Video: ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਖਣ ਨੂੰ ਮਿਲਿਆ ਖੂਬਸੂਰਤ ਨਜ਼ਾਰਾ

ਦਰਸ਼ਨ ਕਰਨ ਪਹੁੰਚਿਆ ਸੰਗਤਾਂ ਵਿਚ ਖੁਸ਼ੀ ਦਾ ਮਾਹੌਲ, ਕਿਹਾ ਅਲੌਕਿਕ ਨਜ਼ਾਰਾ ਵੇਖ ਮਿਲਿਆ ਦਿਲ ਨੂੰ ਸਕੂਨ ...

ਅੰਮ੍ਰਿਤਸਰ :- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਥੇ ਸੁੰਦਰ ਫੁਲਾ ਨਾਲ ਸਜਾਵਟ ਕੀਤੀ ਗਈ ਹੈ ਉਥੇ ਹੀ ਰਾਤ ਵੇਲੇ ਖੂਬਸੂਰਤ ਰੋਸ਼ਨੀ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵਖਰਾ ਹੀ ਦ੍ਰਿਸ਼ ਵੇਖਣ ਨੂੰ ਮਿਲਿਆ, ਜਿਸਦੇ ਚਲਦੇ ਦੂਸਰੇ ਸੂਬਿਆਂ ਵਿਚੋ ਆਈਆਂ ਸੰਗਤਾ ਵਿਚ ਦਰਸ਼ਨ ਦੀਦਾਰ ਕਰ ਅਤੇ ਇਸ ਅਲੌਕਿਕ ਨਜਾਰੇ ਨੂੰ ਵੇਖ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਇਸ ਸੰਬਧੀ ਦੂਸਰੇ ਸ਼ਹਿਰਾਂ ਅਤੇ ਸੂਬਿਆਂ ਤੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਸੰਗਤਾ ਨੇ ਦਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਸਦੇ ਚਲਦੇ ਇਥੋ ਦੀ ਵੱਖ ਵੱਖ ਫੁੱਲਾਂ  ਨਾਲ ਕੀਤੀ ਸਜਾਵਟ ਅਤੇ ਲਾਇਟਿੰਗ ਅਤੇ ਰੋਸ਼ਨੀ ਨੇ ਮਨ ਮੋਹ ਲਿਆ ਹੈ ਅਤੇ ਇਥੇ ਨਤਮਸਤਕ ਹੋ ਮਨ ਨੂੰ ਅਲੌਕਿਕ ਸਾਂਤੀ ਮਿਲੀ ਹੈ।


 ਸੰਗਤਾ ਨੇ ਦਸਿਆ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਥੇ ਸੰਸਾਰ ਭਰ ਦੀਆ ਸੰਗਤਾਂ ਦੇ ਆਸਥਾ ਦਾ ਪ੍ਰਤੀਕ ਹੈ ਉਥੇ ਹੀ ਗੁਰਪੁਰਬ ਮੌਕੇ ਕੀਤੀ ਸਜਾਵਟ ਸੰਗਤਾ ਦਾ ਮਨ ਮੋਹ ਲੈਂਦੀ ਹੈ ਅਤੇ ਇਥੇ ਦਰਸ਼ਨ ਕਰ ਮਨ ਨੂੰ ਬਹੁਤ ਚੰਗਾ ਲਗ ਰਿਹਾ ਹੈ।

Get the latest update about parkash purab guru ram das ji, check out more about guru ram das ji & guru ram das ji birth anniversary

Like us on Facebook or follow us on Twitter for more updates.