ਪੰਜਾਬ 'ਚ ਬਿਜਲੀ ਸੰਕਟ ਵਧਿਆ, ਤਲਵੰਡੀ ਸਾਬੋ ਦਾ ਬਾਇਲਰ ਖਰਾਬ, ਲਹਿਰਾ ਮੁਹੱਬਤ ਦੇ 2 ਯੂਨਿਟ ਬੰਦ

ਪਟਿਆਲਾ : ਕੋਲੇ ਦੀ ਕਮੀ ਅਤੇ ਥਰਮਲ ਪਲਾਂਟਸ ਵਿਚ ਤਕਨੀਕੀ ਖਰਾਬੀਆਂ ਨੇ ਪਾਵਰਕੌਮ

ਪਟਿਆਲਾ : ਕੋਲੇ ਦੀ ਕਮੀ ਅਤੇ ਥਰਮਲ ਪਲਾਂਟਸ ਵਿਚ ਤਕਨੀਕੀ ਖਰਾਬੀਆਂ ਨੇ ਪਾਵਰਕੌਮ ਦੇ ਨਾਲ-ਨਾਲ ਉਪਭੋਗਤਾਵਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਗਰਮੀ ਵੱਧਣ ਦੇ ਕਾਰਣ ਸਰਕਾਰੀ ਛੁੱਟੀ ਵਾਲੇ ਦਿਨ ਵੀ ਬਿਜਲੀ ਦੀ ਡਿਮਾਂਡ 6600 ਮੈਗਾਵਾਟ ਦੇ ਪਾਰ ਰਹੀ। ਇਹ ਹਾਲਤ ਉਦੋਂ ਹੈ ਜਦੋਂ ਪਾਵਰਕੌਮ ਕਦੇ ਫੀਡਰ ਰਿਪੇਅਰ ਤਾਂ ਕਦੇ ਫਾਲਟ ਠੀਕ ਕਰਨ ਦੇ ਨਾਂ 'ਤੇ 9-9 ਘੰਟੇ ਲੰਬੇ ਬਿਜਲੀ ਕੱਟ ਲਗਾ ਰਿਹਾ ਹੈ। ਬਿਜਲੀ ਨਾ ਆਉਣ ਤੋਂ ਪ੍ਰੇਸ਼ਾਨ ਲੋਕ ਟੋਲ ਫ੍ਰੀ ਨੰਬਰ ਅਤੇ ਹੋਰ ਨੰਬਰਾਂ 'ਤੇ ਸ਼ਿਕਾਇਤ ਦਰਜ ਕਰਵਾ ਰਹੇ ਹਨ। ਸ਼ੁੱਕਰਵਾਰ ਨੂੰ 21,107 ਸ਼ਿਕਾਇਤਾਂ ਸ਼ਾਮ 4 ਵਜੇ ਤੱਕ ਰਜਿਸਟਰਡ ਹੋ ਚੁੱਕੀ ਸੀ। ਟੈਕਨੀਕਲ ਸਟਾਫ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਪਹਿਲਾਂ ਕਰ ਰਿਹਾ ਹੈ। ਪਾਵਰਕੌਮ ਦੇ ਅਧਿਕਾਰੀਆਂ ਮੁਤਾਬਕ 1 ਸ਼ਿਕਾਇਤ ਠੀਕ ਕਰਨ ਵਿਚ ਤਕਰੀਬਨ 4 ਘੰਟੇ ਦਾ ਸਮਾਂ ਲੱਗ ਰਿਹਾ ਹੈ। ਕੋਲੇ ਦੀ ਕਮੀ ਕਾਰਣ ਗੋਇੰਦਵਾਲ ਥਰਮਲ ਪਲਾਂਟ (ਜੀ.ਵੀ.ਕੇ.) ਦੇ ਦੋਵੇਂ ਯੂਨਿਟ ਬੰਦ ਹਨ। ਤਲਵੰਡੀ ਸਾਬੋ ਪਲਾਂਟ ਦੇ ਯੂਨਿਟ ਦੇ ਬਾਇਲਰ ਵਿਚ ਖਰਾਬੀ, ਲਹਿਰਾ ਮੁਹੱਬਤ ਦੇ 250-250 ਮੈਗਾਵਾਟ ਦੇ 2 ਯੂਨਿਟ ਗਰਮੀ ਕਾਰਣ ਸੁਰੱਖਿਆ ਦੇ ਮੱਦੇਨਜ਼ਰ ਅਤੇ ਰੋਪੜ ਥਰਮਲ ਪਲਾਂਟ ਦੇ 210-210 ਮੈਗਾਵਾਟ ਦੇ 2 ਯੂਨਿਟ ਬਿਜਲੀ ਦੀ ਘੱਟ ਮੰਗ ਦੇ ਮੱਦੇਨਜ਼ਰ ਬੰਦ ਹਨ। ਪਾਵਰਕੌਮ ਆਪਣੇ ਥਰਮਲ ਪਲਾਂਟ ਨੂੰ ਨੋ ਡਿਮਾਂਡ ਦਾ ਹਵਾਲਾ ਦੇ ਕੇ ਬੰਦ ਕਰ ਰਿਹਾ ਹੈ ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜੇਕਰ ਬਿਜਲੀ ਦੀ ਡਿਮਾਂਡ ਜਾਂ ਕੋਲੇ ਦੀ ਕਮੀ ਨਹੀਂ ਹੈ ਤਾਂ ਸੂਬੇ ਦੇ ਕਈ ਹਿੱਸਿਆਂ ਵਿਚ ਰੋਜ਼ 2 ਤੋਂ 9 ਘੰਟੇ ਤੱਕ ਕੱਟ ਕਿਉਂ ਲਗਾਏ ਜਾ ਰਹੇ ਹਨ? 
ਨਿਯਮ ਮੁਤਾਬਕ ਪਲਾਂਟਾਂ ਵਿਚ 24 ਦਿਨ ਦੇ ਕੋਲੇ ਦਾ ਸਟਾਕ ਹੋਣਾ ਚਾਹੀਦਾ ਹੈ, ਪਰ ਸਥਿਤੀ ਬੇਹਦ ਖਰਾਬ ਹੈ। 1 ਅਪ੍ਰੈਲ 2022 ਤੱਕ ਦੇਸ਼ ਵਿਚ ਕੋਲਾ ਅਧਾਰਿਤ ਪਾਵਰ ਪਲਾਂਟਾਂ ਦੀ ਕੈਪੇਸਿਟੀ 9.4 ਦਿਨ ਵਿਚ 203167 ਮੈਗਾਵਾਟ ਦੀ ਸੀ। 12 ਅਪ੍ਰੈਲ ਤੱਕ ਸਪਲਾਈ 8.4 ਦਿਨ ਦੀ ਕਰ ਦਿੱਤੀ ਗਈ। ਅਕਤੂਬਰ-ਨਵੰਬਰ 2021 ਦੇ ਮੁਕਾਬਲੇ ਕੋਲਾ ਸਪਲਾਈ ਦੀ ਸਥਿਤੀ ਅਜੇ ਵੀ ਬਿਹਤਰ ਹੈ।
ਅਧਿਕਾਰੀਆਂ ਦੀ ਮੰਨੀਏ ਤਾਂ ਕੈਪੇਸਿਟੀ ਤੋਂ ਘੱਟ ਪ੍ਰੋਡਕਸ਼ਨ ਦੇ ਕਾਰਣ ਬਿਜਲੀ ਕੱਟ ਲਗਾਉਣੇ ਪੈ ਰਹੇ ਹਨ। ਰੋਪੜ ਵਿਚ 9.2 ਦਿਨ, ਲਹਿਰਾ ਵਿਚ 6.8, ਤਲਵੰਡੀ ਸਾਬੋ ਵਿਚ 2.2, ਐੱਨ.ਪੀ.ਐੱਲ. ਰਾਜਪੁਰਾ ਵਿਚ 16 ਦਿਨ ਦੇ ਕੋਲੇ ਦਾ ਸਟਾਕ ਹੈ। ਜੀਵੀਕੇ ਵਿਚ ਕੋਲੇ ਦਾ ਸਟਾਕ ਨਿਲ ਹੈ। ਸਰਕਾਰੀ ਅਤੇ ਪ੍ਰਾਈਵੇਟ 5 ਥਰਮਲ ਪਲਾਂਟਾਂ ਵਿਚੋਂ ਰੋਜ਼ਾਨਾ 5680 ਮੈਗਾਵਾਟ ਪੈਦਾ ਹੋਣੀ ਚਾਹੀਦੀ ਹੈ ਪਰ ਸ਼ੁੱਕਰਵਾਰ ਨੂੰ 3246 ਮੈਗਾਵਾਟ ਹੀ ਬਿਜਲੀ ਹਾਈਡਰੋ ਪ੍ਰਾਜੈਕਟ ਤੋਂ ਮਿਲੀ। ਯਾਨੀ ਸਾਡੇ ਥਰਮਲ ਪਲਾਂਟ 2434 ਮੈਗਾਵਾਟ ਘੱਟ ਬਿਜਲੀ ਪੈਦਾ ਕਰ ਰਹੇ ਹਨ। ਸ਼ੁੱਕਰਵਾਰ ਨੂੰ ਅਬੋਹਰ, ਅੰਮ੍ਰਿਤਸਰ, ਲੁਧਿਆਣਾ, ਬਲਾਚੌਰ, ਬਠਿੰਡਾ, ਦੀਨਾਨਗਰ, ਮੂਨਕ, ਗੜ੍ਹਸ਼ੰਕਰ, ਫਿਰੋਜ਼ਪੁਰ, ਤਰਨਤਾਰਨ, ਮਲੋਟ, ਕਾਦੀਆਂ, ਮਾਹਲਪੁਰ, ਰੂਪਨਗਰ, ਮੋਗਾ ਅਤੇ ਪਠਾਨਕੋਟ ਵਿਚ 2 ਤੋਂ ਲੈ ਕੇ 9 ਘੰਟੇ ਤੱਕ ਬਿਜਲੀ ਕੱਟ ਲੱਗੇ। ਸਭ ਤੋਂ ਜ਼ਿਆਦਾ ਬਿਜਲੀ ਕੱਟ ਲੁਧਿਆਣਾ ਅਤੇ ਕਾਦੀਆਂ ਵਿਚ ਲੱਗੇ।
ਇਕ ਹਿੰਦੀ ਅਖਬਾਰ ਦੀ ਛਪੀ ਖਬਰ ਮੁਤਾਬਕ ਸਾਬਕਾ ਡਿਪਟੀ ਚੀਫ ਇੰਜੀਨੀਅਰ ਨੇ ਦੱਸਿਆ ਭੁਪਿੰਦਰ ਸਿੰਘ ਪਿਛਲੇ ਸਾਲ 15,400 ਮੈਗਾਵਾਟ ਦੀ ਡਿਮਾਂਡ ਦੇ ਮੁਕਾਬਲੇ 13,400 ਮੈਗਾਵਾਟ ਦੀ ਉਪਲਬਧਤਾ ਤੋਂ 2000 ਮੈਗਾਵਾਟ ਦਾ ਗੈਪ ਹੋਣ 'ਤੇ ਰਿਹਾਇਸ਼ੀ, ਕਮਰਸ਼ੀਅਲ ਕਟੌਤੀ ਤੋਂ ਇਲਾਵਾ ਪਹਿਲੀ ਵਾਰ ਇੰਡਸਟਰੀ ਵੀ ਬੰਦ ਕਰਨੀ ਪਈ ਸੀ। ਮਈ ਵਿਚ ਪੈਡੀ ਸੀਜ਼ਨ ਸ਼ੁਰੂ ਹੋਣ 'ਤੇ ਡਿਮਾਂਡ 16000 ਮੈਗਾਵਾਟ ਪਾਰ ਜਾ ਸਕਦੀ ਹੈ। ਪੰਜਾਬ ਵਿਚ ਤਕਰੀਬਨ 14 ਲੱਖ ਖੇਤੀ ਕੁਨੈਕਸ਼ਨ ਹਨ। ਹਰ ਸਾਲ ਸੰਕਟ ਦਾ ਹੱਲ ਇਹੀ ਹੈ ਕਿ ਪਾਵਰਕਾਮ ਥਰਮਲ ਪਲਾਂਟਾਂ ਦੇ ਨਵੇਂ ਯੂਨਿਟ ਲਗਾਏ ਅਤੇ ਬਿਜਲੀ ਚੋਰੀ ਰੋਕੇ। ਸੂਬੇ ਵਿਚ ਹਰ ਰੋਜ਼ ਤਕਰੀਬਨ 1500-1700 ਮੈਗਾਵਾਟ ਬਿਜਲੀ ਦੀ ਚੋਰੀ ਹੁੰਦੀ ਹੈ। ਇਸ ਨੂੰ ਰੋਕਣਾ ਹੋਵੇਗਾ। 

Get the latest update about Big news, check out more about Latest news, Truescoop news & Punjab news

Like us on Facebook or follow us on Twitter for more updates.