ਆਲੂ ਨੂੰ ਸਬਜ਼ੀਆਂ ਦਾ ਰਾਜਾ ਇਵੇਂ ਹੀ ਨਹੀਂ ਕਿਹਾ ਜਾਂਦਾ, ਕਿਉਂਕਿ ਇਸ ਦੇ ਬਿਨਾਂ ਹਰ ਸਬਜ਼ੀ ਅਧੂਰੀ ਹੀ ਲੱਗਦੀ ਹੈ । ਅਜਿਹੀ ਬਹੁਤ ਘੱਟ ਹੀ ਸਬਜ਼ੀਆਂ ਹਨ, ਜਿਨ੍ਹਾਂ ਵਿਚ ਆਲੂ ਨਹੀਂ ਪਾਇਆ ਜਾਂਦਾ ਹੋਵੇ। ਉਂਝ ਤਾਂ ਇਸ ਦੇ ਫਾਇਦੇ ਅਨੇਕ ਹਨ, ਪਰ ਜੇਕਰ ਤੁਸੀਂ ਆਲੂ ਨੂੰ ਫਰਿਜ ਵਿਚ ਰੱਖਦੇ ਹੋ ਤਾਂ ਇਹ ਜਾਨਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਉਸ ਨਾਲ ਤੁਹਾਡੀ ਸਿਹਤ ਉੱਤੇ ਕੀ ਅਸਰ ਪੈ ਸਕਦਾ ਹੈ। ਹਾਲਾਂਕਿ ਜ਼ਿਆਦਾਤਰ ਘਰਾਂ ਵਿਚ ਲੋਕ ਆਲੂ ਨੂੰ ਸੁਰੱਖਿਅਤ ਰੱਖਣ ਲਈ ਫਰਿਜ ਵਿਚ ਰੱਖ ਹੀ ਦਿੰਦੇ ਹਨ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੋਗੇ ਕਿ ਫਰਿਜ ਵਿਚ ਰੱਖਿਆ ਆਲੂ ਤੁਹਾਨੂੰ ਕੈਂਸਰ ਜਿਹੇ ਗੰਭੀਰ ਰੋਗ ਵੀ ਦੇ ਸਕਦਾ ਹੈ। ਆਓ ਜੀ ਜਾਣਦੇ ਹਾਂ ਇਹ ਕਿਸ ਤਰ੍ਹਾਂ ਤੁਹਾਡੀ ਸਿਹਤ ਉੱਤੇ ਨਕਾਰਾਤਮਕ ਅਸਰ ਪਾ ਸਕਦਾ ਹੈ ।
ਕਈ ਅਧਿਐਨਾਂ ਵਿਚ ਇਹ ਦੱਸਿਆ ਗਿਆ ਹੈ ਕਿ ਆਲੂ ਨੂੰ ਫਰਿਜ ਵਿਚ ਰੱਖਣਾ ਖਤਰਨਾਕ ਹੋ ਸਕਦਾ ਹੈ। ਦਰਅਸਲ, ਇਸ ਵਿਚ ਸਟਾਰਚ ਹੁੰਦਾ ਹੈ ਅਤੇ ਜਦੋਂ ਅਸੀਂ ਇਸ ਨੂੰ ਫਰਿਜ ਦੇ ਠੰਡੇ ਤਾਪਮਾਨ ਵਿਚ ਰੱਖਦੇ ਹਾਂ ਤਾਂ ਉਹ ਸਟਾਰਚ ਸ਼ੂਗਰ ਵਿਚ ਬਦਲ ਜਾਂਦਾ ਹੈ। ਇਸ ਤੋਂ ਬਾਅਦ ਉਹ ਸ਼ੂਗਰ ਖਤਰਨਾਕ ਰਸਾਇਣ ਵਿਚ ਬਦਲਕੇ ਕੈਂਸਰ ਵਰਗੀ ਘਾਤਕ ਬੀਮਾਰੀ ਦਾ ਕਾਰਣ ਬਣ ਸਕਦਾ ਹੈ।
ਦਰਅਸਲ, ਫਰਿਜ ਵਿਚ ਆਲੂ ਰੱਖਣ ਤੋਂ ਬਾਅਦ ਉਸ ਵਿਚ ਮੌਜੂਦ ਸ਼ੂਗਰ ਆਲੂ ਵਿਚ ਮੌਜੂਦ ਅਮੀਨੋ ਐਸਿਡ ਐਸਪਰੈਗਿਨ ਦੇ ਨਾਲ ਮਿਲ ਕੇ ਐਕਰਾਈਲਾਮਾਈਡ ਰਸਾਇਣ ਬਣਾਉਂਦਾ ਹੈ। ਇਸ ਰਸਾਇਣ ਦਾ ਇਸਤੇਮਾਲ ਪੇਪਰ ਅਤੇ ਪਲਾਸਟਿਕ ਬਣਾਉਣ ਵਿਚ ਕੀਤਾ ਜਾਂਦਾ ਹੈ। ਇਸ ਲਈ ਇਹ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
ਸਾਲ 2002 ਵਿਚ ਸਵੀਡਨ ਵਿਚ ਕੀਤੇ ਗਏ ਇਕ ਅਧਇਐਨ ਵਿਚ ਵਿਗਿਆਨੀਆਂ ਨੇ ਦੱਸਿਆ ਸੀ ਕਿ ਐਕਰਾਈਲਾਮਾਈਡ ਰਸਾਇਣ ਅਜਿਹੇ ਭੋਜਨ ਪਦਾਰਥਾਂ ਵਿਚ ਪਾਇਆ ਜਾਂਦਾ ਹੈ, ਜਿਨ੍ਹਾਂ ਵਿਚ ਸਟਾਰਚ ਮੌਜੂਦ ਹੁੰਦਾ ਹੈ। ਉੱਚ ਤਾਪਮਾਨ ਉੱਤੇ ਪਕਾਏ ਜਾਣ ਵਾਲੇ ਭੋਜਨ ਪਦਾਰਥਾਂ ਵਿਚ ਸਟਾਰਚ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ। ਜਿਵੇਂ ਕਿ- ਬ੍ਰੈੱਡ, ਚਿਪਸ, ਫ੍ਰੈਂਚ ਫ੍ਰਾਈ ਆਦਿ।
ਇਸ ਲਈ ਜਦੋਂ ਵੀ ਤੁਸੀਂ ਬਾਜ਼ਾਰ ਤੋਂ ਆਲੂ ਖਰੀਦ ਕੇ ਲਿਆਉ ਤਾਂ ਬਿਹਤਰ ਹੋਵੇਗਾ ਕਿ ਉਨ੍ਹਾਂ ਨੂੰ ਫਰਿਜ ਵਿਚ ਨਾ ਰੱਖੋ, ਸਗੋਂ ਕਿਸੇ ਅਜਿਹੀ ਜਗ੍ਹਾ ਉੱਤੇ ਰੱਖੋ ਜੋ ਸੁੱਕੀ ਹੋਵੇ, ਤਾਂਕਿ ਆਲੂ ਲੰਬੇ ਸਮਾਂ ਤੱਕ ਖਰਾਬ ਨਾ ਹੋਣ। ਅਜਿਹੇ ਵਿਚ ਤੁਸੀਂ ਆਲੂ ਦਾ ਚੰਗੀ ਤਰ੍ਹਾਂ ਸਵਾਦ ਵੀ ਲੈ ਸਕੋਗੇ ਤੇ ਬੀਮਾਰੀਆਂ ਤੋਂ ਵੀ ਬਚੇ ਰਹਾਂਗੇ।
ਇਹ ਵੀ ਪੜ੍ਹੋ: ਰੋਜ਼ਾਨਾ ਸਵੇਰੇ ਲਓ ਇਹ ਡ੍ਰਿੰਕਸ ਤੇ ਪੂਰਾ ਦਿਨ ਰਹੋ ਤਰੋਤਾਜ਼ਾ