ਸਾਧਵੀ ਪ੍ਰੱਗਿਆ ਨੂੰ ਮਿਲੀ ਰੱਖਿਆ ਮੰਤਰਾਲੇ ਦੀ ਕਮੇਟੀ 'ਚ ਜਗ੍ਹਾ, ਕਾਂਗਰਸ ਨੇ ਭਾਜਪਾ 'ਤੇ ਕੱਸਿਆ ਨਿਸ਼ਾਨਾ

ਵਿਸਫੋਟ ਮਾਮਲੇ 'ਚ ਦੋਸ਼ੀ ਅਤੇ ਭੋਪਾਲ ਤੋਂ ਭਾਜਪਾ ਸੰਸਦ ਪ੍ਰੱਗਿਆ ਸਿੰਘ ਠਾਕੁਰ ਨੂੰ ਰੱਖਿਆ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ 'ਚ ਨਾਮਜ਼ਦ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਇਕ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਨਿਊਜ਼ ਏਜੰਸੀ ਆਈ. ਐੱਨ. ਐੱਸ ਅਨੁਸਾਰ 21 ਮੈਂਬਰੀ...

ਮਾਲੇਗਾਓਂ— ਵਿਸਫੋਟ ਮਾਮਲੇ 'ਚ ਦੋਸ਼ੀ ਅਤੇ ਭੋਪਾਲ ਤੋਂ ਭਾਜਪਾ ਸੰਸਦ ਪ੍ਰੱਗਿਆ ਸਿੰਘ ਠਾਕੁਰ ਨੂੰ ਰੱਖਿਆ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ 'ਚ ਨਾਮਜ਼ਦ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਇਕ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਨਿਊਜ਼ ਏਜੰਸੀ ਆਈ. ਐੱਨ. ਐੱਸ ਅਨੁਸਾਰ 21 ਮੈਂਬਰੀ ਸੰਸਦੀ ਕਮੇਟੀ ਦੀ ਅਗਵਾਈ ਕੇਂਦਰੀ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਕਰ ਰਹੇ ਹਨ। ਇਸ ਕਮੇਟੀ 'ਚ ਵਿਰੋਧੀ ਨੇਤਾ ਫਾਰੂਕ ਅਬਦੁਲਾ, ਟੀ. ਐੱਮ. ਸੀ ਕੇ ਸੌਗਾਤ ਰਾਏ, ਡੀ. ਐੱਮ. ਕੇ ਏ. ਰਾਜਾ ਅਤੇ ਐੱਨ. ਸੀ. ਪੀ ਮੁਖੀ ਸ਼ਰਦ ਪਵਾਰ ਵੀ ਹਨ। ਕਾਂਗਰਸ ਨੇ ਇਸ ਬਾਰੇ ਭਾਜਪਾ 'ਤੇ ਹਮਲਾ ਬੋਲਿਆ ਹੈ। ਕਾਂਗਰਸ ਦੇ ਸਕੱਤਰ ਪ੍ਰਣਬ ਝਾਅ ਨੇ ਆਈ. ਏ. ਐੱਨ. ਐੱਸ ਨੂੰ ਦੱਸਿਆ ਕਿ ਇਹ ਵਿਅੰਗਾਤਮਕ ਗੱਲ ਹੈ ਕਿ ਅਜਿਹੇ ਵਿਅਕਤੀ ਨੂੰ ਸਰਕਾਰ ਦੁਆਰਾ ਰੱਖਿਆ ਕਮੇਟੀ 'ਚ ਜਗ੍ਹਾ ਦਿੱਤੀ ਗਈ ਹੈ।

ਅਮਿਤ ਸ਼ਾਹ ਦਾ ਵੱਡਾ ਐਲਾਨ, ਪੂਰੇ ਦੇਸ਼ 'ਚ 'NRC' ਲਿਆਉਣਗੇ 'ਤੇ ਮਮਤਾ ਬੈਨਰਜੀ ਦਾ ਪਲਟਵਾਰ

ਝਾਅ ਨੇ ਕਿਹਾ ਕਿ ਕੋਈ ਵੀ ਪਾਰਟੀ ਅਜਿਹੇ ਲੋਕਾਂ ਨੂੰ ਜਗ੍ਹਾ ਨਹੀਂ ਦਿੰਦੀ ਪਰ ਭਾਜਪਾ ਨੇ ਦਿੱਤੀ ਹੈ। ਕਾਂਗਰਸੀ ਨੇਤਾ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਾਹਮਣੇ ਲਿਆਉਣਾ ਜਿਨ੍ਹਾਂ ਵਿਰੁੱਧ ਅਦਾਲਤ 'ਚ ਮੁਕੱਦਮਾ ਚੱਲ ਰਿਹਾ ਹੈ, ਲੋਕਤੰਤਰ ਲਈ ਸਹੀ ਨਹੀਂ ਹੈ। ਸੰਵਿਧਾਨ ਹਰ ਚੀਜ਼ ਦਾ ਮਾਰਗ ਦਰਸ਼ਨ ਨਹੀਂ ਕਰ ਸਕਦਾ, ਇਸ ਲਈ ਕੁਝ ਫੈਸਲੇ ਨੈਤਿਕਤਾ ਦੇ ਆਧਾਰ 'ਤੇ ਵੀ ਲਏ ਜਾਂਦੇ ਹਨ। ਪੱ੍ਰਗਿਆ ਠਾਕੁਰ ਨੇ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਦਿੱਗਜ ਨੇਤਾ ਦਿਗਵਿਜੇ ਸਿੰਘ ਨੂੰ ਹਰਾਇਆ ਸੀ। ਜ਼ਿਕਰਯੋਗ ਹੈ ਕਿ ਪ੍ਰੱਗਿਆ ਸਿੰਘ ਠਾਕੁਰ ਦੇ ਬਿਆਨਾਂ ਕਾਰਨ ਕਈ ਵਾਰ ਵਿਵਾਦ ਖੜ੍ਹਾ ਹੋ ਚੁੱਕਾ ਹੈ।

Get the latest update about True Scoop News, check out more about National News, Pragya Thakur, Defence Panel & Parliamentary Consultative Committee Defence Minister

Like us on Facebook or follow us on Twitter for more updates.