ਆਨਲਾਈਨ ਬਿੱਲ ਜਮ੍ਹਾਂ ਕਰਵਾਉਣ ਵਾਲਿਆਂ ਲਈ ਪਾਵਰਕਾਮ ਨੇ ਰੱਖੀ ਇਹ ਕੰਡੀਸ਼ਨ

ਚੰਡੀਗੜ੍ਹ- ਪਾਵਰਕਾਮ ਦੇ 5 ਲੱਖ ਤੋਂ ਜ਼ਿਆਦਾ ਖਪਤਕਾਰਾਂ


ਚੰਡੀਗੜ੍ਹ- ਪਾਵਰਕਾਮ ਦੇ 5 ਲੱਖ ਤੋਂ ਜ਼ਿਆਦਾ ਖਪਤਕਾਰਾਂ ਨੂੰ ਹੁਣ ਆਪਣੀ ਈਮੇਲ ਆਈਡੀ ਤਿਆਰ ਕਰਵਾਉਣੀ ਹੋਵੇਗੀ ਅਤੇ ਮੋਬਾਇਲ ਨੰਬਰ ਰਜਿਸਟਰਡ ਕਰਵਾਉਣਾ ਪਵੇਗਾ। ਜੇਕਰ ਖਪਤਕਾਰ ਆਪਣਾ ਬਿਜਲੀ ਦਾ ਬਿਲ ਆਨਲਾਈਨ ਭਰਦਾ ਹੈ ਤਾਂ ਉਸ ਨੂੰ ਪੂਰੀ ਵੈਰੀਫਿਕੇਸ਼ਨ ਵਿਚੋਂ ਲੰਘਣਾ ਹੋਵੇਗਾ ਅਤੇ ਉਸ ਦੇ ਲਈ ਦੋ ਓਟੀਪੀ ਉਸਦੇ ਮੋਬਾਇਲ 'ਤੇ ਆਉਣਗੇ। ਇਸ ਤੋਂ ਬਾਅਦ ਹੀ ਬਿਜਲੀ ਦਾ ਬਿਲ ਜਮਾਂ ਹੋਵੇਗਾ। 
ਇਸ ਗੱਲ ਦਾ ਵਿਰੋਧ ਉਹ ਖਪਤਕਾਰ ਕਰ ਰਹੇ ਹਨ, ਜਿਨ੍ਹਾਂ ਦੇ ਕੋਲ ਸੋਸ਼ਲ ਸਾਈਟਸ 'ਤੇ ਜਾਣ ਦਾ ਸਾਧਨ ਤੱਕ ਨਹੀਂ ਹੈ ਅਤੇ ਕਈ ਵਾਰ ਉਹ ਆਪਣੇ ਬਿਜਲੀ ਦੇ ਬਿੱਲ ਗਲੀ ਮਹੱਲੇ 'ਚ ਖੁੱਲੀਆਂ ਦੁਕਾਨਾਂ 'ਤੇ ਜਮਾਂ ਕਰਵਾਉਂਦੇ ਹਨ ਅਤੇ ਉਨ੍ਹਾਂ ਨੂੰ ਈਮੇਲ ਆਈਡੀ ਤਿਆਰ ਕਰਵਾਉਣੀ ਪਵੇਗੀ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦਾ ਨੋਟੀਫਿਕੇਸ਼ਨ ਪੀ.ਐਸ.ਪੀ.ਸੀ.ਐਲ. ਦੀ ਸਾਈਟ 'ਤੇ ਵਿਖਾਇਆ ਜਾ ਰਿਹਾ ਹੈ, ਜਿਸ 'ਚ ਲਿਖਿਆ ਹੈ ਕਿ ਖਪਤਕਾਰ ਦਾ ਬਿਲ ਤੱਕ ਨਹੀਂ ਲਿਆ ਜਾਵੇਗਾ, ਜਦੋਂ ਤੱਕ ਖਪਤਕਾਰ ਵੈਰੀਫਿਕੇਸ਼ਨ ਨਹੀਂ ਕਰਵਾ ਲੈਂਦਾ ਅਤੇ ਈਮੇਲ ਨਹੀਂ ਬਣਾਉਂਦਾ।
ਖਪਤਕਾਰਾਂ ਦਾ ਵਿਰੋਧ- ਆਈਡੀ ਕ੍ਰੀਏਟ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ
ਬਸਤੀ ਪੀਰਦਾਦ ਰੋਡ ਨਿਵਾਸੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣਾ ਬਿਜਲੀ ਦਾ ਬਿਲ ਆਨਲਾਈਨ ਜਮ੍ਹਾ ਕਰਵਾਉਣ ਲੱਗੇ ਤਾਂ ਪਾਵਰਕਾਮ ਦੀ ਸਾਈਟ 'ਤੇ ਨੋਟੀਫਿਕੇਸ਼ਨ ਵਿਖਾਈ  ਦੇ ਰਿਹਾ ਹੈ, ਪਰ ਹਰ ਇੱਕ ਖਪਤਕਾਰ ਲਈ ਆਈਡੀ ਕ੍ਰੀਏਟ ਕਰਨਾ ਸੰਭਵ ਨਹੀਂ ਹੈ ਅਤੇ ਵੱਸ ਦੀ ਗੱਲ ਵੀ ਨਹੀਂ ਹੈ। ਕਿਉਂਕਿ ਹਰ ਇੱਕ ਖਪਤਕਾਰ ਪੜ੍ਹਿਆ-ਲਿਖਿਆ ਨਹੀਂ ਹੈ। ਆਈਡੀ ਕ੍ਰੀਏਟ ਕਰਨ ਦੌਰਾਨ ਖਪਤਕਾਰ ਦੀ ਪ੍ਰਾਇਵੇਸੀ ਵੀ ਵਿਭਾਗ ਦੇ ਕੋਲ ਚੱਲੀ ਜਾਵੇਗੀ। ਆਪਣਾ ਮੋਬਾਇਲ ਨੰਬਰ ਰਜਿਸਟਰਡ ਕਰਵਾਉਣਾ ਤਾਂ ਠੀਕ ਹੈ, ਪਰ ਅੱਗੇ ਜੋ ਪ੍ਰਕਿਰਿਆ ਦੱਸੀ ਗਈ ਹੈ ਉਹ ਸ਼ਾਇਦ ਹੀ ਖਪਤਕਾਰ ਪੂਰੀ ਕਰ ਸਕੇ। 
ਪਬਲਿਕ ਸਪੀਕ- ਸੀਕਰੇਸੀ ਲੀਕ ਹੋ ਗਈ ਤਾਂ ਜ਼ਿੰਮੇਦਾਰ ਕੌਣ ਹੋਵੇਗਾ
ਭਗਤ ਸਿੰਘ ਚੌਕ ਵਾਸੀ ਪ੍ਰਿਅੰਕਾ ਨੇ ਕਿਹਾ ਕਿ ਮੋਬਾਇਲ ਨੰਬਰ ਰਜ਼ਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਉਸ ਤੋਂ ਬਾਅਦ ਆਨਲਾਈਨ ਬਿਲ ਜਮ੍ਹਾ ਕਰਵਾਇਆ ਜਾ ਸਕੇਂਗਾ। ਜੇਕਰ ਲਾਗਇਨ ਆਈਡੀ ਬਣਾਉਣ 'ਤੇ ਸੀਕਰੇਸੀ ਲੀਕ ਹੋ ਗਈ ਤਾਂ ਉਸਦਾ ਜ਼ਿੰਮੇਦਾਰ ਕੌਣ ਹੋਵੇਗਾ। ਇਸ ਫਰਮਾਨ ਨਾਲ ਲੋਕਾਂ ਦੀ ਪਰੇਸ਼ਾਨੀ ਵੱਧ ਜਾਵੇਗੀ। ਗਰੀਬ ਜਾਂ ਅਨਪੜ੍ਹ ਲੋਕਾਂ ਲਈ ਇਹ ਹਰ ਵਾਰ ਦੀ ਮੁਸ਼ਕਿਲ ਖੜੀ ਹੋ ਜਾਵੇਗੀ। ਆਨਲਾਈਨ ਬਿਲ ਜਮ੍ਹਾ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਕ੍ਰਾਂਤ ਨੇ ਦੱਸਿਆ ਕਿ ਜੇਕਰ ਇਹ ਕੰਡੀਸ਼ਨ ਲਾਗੂ ਹੋ ਗਈ ਤਾਂ ਪਬਲਿਕ ਲਈ ਮੁਸ਼ਕਿਲ ਖੜੀ ਹੋ ਜਾਵੇਗੀ। ਪਾਵਰਕਾਮ ਨੂੰ ਚਾਹੀਦਾ ਹੈ ਕਿ ਸੇਵਾ ਕੇਂਦਰਾਂ ਦੀ ਤਰ੍ਹਾਂ ਅਤੇ ਜ਼ਿਆਦਾ ਫੈਸਿਲਟੀ ਦੇਣ ਨਾ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਲਗਾਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ।

Get the latest update about Punjab news, check out more about Latest news & truescoop news

Like us on Facebook or follow us on Twitter for more updates.