ਬਿਜਲੀ ਮੰਤਰੀ ਹਰਭਜਨ ਸਿੰਘ ਦਾ SC ਵਰਗ ਨੂੰ ਮੁਫ਼ਤ ਬਿਜਲੀ ’ਤੇ ਸਪੱਸ਼ਟੀਕਰਨ, ਆਖੀ ਇਹ ਗੱਲ

ਜਨਰਲ ਵਰਗ ਨੂੰ 600 ਯੂਨਿਟ ਤੋਂ ਉੱਪਰ ਇਕ ਵੀ ਯੂਨਿਟ ਹੋਣ 'ਤੇ ਪੂਰਾ ਬਿੱਲ ਦੇਣ ਸਬੰਧੀ ਭਖੇ ਮਾਮਲੇ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਪੱਸ਼ਟੀਕਰਨ ਜਾਰੀ ਕੀਤਾ...

ਚੰਡੀਗੜ੍ਹ:  ਜਨਰਲ ਵਰਗ ਨੂੰ 600 ਯੂਨਿਟ ਤੋਂ ਉੱਪਰ ਇਕ ਵੀ ਯੂਨਿਟ ਹੋਣ 'ਤੇ ਪੂਰਾ ਬਿੱਲ ਦੇਣ ਸਬੰਧੀ ਭਖੇ ਮਾਮਲੇ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। 

ਹਰਭਜਨ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਿਰਫ 1 ਕਿਲੋਵਾਟ ਵਾਲੇ ਐੱਸ. ਸੀ., ਬੀ. ਸੀ. ਜਾਂ ਫ੍ਰੀਡਮ ਫਾਈਟਰ ਨਾਲ ਸਬੰਧਿਤ ਪਰਿਵਾਰ ਨੂੰ ਹੀ 600 ਪਲੱਸ ਬਿਜਲੀ ਦੇ ਯੂਨਿਟ ਖ਼ਪਤ ਕਰਨ ਤੋਂ ਬਾਅਦ ਪੂਰਾ ਬਿੱਲ ਨਹੀਂ ਭਰਨਾ ਪਵੇਗਾ। ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਮੁੱਖ ਮੰਤਰੀ ਵਲੋਂ ਬਿਜਲੀ ਬਿੱਲ ਉੱਤੇ 600 ਯੂਨਿਟ ਬਿਜਲੀ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕਿਸੇ ਦੀ ਬਿਜਲੀ ਖਪਤ 600 ਯੂਨਿਟ ਤੋਂ ਵਧਦੀ ਹੈ ਤਾਂ ਉਸ ਨੂੰ ਪੂਰਾ ਬਿੱਲ ਭਰਨਾ ਪਵੇਗਾ। ਹਾਲਾਂਕਿ ਇਸ ਦੌਰਾਨ ਐੱਸ. ਸੀ., ਬੀ. ਸੀ. ਜਾਂ ਫ੍ਰੀਡਮ ਫਾਈਟਰਸ ਨੂੰ ਇਸ ਸ਼ਰਤ ਤੋਂ ਛੋਟ ਦਿੱਤੀ ਗਈ ਸੀ। ਇਸ ਸ਼ਰਤ ਉੱਤੇ ਵਿਵਾਦ ਹੋਣ ਤੋਂ ਬਾਅਦ ਹੁਣ ਬਿਜਲੀ ਮੰਤਰੀ ਨੇ ਇਸ ਉੱਤੇ ਸਪੱਸ਼ਟੀਕਰਨ ਪੇਸ਼ ਕੀਤਾ ਹੈ।

Get the latest update about power minister, check out more about Online Punjabi News, Truescoop News, harbhajan singh & explanation

Like us on Facebook or follow us on Twitter for more updates.