ਕੈਨੇਡਾ 'ਚ ਜਲੰਧਰ ਦੀ ਪ੍ਰਭਲੀਨ ਦੇ ਕਤਲ ਕੇਸ 'ਤੇ ਪਿਤਾ ਦਾ ਬਿਆਨ, ਕਿਹਾ- ''ਕੀ ਕਸੂਰ ਸੀ ਮੇਰੀ ਧੀ ਦਾ''

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਕਤਲ ਹੋਈ ਪ੍ਰਭਲੀਨ ਕੌਰ (21) ਦੇ ਜਲੰਧਰ ਰਹਿੰਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੂੰ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਉਨ੍ਹਾਂ ਦੀ ਧੀ ਦਾ ਕਸੂਰ ਆਖ਼ਿਰ ਕੀ ਸੀ। ਪ੍ਰਭਲੀਨ...

ਜਲੰਧਰ— ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਕਤਲ ਹੋਈ ਪ੍ਰਭਲੀਨ ਕੌਰ (21) ਦੇ ਜਲੰਧਰ ਰਹਿੰਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੂੰ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਉਨ੍ਹਾਂ ਦੀ ਧੀ ਦਾ ਕਸੂਰ ਆਖ਼ਿਰ ਕੀ ਸੀ। ਪ੍ਰਭਲੀਨ ਕੌਰ ਸਰੀ 'ਚ ਰਹਿ ਕੇ ਮੈਨੇਜਮੈਂਟ ਦਾ ਕੋਰਸ ਕਰ ਰਹੀ ਸੀ ਅਤੇ ਆਪਣੀ ਪੜ੍ਹਾਈ ਖ਼ਤਮ ਕਰ ਕੇ ਉਹ ਜਿਸ ਦਫ਼ਤਰ 'ਚ ਕੰਮ ਲਈ ਜਾਂਦੀ ਸੀ, ਉੱਥੇ ਹੀ ਉਸ ਦਾ ਕਤਲ ਹੋਇਆ ਹੈ। 64 ਸਾਲਾ ਪਿਤਾ ਗੁਰਦਿਆਲ ਸਿੰਘ ਮਠਾੜੂ ਜਲੰਧਰ ਤੋਂ ਕੈਨੇਡਾ ਲਈ ਸ਼ਾਇਦ ਮੰਗਲਵਾਰ ਨੂੰ ਰਵਾਨਾ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਕੈਨੇਡੀਅਨ ਪੁਲਸ ਨੇ ਫ਼ੋਨ ਉੱਤੇ ਹੋਰ ਕੁਝ ਨਹੀਂ ਦੱਸਿਆ। ਮਠਾੜੂ ਜਲੰਧਰ ਦੇ ਲਾਂਬੜਾ ਲਾਗਲੇ ਪਿੰਡ ਚਿੱਟੀ ਦੇ ਵਸਨੀਕ ਹਨ। ਇੱਥੇ ਉਨ੍ਹਾਂ ਦਾ ਫ਼ੋਟੋ ਸਟੂਡੀਓ ਹੈ। ਉਹ ਪੰਜਾਬੀ ਦੇ ਇੱਕ ਅਖ਼ਬਾਰ ਲਈ 15 ਸਾਲ ਫ਼ੋਟੋਗ੍ਰਾਫ਼ੀ ਵੀ ਕਰ ਚੁੱਕੇ ਹਨ। ਪ੍ਰਭਲੀਨ ਕੌਰ 14 ਨਵੰਬਰ, 2016 ਨੂੰ ਸਟੂਡੈਂਟ ਵੀਜ਼ਾ ਰਾਹੀਂ ਕੈਨੇਡਾ ਗਈ ਸੀ। ਉਸ ਨੇ ਵੈਨਕੂਵਰ ਸਥਿਤ ਲੈਂਗਾਰਾ ਕਾਲਜ ਤੋਂ ਬਿਜ਼ਨੈੱਸ ਮੈਨੇਜਮੈਂਟ ਦਾ ਕੋਰਸ ਕੀਤਾ ਸੀ। ਉਹ ਇਕ ਸਟੋਰ 'ਤੇ ਕੰਮ ਕਰ ਰਹੀ ਸੀ ਤੇ ਸਰੀ 'ਚ ਆਪਣੇ ਜਾਣਕਾਰਾਂ ਨਾਲ ਕਿਰਾਏ 'ਤੇ ਰਹਿੰਦੀ ਸੀ।

ਕੈਨੇਡਾ 'ਚ ਸਟੱਡੀ ਵੀਜ਼ਾ 'ਤੇ ਗਈ ਪ੍ਰਭਲੀਨ ਦਾ ਹੋਇਆ ਕਤਲ

ਸਰੀ ਪੁਲਸ ਨੂੰ ਸ਼ੱਕ ਹੈ ਕਿ ਗੋਲੀ ਮਾਰ ਕੇ ਉਸ ਦਾ ਕਤਲ ਬੀਤੀ 21 ਨਵੰਬਰ ਨੂੰ ਹੋਇਆ ਹੈ ਪਰ ਪਰਿਵਾਰ ਨੂੰ ਇਸ ਬਾਰੇ ਐਤਵਾਰ ਸਵੇਰੇ 6 ਵਜੇ ਦੱਸਿਆ ਗਿਆ। ਕੈਨੇਡੀਅਨ ਪੁਲਸ ਨੇ ਪਿਤਾ ਮਠਾੜੂ ਨੂੰ ਦੱਸਿਆ ਕਿ ਉਨ੍ਹਾਂ ਨੇ ਉਸ ਕਮਰੇ ਨੂੰ ਹੁਣ ਬਾਹਰੋਂ ਜਿੰਦਰਾ ਲਾ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਪ੍ਰਭਲੀਨ ਨੂੰ ਇਸੇ ਵਰ੍ਹੇ ਫ਼ੁਲ–ਟਾਈਮ ਨੌਕਰੀ ਮਿਲੀ ਸੀ, ਉਸ ਸਮੇਂ ਉਸ ਨੇ ਘਰ ਪੈਸੇ ਭੇਜਣੇ ਸ਼ੁਰੂ ਕੀਤੇ ਸਨ ਤਾਂ ਜੋ ਪਰਿਵਾਰ ਸਿਰ ਚੜ੍ਹਿਆ ਉਹ ਕਰਜ਼ਾ ਵਾਪਸ ਹੋ ਸਕੇ ਜਿਹੜਾ ਉਸ ਦੀ ਪੜ੍ਹਾਈ ਵਾਸਤੇ ਲਿਆ ਗਿਆ ਸੀ। ਮਠਾੜੂ ਨੇ ਦੱਸਿਆ ਕਿ ਉਨ੍ਹਾਂ ਪਿਛਲੇ ਤਿੰਨ ਸਾਲਾਂ ਦੌਰਾਨ 35 ਲੱਖ ਰੁਪਏ ਖ਼ਰਚੇ ਹਨ ਤੇ ਇਸ ਵਿੱਚ ਪ੍ਰਭਲੀਨ ਨੂੰ ਕੈਨੇਡਾ ਭੇਜਣ ਉੱਤੇ ਖ਼ਰਚ ਹੋਈ 15 ਲੱਖ ਰੁਪਏ ਦੀ ਰਕਮ ਵੀ ਸ਼ਾਮਲ ਹੈ। ਪਿਛਲੇ ਦੋ ਸਾਲਾਂ 'ਚ ਮਾਂ ਮਨਜੀਤ ਕੌਰ ਦੋ ਵਾਰ ਆਪਣੀ ਧੀ ਨੂੰ ਮਿਲਣ ਲਈ ਕੈਨੇਡਾ ਗਏ ਸਨ ਤੇ ਤਿੰਨ ਮਹੀਨੇ ਬਿਤਾ ਕੇ ਹਾਲੇ ਬੀਤੇ ਅਗਸਤ ਮਹੀਨੇ ਹੀ ਭਾਰਤ ਪਰਤੇ ਸਨ। ਮਠਾੜੂ ਨੇ ਦੱਸਿਆ ਕਿ ਪ੍ਰਭਲੀਨ ਕੈਨੇਡਾ 'ਚ ਬਹੁਤ ਖ਼ੁਸ਼ ਸੀ। ਉਹ ਪਿਛਲੀ ਵਾਰ ਜਨਵਰੀ 2017 'ਚ ਭਾਰਤ ਆਈ ਸੀ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਪ੍ਰਭਲੀਨ ਨੇ ਹੁਣ ਕਦੇ ਨਹੀਂ ਪਰਤਣਾ, ਤਾਂ ਉਹ ਉਸ ਨੂੰ ਕਦੇ ਜਾਣ ਹੀ ਨਾ ਦਿੰਦੇ।ਪ੍ਰਭਲੀਨ ਦਾ 10 ਸਾਲਾਂ ਦਾ ਇੱਕ ਭਰਾ ਪ੍ਰਭਜੀਤ ਸਿੰਘ ਹੈ, ਜੋ ਜਲੰਧਰ ਦੇ ਇਕ ਸਕੂਲ 'ਚ ਪੜ੍ਹਦਾ ਹੈ।

 

Get the latest update about Prabhleen Kaur, check out more about Jalandhar News, Lambra News, News In Punjabi & Jalandhar News

Like us on Facebook or follow us on Twitter for more updates.