ਚੰਡੀਗੜ੍ਹ 'ਚ ਬਿਜਲੀ ਸੰਕਟ ਨੇ ਕੀਤਾ ਲੋਕਾਂ ਦਾ ਹਾਲ-ਬੇਹਾਲ, ਪੀ.ਜੀ.ਆਈ. 'ਚ ਸਰਜਰੀ ਕਰਨ ਪਈ ਰੱਦ

ਖੂਬਸੂਰਤ ਸ਼ਹਿਰ ਚੰਡੀਗੜ੍ਹ 'ਚ ਮਹਾ ਬਿਜਲੀ ਸੰਕਟ ਨੇ ਸ਼ਹਿਰ ਵਾਸੀਆਂ ਦਾ ਹਾਲ ਬੇਹਾਲ ਕਰਕੇ ਰੱਖਿਆ ਹੋਇਆ ਹੈ

ਚੰਡੀਗੜ੍ਹ— ਖੂਬਸੂਰਤ ਸ਼ਹਿਰ ਚੰਡੀਗੜ੍ਹ 'ਚ ਮਹਾ ਬਿਜਲੀ ਸੰਕਟ ਨੇ ਸ਼ਹਿਰ ਵਾਸੀਆਂ ਦਾ ਹਾਲ ਬੇਹਾਲ ਕਰਕੇ ਰੱਖਿਆ ਹੋਇਆ ਹੈ। ਜਦੋਂ ਰਾਤ ਹੋਈ ਤਾਂ ਅੱਧੇ ਸ਼ਹਿਰ 'ਚ ਹਨੇਰਾ ਛਾਇਆ ਨਜ਼ਰ ਆਇਆ। ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਬਿਜਲੀ ਸੰਕਟ ਪੈਦਾ ਹੋ ਗਿਆ ਹੈ।

ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਬਿਜਲੀ ਸੰਕਟ ;ਤੇ ਸਖ਼ਤ ਨੋਟਿਸ ਲੈਂਦਿਆਂ ਸ਼ਹਿਰ ;ਚ ਐਸਮਾ (ESMA) ਲਗਾ ਦਿਤਾ ਸੀ। ਜਿਸ ਤੋਂ ਬਾਅਦ ਬਿਜਲੀ ਕਾਮਿਆਂ ਦੀ ਹੜਤਾਲ 'ਤੇ 6 ਮਹੀਨਿਆਂ ਲਈ ਪਾਬੰਦੀ ਲੱਗ ਗਈ ਸੀ ਪਰ ਬਾਵਜੂਦ ਇਸ ਦੇ ਬਿਜਲੀ ਕਾਮਿਆਂ ਦੀ ਹੜਤਾਲ ਜਾਰੀ ਹੈ। ਇਸ 'ਤੇ ਐਕਸ਼ਨ ਲੈਂਦਿਆਂ ਯੂਨੀਅਨ ਦੇ 2 ਲੀਡਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ। ਇਸ ਤੋਂ ਬਾਅਦ ਵੀ ਬਿਜਲੀ ਕਰਮਚਾਰੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ।

ਉੱਧਰ ਲਗਾਤਾਰ ਦੂਜੇ ਦਿਨ ਬਿਜਲੀ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਸਿਟੀ ਬਿਟੂਟੀਫ਼ੁਲ' ਰਾਤ ਦੇ ਸਮੇਂ 'ਡਾਰਕ ਸਿਟੀ' ਨਜ਼ਰ ਆ ਰਹੀ ਸੀ। ਬਿਜਲੀ ਸੰਕਟ ਕਾਰਨ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਬੱਚਿਆਂ ਨੂੰ ਕਾਫ਼ੀ ਮੁਸ਼ਿਕਲ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਬਿਜਲੀ ਸੰਕਟ ਕਰਕੇ ਸ਼ਹਿਰ 'ਚ ਪਾਣੀ ਦੀ ਸਪਲਾਈ ਵੀ ਪ੍ਰਭਾਿਵਤ ਹੋ ਰਹੀ ਹੈ।

ਪੀ.ਜੀ.ਆਈ. ਦੇ ਡਾਕਟਰਾਂ ਨੂੰ ਸਰਜਰੀ ਕਰਨੀ ਪਈ ਰੱਦ
-ਦੂਜੇ ਪਾਸੇ ਚੰਡੀਗੜ੍ਹ 'ਚ ਬਿਜਲੀ ਦੇ ਮਹਾ-ਸੰਕਟ ਦਾ ਅਸਰ ਸਿਹਤ ਸੇਵਾਵਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਦੇਰ ਰਾਤ ਪੀ.ਜੀ.ਆਈ. ਦੇ ਲੇਬਰ ਰੂਮ ਦੀ ਬਿਜਲੀ ਗੁਲ ਰਹੀ। ਇਸ ਦੇ ਨਾਲ ਹੀ ਪੀ.ਜੀ.ਆਈ. ਦੇ ਡਾਕਟਰਾਂ ਨੂੰ ਲਾਈਟ ਨਾ ਹੋਣ ਕਰਕੇ ਇੱਕ ਸਰਜਰੀ ਵੀ ਰੱਦ ਕਰਨੀ ਪਈ।

ਦੱਸ ਦੇਈਏ ਕਿ ਹੜਤਾਲ 'ਤੇ ਗਏ ਬਿਜਲੀ ਕਾਮੇ ਕਿਸੇ ਵੀ ਕੀਮਤ 'ਤੇ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਦਰਅਸਲ ਇਹ ਕਰਮਚਾਰੀ ਪ੍ਰਸ਼ਾਸਨ ਵੱਲੋਂ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਕਰਨ ਦੇ ਫ਼ੈਸਲੇ ਨੂੰ ਲੈਕੇ ਹੜਤਾਲ ਕਰ ਰਹੇ ਹਨ। ਇਸ ਸਬੰਧੀ ਯੂਨੀਅਨ ਲੀਡਰਾਂ ਦਾ ਕਹਿਣੈ ਕਿ ਜਦੋਂ ਤੱਕ ਚੰਡੀਗੜ੍ਹ ਪ੍ਰਸ਼ਾਸਨ ਲਿਖਤੀ 'ਚ ਭਰੋਸਾ ਨਹੀਂ ਦਿਵਾਉਂਦਾ ਉਦੋਂ ਤੱਕ ਹੜਤਾਲ ਖ਼ਤਮ ਨਹੀਂ ਕੀਤੀ ਜਾਵੇਗੀ।

ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਦਿਤੀ ਪ੍ਰਤੀਕਿਰਿਆ
- ਚੰਡੀਗੜ੍ਹ 'ਚ ਪਿਛਲੇ ਕਰੀਬ 40 ਘੰਟਿਆਂ ਤੋਂ ਲਾਈਟ ਨਹੀਂ ਹੈ। ਇਸ ਮਾਮਲੇ ਨੇ ਦੇਸ਼ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਲੋਕਾਂ ਦੇ ਰੀਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ। ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਬਿਜਲੀ ਸੰਕਟ ;ਤੇ ਟਵੀਟ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਖ਼ਲ ਦੇਣਾ ਚਾਹੀਦਾ ਹੈ। ਕਿਉਂਕਿ ਲੋਕ ਪਰੇਸ਼ਾਨ ਹੋ ਰਹੇ ਹਨ, ਬੱਚਿਆਂ ਦੇ ਐਗਜ਼ਾਮ ਚੱਲ ਰਹੇ ਹਨ। ਬਿਜਲੀ ਸੰਕਟ ਇਸ ਸਮੇਂ 'ਤੇ ਹੋਣਾ ਸਹੀ ਨਹੀਂ ਹੈ।

ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਵਲੋਂ ਪੰਚਕੂਲਾ ਦੇ ਬਿਜਲੀ ਮੁਲਾਜ਼ਮਾਂ ਅਤੇ ਮੁਹਾਲੀ ਦੇ ਬਿਜਲੀ ਮੁਲਾਜ਼ਮਾਂ ਦੀ ਮਦਦ ਕੀਤੀ ਜਾ ਰਹੀ ਹੈ। ਪੰਚਕੂਲਾ ਦੇ ਬਿਜਲੀ ਮੁਲਾਜ਼ਮਾਂ ਨੂੰ ਬੁਲਾ ਕੇ ਕੁਝ ਥਾਵਾਂ ’ਤੇ ਬਿਜਲੀ ਸਪਲਾਈ ਚਾਲੂ ਕਰਵਾਈ ਗਈ ਤਾਂ ਮੁਹਾਲੀ ਦੇ ਉਕਤ ਬਿਜਲੀ ਮੁਲਾਜ਼ਮ ਵੀ ਹੁਕਮਾਂ ਦੀ ਉਡੀਕ ਕਰ ਰਹੇ ਹਨ। ਚੰਡੀਗੜ੍ਹ ਮੁਲਾਜ਼ਮਾਂ ਦੀ ਹੜਤਾਲ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਕਦਮ ਚੁੱਕ ਰਿਹਾ ਹੈ ਮੁਹਾਲੀ ਦੇ ਬਿਜਲੀ ਕਾਮੇ ਅੱਜ ਸੈਕਟਰ 17 ਵਿੱਚ ਮੌਜੂਦ ਹਨ।

Get the latest update about Chandigarh, check out more about Truescoopnews, Truescoop, surgery & Power crisis

Like us on Facebook or follow us on Twitter for more updates.