300 ਰੁਪਏ ਰੋਜ਼ਾਨਾ ਨਿਵੇਸ਼ ਕਰ ਬਣ ਸਕਦੇ ਹੋ ਕਰੋੜਪਤੀ, ਇਸ ਸਰਕਾਰੀ ਸਕੀਮ ਦਾ ਚੁੱਕੋ ਲਾਭ

ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਤੇ ਉਹ ਵੀ ਬਿਨਾਂ ਜੋਖ਼ਮ ਉਠਾਏ। ਯਾਨੀ ਤੁਹਾਡਾ ਪੈਸਾ ਵੀ ਨਾ ਡੁੱਬੇ ਤੇ...

ਨਵੀਂ ਦਿੱਲੀ: ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਤੇ ਉਹ ਵੀ ਬਿਨਾਂ ਜੋਖ਼ਮ ਉਠਾਏ। ਯਾਨੀ ਤੁਹਾਡਾ ਪੈਸਾ ਵੀ ਨਾ ਡੁੱਬੇ ਤੇ ਤੁਸੀਂ Crorepati ਵੀ ਬਣ ਜਾਵੇ। ਐਕਸਪਰਟ ਦੱਸਦੇ ਹਨ ਕਿ ਅਜਿਹਾ ਕਰਨ ਲਈ ਕਾਰਗਰ ਉਪਾਅ ਹੈ। ਇਸ ਦੇ ਲਈ ਇਨਵੈਸਟਰ ਨੂੰ Post Office ਦੀਆਂ Small Saving Scheme ਦਾ ਸਹਾਰਾ ਲੈਣਾ ਪਵੇਗਾ। ਇਸ ਵਿਚ ਜੋਖ਼ਮ ਵੀ ਘੱਟ ਹੈ ਤੇ ਫਾਇਨਾਂਸ਼ੀਅਲ ਟਾਰਗੈੱਟ ਵੀ ਪੂਰਾ ਹੋ ਜਾਂਦਾ ਹੈ।

ਤੁਸੀਂ ਸੋਚ ਰਹੇ ਹੋਵੋਗਾ ਕਿ ਕਿਹੜੀ Small Saving Scheme ਹੈ ਜਿਹੜੀ ਤੁਹਾਨੂੰ ਕਰੋੜਪਤੀ ਬਣਾ ਦੇਵੇਗੀ। ਇਸ ਵਿਚ ਕਈ ਤਰ੍ਹਾਂ ਦੀਆਂ ਸਰਕਾਰੀ ਸਕੀਮ ਹਨ ਜਿਹੜੀਆਂ ਤੁਹਾਡਾ ਸੁਪਨਾ ਸੱਚ ਕਰ ਸਕਦੀਆਂ ਹਨ। ਪਰ ਇੱਥੇ ਗੱਲ ਹੈ Funds ਦੀ। ਮਸਲਨ ਤੁਸੀਂ ਇਕਮੁਸ਼ਤ ਰਕਮ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਹੌਲੀ-ਹੌਲੀ ਨਿਵੇਸ਼ ਕਰੋਗੇ।

ਹੌਲੀ-ਹੌਲੀ ਨਿਵੇਸ਼ ਕਰ ਕੇ ਵੱਡਾ Corpus ਤਿਆਰ ਕਰੋ
ਮਾਹਿਰਾਂ ਦੀ ਮੰਨੀਏ ਤਾਂ ਫੰਡ ਇਕੱਠਾ ਨਾ ਹੋਵੇ ਤਾਂ ਉਸ ਨੂੰ ਹੌਲੀ-ਹੌਲੀ ਨਿਵੇਸ਼ ਕਰ ਕੇ ਵੱਡਾ Corpus ਤਿਆਰ ਕੀਤਾ ਜਾ ਸਕਦਾ ਹੈ। ਇਸ ਦੇ ਲਈ Financial Planner ਦੀ ਮਦਦ ਲੈਣੀ ਚਾਹੀਦੀ ਹੈ। ਜੇਕਰ ਖ਼ੁਦ ਨਾਲ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ Homework ਜ਼ਰੂਰੀ ਹੈ।

ਆਓ ਹੁਣ ਗੱਲ ਕਰਦੇ ਹਾਂ ਕਿ ਕਿਹੜੀ Small Saving Scheme ਤੁਹਾਡੇ ਲਈ ਚੰਗੀ ਰਹੇਗੀ। ਪੇਸ਼ੇਵਰ CA ਤੇ Tax Expert ਅਰਵਿੰਦ ਕੁਮਾਰ ਦੁਬੇ ਮੁਤਾਬਿਕ ਨਿਵੇਸ਼ਕ ਬਿਨਾਂ ਜੋਖ਼ਮ ਆਪਣਾ Financial Target ਪਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ PPF ਸਕੀਮ ਚੰਗੀ ਰਹੇਗੀ, ਜਿਹੜੀ ਤੁਹਾਨੂੰ ਛੋਟੀ ਬੱਚਤ ਵਿਚ ਕਰੋੜਪਤੀ ਬਣਾ ਦੇਵੇਗੀ।

ਖਾਸ ਗੱਲਾਂ
7.1 ਫ਼ੀਸਦ ਹੈ ਵਿਆਜ
ਉਨ੍ਹਾਂ ਮੁਤਾਬਿਕ ਪਬਲਿਕ ਪ੍ਰੋਵੀਡੈਂਟ ਫੰਡ (PPF) ਖਾਤੇ 'ਚ ਛੋਟੀ-ਛੋਟੀ ਬਚਤ ਜਮ੍ਹਾਂ ਕਰ ਕੇ ਵੀ ਤੁਸੀਂ ਕਰੋੜਪਤੀ ਬਣ ਸਕਦੇ ਹੋ। PPF ਅਕਾਊਂਟ 'ਤੇ 7.1 ਫ਼ੀਸਦ ਵਿਆਜ ਮਿਲ ਰਿਹਾ ਹੈ। ਕੋਈ ਵੀ PPF ਅਕਾਊਂਟ 15 ਸਾਲ 'ਚ ਮੈਚਿਓਰ ਹੁੰਦਾ ਹੈ, ਪਰ ਇਸ ਨੂੰ 5-5 ਸਾਲ ਕਰ ਕੇ ਵਧਾਇਆ ਜਾ ਸਕਦਾ ਹੈ।

Inflation ਦਾ ਅਸਰ ਨਹੀਂ
ਇਸ ਸਕੀਮ 'ਚ 3 ਤਰ੍ਹਾਂ ਨਾਲ ਟੈਕਸ ਦੀ ਬਚਤ ਹੁੰਦੀ ਹੈ। ਪਹਿਲਾਂ ਤਾਂ ਨਿਵੇਸ਼ ਕਰਨ 'ਤੇ ਡਿਡਕਸ਼ਨ ਦਾ ਫਾਇਦਾ, ਦੂਸਰਾ ਵਿਆਜ 'ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲਗਦਾ। ਮੈਚਿਓਰਟੀ 'ਤੇ ਵੀ ਮਿਲਣ ਵਾਲੀ ਇਕਮੁਸ਼ਤ ਰਕਮ Tax Free ਹੈ। ਫਿਲਹਾਲ ਵਿਆਜ 7.1 ਫ਼ੀਸਦ ਹੈ ਪਰ Inflation ਤੋਂ ਅਣਛੋਹੇ ਰਹਿਣ ਕਾਨਰ ਨੈੱਟ ਰਿਟਰਨ ਇਸ ਤੋਂ ਕਿਤੇ ਜ਼ਿਆਦਾ ਹੈ।

300 ਰੁਪਏ ਦਾ ਰੋਜ਼ਾਨਾ ਨਿਵੇਸ਼
PPF 'ਚ ਜੇਕਰ ਹਰ ਰੋਜ਼ ਕਰੀਬ 300 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ 15 ਸਾਲ ਬਾਅਦ Maturity 'ਤੇ 7.1 ਫ਼ੀਸਦ ਵਿਆਜ ਦਰ ਦੇ ਹਿਸਾਬ ਨਾਲ 29 ਲੱਖ 29 ਹਜ਼ਾਰ 111 ਰੁਪਏ ਮਿਲਣਗੇ। Calculation ਦੇਖੀਏ ਤਾਂ ਇਹ ਸਕੀਮ 15 ਸਾਲ 'ਚ ਮੈਚਿਓਰ ਹੁੰਦੀ ਹੈ। ਪਰ ਜੇਕਰ ਇਸ ਨੂੰ  ਹਰ 5 ਸਾਲ ਵਿਚ ਵਧਾਇਆ ਜਾਵੇ ਤਾਂ ਇਹ ਤੁਹਾਨੂੰ ਕਰੋੜਪਤੀ ਬਣਾ ਦੇਵੇਗੀ। ਯਾਨੀ ਮੈਚੋਇਰਟੀ 'ਤੇ 1,11,24,656 ਰੁਪਏ ਮਿਲਣਗੇ।

ਵਧਾ ਸਕਦੇ ਹੋ ਮੈਚਿਓਰਟੀ ਪੀਰੀਅਡ
ਅਰਵਿੰਦ ਦੁਬੇ ਮੁਤਾਬਿਕ ਇਸ ਸਕੀਮ 'ਛ ਇਕ ਕਾਰੋਬਾਰੀ ਸਾਲ 'ਚ ਜ਼ਿਆਦਾ ਤੋਂ ਜ਼ਿਆਦਾ 1.5 ਲੱਖ ਰੁਪਏ ਤਕ ਨਿਵੇਸ਼ ਕੀਤਾ ਜਾ ਸਕਦਾ ਹੈ, ਪਰ ਸਕੀਮ ਨੂੰ 5-5 ਸਾਲ ਕਰ ਕੇ ਐਕਸਟੈਂਡ ਕੀਤਾ ਜਾ ਸਕਦਾ ਹੈ। ਜੇਕਰ ਇਸ ਨੂੰ 15 ਸਾਲ ਲਈ ਵਧਾ ਦਿੱਤਾ ਜਾਵੇ ਤਾਂ ਤੁਹਾਡੀ ਨਿਵੇਸ਼ ਰਕਮ ਬਦਲੇ ਬਿਨਾਂ ਹੀ ਮੈਚਿਓਰਟੀ ਰਕਮ 1.11 ਕਰੋੜ ਰੁਪਏ ਹੋ ਜਾਵੇਗੀ।

3 ਤਰ੍ਹਾਂ ਨਾਲ Tax ਦਾ ਫਾਇਦਾ
ਦੁਬੇ ਮੁਤਾਬਿਕ ਨਿਵੇਸ਼ 'ਤੇ ਆਮਦਨ ਕਰ ਨਿਯਮ ਦੇ ਸੈਕਸ਼ਨ 80C ਤਹਿਤ ਡਿਡਕਸ਼ਨ ਦਾ ਫਾਇਦਾ ਵੀ ਮਿਲਦਾ ਹੈ। ਇਸ ਨਾਲ ਤੁਹਾਡਾ Tax ਵੀ ਬਚੇਗਾ। ਇੰਟਰਸਟ ਇਨਕਮ ਪੂਰੀ ਤਰ੍ਹਾਂ ਟੈਕਸ ਫ੍ਰੀ ਹੈ ਤੇ ਮੈਚਿਓਰਟੀ ਰਕਮ ਵੀ। ਇਸ ਤਰ੍ਹਾਂ ਟੈਕਸ ਸੇਤਨੀ ਮੋਰਚੇ 'ਤੇ ਰਾਹਤ ਹੈ।

5 ਤਰੀਕ ਤਕ ਜਮ੍ਹਾਂ ਕਰੋ ਪੈਸੇ
PPF 'ਚ ਵਿਆਜ ਹਰ ਮਹੀਨੇ ਦੀ 5 ਤਰੀਕ ਦੇ ਬੈਲੰਸ ਦੇ ਆਧਾਰ 'ਤੇ ਕੈਲਕੁਲੇਟ ਹੁੰਦਾ ਹੈ। ਇਸ ਲਈ ਨਿਵੇਸ਼ 5 ਤਰੀਕ ਜਾਂ ਉਸ ਤੋਂ ਪਹਿਲਾਂ ਕਰੋ। ਜੇਕਰ ਇਸ ਵਿਚ ਇਕ ਦਿਨ ਦੀ ਵੀ ਚੂਕ ਹੁੰਦੀ ਹੈ ਤਾਂ ਪੂਰੇ 25 ਦਿਨਾਂ ਲਈ ਵਿਆਦ ਦਾ ਫਾਇਦਾ ਨਹੀਂ ਮਿਲੇਗਾ।

Get the latest update about 1 crore Rupee, check out more about PPF, Money, Truescoop & 9000 Rupee

Like us on Facebook or follow us on Twitter for more updates.