ਸੋਸ਼ਲ ਮੀਡੀਆ ਦੀ ਤਾਕਤ ਨੂੰ ਲੈ ਕੇ ਅਕਸਰ ਆਮ ਲੋਕ ਅਣਜਾਣ ਰਹਿੰਦੇ ਹਨ। ਪਰ ਇਹ ਸੋਸ਼ਲ ਮੀਡੀਆ ਕਿਸੇ ਵਿਛੜੇ ਨੂੰ ਮਿਲਉਣ ਵਿਚ ਵੀ ਮਦਦਗਾਰ ਸਾਬਿਤ ਹੋ ਸਕਦਾ ਹੈ। ਅਜਿਹੀ ਹੀ ਇਕ ਮਿਸਾਲ ਹੈ ਬੀਤੇ ਦਿਨ ਲਾਪਤਾ ਹੋਇਆ ਅਰਮਾਨ, ਜੋ ਬਿਤੇ ਦਿਨ ਹੀ ਲਾਪਤਾ ਹੋਇਆ ਸੀ।
ਲੱਧੇਵਾਲੀ ਰੋਡ ਦੋ ਕੋਲ ਸ਼ਨੀਵਾਰ ਨੂੰ ਰਿਟਾਇਰਡ ਲੈਫਟੀਨੈਂਟ ਕਰਨਲ ਵਿਨੀਤ ਪਾਸੀ ਦਾ ਬੇਟਾ ਲਾਪਤਾ ਹੋ ਗਿਆ ਸੀ। ਜੋ ਕਿ ਦਿੱਲੀ ਦੇ ਸਿੰਘੂ ਬਾਹਡਰ ਤੋਂ ਮਿਲ ਗਿਆ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਤਵਾਰ ਰਾਤ ਨੂੰ ਟਵੀਟ ਕਰਨ ਤੋਂ ਬਾਅਦ ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਜ਼ੋਗਿੰਦਰ ਨੇ ਬੱਚੇ ਨੂੰ ਪਛਾਣ ਲਿਆ। ਅਰਮਾਨ ਦੇ ਪਿਤਾ ਨੇ ਦੱਸਿਆ ਕਿ ਸੋਮਵਾਰ ਤੜਕੇ ਉਹਨਾਂ ਨੂੰ ਰਾਮਾਮੰਡੀ ਤੋਂ ਜਾਣਕਾਰੀ ਮਿਲੀ ਕਿ ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਨੂੰ ਅਰਮਾਨ ਸਿੰਘੂ ਬਾਰਡਰ ਤੋਂ ਮਿਲ ਗਿਆ ਹੈ। ਉਸ ਕੋਲ ਹਰੀ ਸਾਈਕਲ ਵੀ ਮਿਲੀ ਹੈ। ਇਸ ਤੋਂ ਬਾਅਦ ਕਰਨਲ ਨੂੰ ਦਿੱਲੀ ਪੰਹੁਚਦਿਆਂ ਹੀ ਉਨ੍ਹਾਂ ਦਾ ਬੇਟਾ ਸੌਂਪ ਦਿੱਤਾ ਗਿਆ। ਦੱਸ ਦਈਏ ਕਿ ਮੁੱਖ ਮੰਤਰੀ ਦੇ ਟਵੀਟ ਕਰਨ ਤੋਂ ਬਾਅਦ ਕੁਝ ਵਿਚ ਘੰਟਿਆਂ ਵਿਚ ਸੋਸ਼ਲ ਮੀਡੀਆ ਉੱਤੇ ਬੱਚੇ ਦੀ ਖਬਰ ਵਾਇਰਲ ਹੋ ਗਈ ਤੇ ਇਸੇ ਤਰ੍ਹਾਂ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਤਾਇਨਾਤ ਇਕ ਕਾਂਸਟੇਬਨ ਨੇ ਉਸ ਨੂੰ ਪਛਾਣ ਲਿਆ।
ਦੱਸ ਦਈਏ ਕੀ ਕਰਨਲ ਦਾ ਬੇਟਾ ਦੁਪਿਹਰ ਨੂੰ ਸਾਈਕਲ ਲੈ ਕੇ ਗਿਆ ਤੇ ਰਾਤ ਤੱਕ ਵਾਪਸ ਨਹੀ ਆਇਆ, ਜਿਸ ਤੋਂ ਬਾਅਦ ਬਹੁਤ ਤਾਲਾਸ਼ ਕਰਨ ਤੋਂ ਬਾਅਦ ਰਾਮਾਮੰਡੀ ਵਿਚ ਸ਼ਕਾਇਤ ਦਰਜ ਕਰਵਾਈ ਗਈ। ਸੋਸ਼ਲ ਮੀਡੀਆ ਉੱਤੇ ਖ਼ਬਰ ਵਾਇਰਲ ਹੋਣ ਉੱਤੇ ਸੀ.ਐੱਮ. ਨੇ ਵੀ ਖੁਦ ਟਾਵੀਟ ਕਰ ਕੇ ਡੀ.ਜੀ.ਪੀ. ਨੂੰ ਬੱਚਾ ਲੱਭਣ ਦਾ ਆਦੇਸ਼ ਦਿੱਤਾ। ਬੱਚਾ ਲੱਭ ਲੈਣ ਤੋਂ ਬਾਅਦ ਸੀ.ਐੱਮ. ਨੂੰ ਵੀ ਜਾਣਕਾਰੀ ਦੇ ਦਿੱਤੀ ਗਈ। ਇਸ ਬਾਰੇ ਐਸ.ਐਚ.ਓ. ਸੁਲੱਖਣ ਸਿੰਘ ਨੇ ਦੱਸਿਆ ਕਿ ਬੱਚਾ ਖੁਦ ਸਾਈਕਲ ਉੱਤੇ ਇੰਨੀ ਦੂਰ ਨਹੀਂ ਜਾ ਸਕਦਾ ਉਹ ਕਿਸੇ ਵਾਹਨ ਉੱਤੇ ਇਥੇ ਤੱਕ ਪਹੁੰਚਿਆ ਲੱਗ ਰਿਹਾ ਹੈ।