿਹਾ ਕਿ ਨਵੇਂ ਆਰਡੀਨੈਂਸਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਦਰ ਤੈਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਕੋਈ ਘੱਟ ਤੋਂ ਘੱਟ ਸਮਰਥਨ ਮੁੱਲ ਤੈਅ ਨਹੀਂ ਕੀਤਾ ਗਿਆ ਸੀ ਅਤੇ ਕਿਸਾਨਾਂ ਦੇ ਕੋਲ੍ਹ ਉਪਜ ਨੂੰ ਸਟੋਰ ਕਰਨ ਲਈ ਭੰਡਾਰਨ ਨਹੀਂ ਹੈ, ਇਸ ਲਈ ਇਹ ਕੋਈ ਫਰਕ ਨਹੀਂ ਪਿਆ ਕਿ ਕਿਵੇਂ ਬਹੁਤ ਹੱਦ ਤੱਕ ਉਨ੍ਹਾਂ ਕੋਲ੍ਹ ਸੀ। ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨ ਦੇਸ਼ ਦਾ ਪਾਲਣ-ਪੋਸ਼ਣ ਕਰਨਗੇ ਪਰ ਉਹ ਦਰ ਤੈਅ ਨਹੀਂ ਕਰ ਸਕਦੇ। ਸ਼ਾਬਾਸ਼।''  

ਦਿਲਜੀਤ ਤੋਂ ਇਲਾਵਾ ਮਸ਼ਹੂਰ ਪੰਜਾਬੀ ਗਾਇਕ ਕਮਲ ਹੀਰ, ਬੱਬੂ ਮਾਨ, ਨਿਸ਼ਾ ਬਾਨੋ, ਰਣਜੀਤ ਬਾਵਾ, ਜੱਸ ਬਾਜਵਾ ਅਤੇ ਰੇਸ਼ਮ ਸਿੰਘ ਅਨਮੋਲ ਵਰਗੇ ਕਲਾਕਾਰਾਂ ਨੇ ਇਸ ਵਿਰੁੱਧ ਆਵਾਜ਼ ਚੁੱਕੀ ਹੈ। ਦੱਸ ਦੇਈਏ ਕਿਸਾਨਾਂ ਦੇ ਹੱਕ 'ਚ ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਆਈ ਹੈ।

Get the latest update about Pollywood News, check out more about Babbu Maan, True Scoop News, Jass Bajwa & Agriculture Act

Like us on Facebook or follow us on Twitter for more updates.