ਜੇਕਰ ਤੁਸੀਂ ਵੀ ਘਟਾਉਣਾ ਚਾਹੁੰਦੇ ਹੋ ਵਜ਼ਨ ਤਾਂ ਖਾਓ ਆਲੂ

ਜ਼ਿਆਦਾਤਰ ਲੋਕ ਦਾ ਕਹਿਣਾ ਹੈ ਕਿ ਆਲੂ ਖਾਣ ਨਾਲ ਵਜ਼ਨ ਵੱਧਦਾ ਹੈ। ਇਸ ਲਈ ਖਾਣ ਦੀ ਪਲੇਟ ...

ਨਵੀਂ ਦਿੱਲੀ — ਜ਼ਿਆਦਾਤਰ ਲੋਕ ਦਾ ਕਹਿਣਾ ਹੈ ਕਿ ਆਲੂ ਖਾਣ ਨਾਲ ਵਜ਼ਨ ਵੱਧਦਾ ਹੈ। ਇਸ ਲਈ ਖਾਣ ਦੀ ਪਲੇਟ 'ਚ ਆਲੂਆਂ ਤੋਂ ਬਣੀ ਸਬਜ਼ੀ ਖਾਂਦੇ ਹੀ ਹੱਥ ਰੋਕ ਲੈਂਦੇ ਹੋ, ਪਰ ਕੀ ਆਲੂ ਖਾਣਾ ਵਜ਼ਨ ਵਧਾਉਂਦਾ ਹੈ? ਜਵਾਬ ਸਿਰਫ ਹਾਂ ਨਹੀਂ ਹੈ। ਰਿਪੋਰਟ ਅਨੁਸਾਰ ਆਲੂ ਖਾਣ ਨਾਲ ਵਜ਼ਨ ਵੀ ਘੱਟਦਾ ਹੈ। ਇਹ ਗੱਲ ਯੂਕੇ ਦੀ ਯੂਨੀਵਰਸਿਟੀ ਆਫ ਲੀਡਸ ਦੀ ਰਿਸਰਚ 'ਚ ਸਾਹਮਣੇ ਆਈ ਸੀ। ਦੱਸ ਦੱਈਏ ਕਿ ਆਲੂ 'ਚ ਕਾਰਬੋਹਾਈਡ੍ਰੇਟ ਤੋਂ ਇਲਾਵਾ ਮੌਜੂਦ ਪੋਸ਼ਕ ਤੱਤ ਅਤੇ ਫਾਈਬਰ ਪਾਚਣ ਕਿਰਿਆ ਨੂੰ ਤੰਦਰੁਸਤ ਰੱਖਦੇ ਹਨ। ਆਲੂ ਸਟ੍ਰੇਸ ਹਾਰਮੋਨਸ ਨੂੰ ਰਿਲੀਜ਼ ਹੋਣ ਤੋਂ ਵੀ ਰੋਕਦਾ ਹੈ। ਆਲੂ 'ਚ ਸਟਾਰਚ, ਮੈਗਨੀਸ਼ੀਅਮ, ਫਾਸਫੋਰਸ, ਆਇਰਨ ਅਤੇ ਜਿੰਕ ਵੀ ਪਾਇਆ ਜਾਂਦਾ ਹੈ। ਆਲੂ ਦੇ ਕਾਰਬੋਹਾਈਡ੍ਰੇਟ ਸਰੀਰ ਨੂੰ ਜਲਦ ਹੀ ਸ਼ਕਤੀ ਦਿੰਦੇ ਹਨ। ਫ੍ਰਾਈਡ ਆਲੂ ਖਾਣ ਨਾਲ ਵਜ਼ਨ ਵੱਧਦਾ ਹੈ, ਉਬਾਲ ਕੇ ਆਲੂ ਖਾਣ ਨਾਲ ਘੱਟੇਗਾ। ਆਲੂਆਂ ਨਾਲ ਵਜ਼ਨ ਉਦੋਂ ਵੱਧਦਾ ਹੈ, ਜਦੋਂ ਇਸ ਨੂੰ ਫ੍ਰਾਈ ਕਰਕੇ ਜਾਂ ਕੈਲੋਰੀ ਅਤੇ ਫੈਟ ਨਾਲ ਭਰਪੂਰ ਚੀਜ਼ਾਂ ਜਿਵੇਂ ਬਟਨ, ਚੀਜ਼ ਦੇ ਨਾਲ ਖਾਂਦੇ ਹੋ। ਵਜ਼ਨ ਘੱਟ ਕਰਨਾ ਹੈ ਤਾਂ ਉਬਲਿਆਂ ਹੋਇਆ ਆਲੂ ਖਾਓ। ਇਸ ਦੀ ਸਬਜ਼ੀ ਵੀ ਨਾਰੀਅਲ ਤੇਲ 'ਚ ਬਣਾ ਕੇ ਖਾ ਸਕਦੇ ਹੋ। ਇਸ ਨਾਲ ਵਜ਼ਨ ਨਹੀਂ ਵੱਧੇਗਾ।

ਜੇਕਰ ਤੁਸੀਂ ਡੈਂਡ੍ਰਫ ਤੇ ਪਿੰਪਲ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

ਦੱਸ ਦੱਈਏ ਕਿ ਆਲੂ ਦਾ ਛਿਲਕਾ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਹੁੰਦੀ ਹੈ। ਇਕ ਵੱਡੇ ਆਲੂ ਦੇ ਛਿਲਕੇ 'ਚ ਕਰੀਬ 1600 ਐੱਮਜੀ ਪੋਟਾਸ਼ੀਅਮ ਹੁੰਦਾ ਹੈ। ਇਸ ਦੇ ਛਿਲਕਿਆਂ 'ਚ ਮੌਜੂਦ ਫਾਈਬਰ ਇਮਿਊਨਿਟੀ ਸਿਸਟਮ ਨੂੰ ਬਿਹਤਰ ਕਰਦਾ ਹੈ। ਯੂਨੀਵਰਸਿਟੀ ਆਫ ਲੀਡਸ ਦੀ ਰਿਸਰਚ 'ਚ ਪਾਇਆ ਗਿਆ ਹੈ ਕਿ ਲਾ ਡੇਨਸਿਟੀ ਫੂਡਸ ਵਰਗੇ ਆਲੂ, ਚੌਲ ਅਤੇ ਪਾਸਤਾ ਫੂਡ ਕ੍ਰੇਵਿੰਗਸ ਨੂੰ ਘਟਾਉਣ 'ਚ ਜ਼ਿਆਦਾ ਪ੍ਰਭਾਵਸ਼ਾਲੀ ਹੈ। ਰਿਸਰਚ 'ਚ 2 ਅਲੱਗ ਤਰ੍ਹਾਂ ਦੀ ਡਾਈਟ ਲੈਣ ਵਾਲੇ ਗਰੁੱਪ ਬਣਾਏ ਗਏ ਸਨ। ਪਹਿਲੇ ਗਰੁੱਪ ਨੂੰ ਲਾ ਐਨਰਜੀ ਡੇਨਸਿਟੀ ਡਾਈਟ ਦਿੱਤੀ ਗਈ ਹੈ, ਜਦਕਿ ਦੂਜੇ ਨੂੰ 1400 ਕੈਲੋਰੀ ਪ੍ਰਤੀਦਿਨ ਦੀ ਡਾਈਟ ਦਿੱਤੀ ਗਈ। ਪਹਿਲੇ ਗਰੁੱਪ, ਲਾ ਐਨਰਜੀ ਡੇਨਸਿਟੀ ਵਾਲੇ ਗਰੁੱਪ 'ਚ ਹਿੱਸਾ ਲੈਣ ਵਾਲਿਆਂ ਨੇ 14 ਹਫਤਿਆਂ 'ਚ 6 ਕਿਲੋ ਵਜ਼ਨ ਘੱਟ ਕੀਤਾ ਸੀ, ਜਦਕਿ ਦੂਜੇ ਗਰੁੱਪ ਨੇ ਸਿਰਫ ਤਿੰਨ ਕਿਲੋ ਵਜ਼ਨ ਘੱਟ ਕੀਤਾ ਸੀ। ਇਸ ਲਈ ਆਲੂ ਖਾਓ ਪਰ ਉਬਾਲ ਕੇ ਜਾਂ ਬੇਕ ਕਰਕੇ। ਇਸ ਨੂੰ ਚੀਜ਼, ਕ੍ਰੀਮ ਨਾਲ ਨਾ ਖਾਓ, ਤੁਸੀ ਆਲੂਆਂ ਨੂੰ ਬੀਨਸ ਆਦਿ ਨਾਲ ਵੀ ਖਾ ਸਕਦੇ ਹੋ, ਤੁਹਾਡਾ ਵਜ਼ਨ ਨਹੀਂ ਵੱਧੇਗਾ।

ਕੈਂਸਰ ਖਤਮ ਕਰਦਾ ਹੈ ਕਰੇਲਾ, ਜਾਣੋ ਕਿਵੇਂ

Get the latest update about Health News, check out more about Your Weight, True Scoop News, Health Care & Reduce

Like us on Facebook or follow us on Twitter for more updates.