ਛੋਟੇ ਪਰਦੇ ਦਾ ਮਸ਼ਹੂਰ ਚਿਹਰਾ ਪ੍ਰਤਿਗਿਆ ਯਾਨਿ ਕਿ ਪੂਜਾ ਗੌੜ ਦਾ ਬ੍ਰੇਕਅਪ ਹੋ ਗਿਆ ਹੈ, ਇਸ ਦੀ ਪੁਸ਼ਟੀ ਖੁੱਦ ਇੰਸਟਗ੍ਰਾਮ ਰਾਹੀਂ ਪੂਜਾ ਨੇ ਕੀਤੀ ਹੈ। ਟੀਵੀ ਅਭਿਨੇਤਰੀ ਪੂਜਾ ਗੌੜ ਅਤੇ ਅਦਾਕਾਰ ਰਾਜ ਸਿੰਘ ਦੋਵੇਂ ਅਲਗ ਹੋ ਚੁੱਕੇ ਹਨ। ਇਹ ਦੋਵੇਂ ਚਿਹਰੇ ਟੀਵੀ ਇੰਡਸਟਰੀ ਵਿਚ ਮਸ਼ਹੂਰ ਹਨ। ਦੋਵਾਂ ਦਾ ਰਿਸ਼ਤਾ 10 ਸਾਲ ਪੁਰਣਾ ਸੀ ਪਰ ਅੱਜ ਪੂਜਾ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਪਾ ਕੇ ਪੁਸ਼ਟੀ ਕੀਤੀ ਕਿ ਉਹ ਅਤੇ ਰਾਜ ਅਲਗ ਹੋ ਚੁੱਕੇ ਹਨ।
ਪੂਜਾ ਅਤੇ ਰਾਜ ਦੇ ਬ੍ਰੇਕਅਪ ਦੀ ਖਬਰ ਅਤੇ ਉਨ੍ਹਾਂ ਦਾ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਉਨ੍ਹਾਂ ਨੇ ਲਿਖਿਆ ਹੈ ਕਿ ਸਾਲ 2020 ਵਿਚ ਕਈ ਸਾਰੇ ਬਦਲਾਅ ਹੋਏ ਹਨ...ਕੁਝ ਚੰਗੇ ਅਤੇ ਕੁਝ ਮਾੜੇ...। ਪਿਛਲੇ ਕਈ ਦਿਨਾਂ ਤੋਂ ਮੇਰੇ ਅਤੇ ਰਾਜ ਦੇ ਰਿਸ਼ਤੇ ਨੂੰ ਲੈ ਕੇ ਅੰਦਾਜੇ ਲਾਏ ਜਾ ਰਹੇ ਹਨ । ਮੁਸ਼ਕਲ ਫੈਸਲਿਆਂ ਨੂੰ ਲੈਣ ਵਿਚ ਥੋੜਾ ਸਮਾਂ ਲੱਗਦਾ ਹੈ,ਇਸ ਲਈ ਮੈਂ ਇਸ ਬਾਰੇ ਗੱਲ ਕਰਨ ਲਈ ਥੋੜਾ ਸਮਾਂ ਲੈਣਾ ਚਾਹੁੰਦੀ ਹਾਂ। ਰਾਜ ਅਤੇ ਮੈਂ ਆਪਣੇ ਰਾਸਤੇ ਵੱਖਰੇ ਕਰਨ ਦਾ ਫੈਸਲਾ ਲੈ ਲਿਆ ਹੈ। ਅਸੀਂ ਭਾਵੇਂ ਆਪਣੇ ਰਾਸਤੇ ਅਲਗ ਕਰ ਲਏ ਪਰ ਸਾਡੇ ਦਿਲ ਵਿਚ ਇਕ-ਦੂਜੇ ਲਈ ਸਨਮਾਨ ਹਮੇਸ਼ਾ ਰਹੇਗਾ।
ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਉਸ ਦੇ ਚੰਗੇ ਲਈ ਪ੍ਰਰਾਥਨਾ ਕਰਾਂਗੀ ਕਿਉਂਕਿ ਉਸ ਦਾ ਮੇਰੇ ਜੀਵਨ ਵਿਚ ਡੂੰਘਾ ਪ੍ਰਭਾਵ ਹੈ। ਅਸੀਂ ਦੋਸਤ ਬਣੇ ਰਹਿਗਾ ਅਤੇ ਇਹ ਦੋਸਤੀ ਕਦੇ ਨਹੀਂ ਬਦਲੇਗੀ। ਮੈਨੂੰ ਇਹ ਸਭ ਦੱਸਣ ਵਿਚ ਸਮਾਂ ਅਤੇ ਹਿੰਮਤ ਲੱਗੀ । ਮੈਂ ਹੁਣ ਇੰਨਾ ਦੱਸਣਾ ਚਾਹੁੰਦੀ ਹਾਂ ਕਿ ਧੰਨਵਾਦ ਇਸ ਤਰ੍ਹਾਂ ਦੇ ਸਮੇਂ ਵਿਚ ਸਾਡੀ ਪ੍ਰਾਈਵੇਸੀ ਦਾ ਖਿਆਲ ਅਤੇ ਇੱਜਤ ਬਣਾਏ ਰੱਖਣ ਲਈ '।