ਭਾਜਪਾ ਵਿਧਾਇਕ ਨੇ ਮੁਸਲਮਾਨਾਂ ਵਿਚਾਲੇ ਵੋਟਿੰਗ ਪੈਟਰਨ ਦੇ ਸੰਬੰਧ 'ਚ ਦਿੱਤਾ ਵਿਵਾਦਿਤ ਬਿਆਨ

ਲੋਕ ਸਭਾ ਚੋਣਾਂ ਦੇ ਚੱਲਦਿਆਂ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ ਤੇ ਭਾਸ਼ਣ ਦਿੰਦਿਆਂ ਅਕਸਰ ਲੀਡਰਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ। ਇਸੇ ਲੜੀ ਵਿੱਚ ਬੀਜੇਪੀ ਵਿਧਾਇਕ ਪ੍ਰਸ਼ਾਂਤ ਫੁਕਨ ਨੇ ਮੁਸਲਮਾਨਾਂ ਵਿਚਾਲੇ ਵੋਟਿੰਗ ਪੈਟਰਨ...

ਗੁਹਾਟੀ— ਲੋਕ ਸਭਾ ਚੋਣਾਂ ਦੇ ਚੱਲਦਿਆਂ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ ਤੇ ਭਾਸ਼ਣ ਦਿੰਦਿਆਂ ਅਕਸਰ ਲੀਡਰਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ। ਇਸੇ ਲੜੀ ਵਿੱਚ ਬੀਜੇਪੀ ਵਿਧਾਇਕ ਪ੍ਰਸ਼ਾਂਤ ਫੁਕਨ ਨੇ ਮੁਸਲਮਾਨਾਂ ਵਿਚਾਲੇ ਵੋਟਿੰਗ ਪੈਟਰਨ ਸਬੰਧੀ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਲਪ-ਸੰਖਿਅਕ ਤਬਕਾ ਅਜਿਹੀ ਗਾਂ ਹੈ ਜੋ ਦੁੱਧ ਨਹੀਂ ਦਿੰਦੀ। ਇਸੇ ਦੌਰਾਨ ਉਨ੍ਹਾਂ ਲੋਕਾਂ ਨੂੰ ਪੁੱਛਿਆ ਕਿ ਅਜਿਹੀ ਗਾਂ ਨੂੰ ਚਾਰਾ ਦੇਣ ਦਾ ਕੀ ਫਾਇਦਾ?
ਬੀਜੇਪੀ ਵਿਧਾਇਕ ਪ੍ਰਸ਼ਾਂਤ ਫੁਕਨ ਨੇ ਕਿਹਾ ਕਿ ਬੀਜੇਪੀ ਨੂੰ 90 ਫੀਸਦੀ ਹਿੰਦੂਆਂ ਨੇ ਵੋਟਾਂ ਦਿੱਤੀਆਂ ਤੇ ਮੁਸਲਿਮ ਤਬਕੇ ਦੇ 90 ਫੀਸਦੀ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਨਹੀਂ ਦਿੱਤੀਆ। ਜੇਕਰ ਕੋਈ ਗਾਂ ਦੁੱਧ ਨਹੀਂ ਦੇ ਰਹੀ ਤਾਂ ਉਸ ਨੂੰ ਚਾਰਾ ਪਾਉਣ ਦਾ ਕੀ ਫਾਇਦਾ?

'ਫੈਨੀ' ਤੂਫਾਨ ਨੇ ਓਡੀਸ਼ਾ 'ਚ ਲਈ 8 ਲੋਕਾਂ ਦੀ ਜਾਨ, ਮੌਸਮ ਵਿਭਾਗ ਨੇ ਰੈੱਡ ਅਲਰਟ ਕੀਤਾ ਜਾਰੀ

ਬੀਜੇਪੀ ਵਿਧਾਇਕ ਦੇ ਇਸ ਬਿਆਨ 'ਤੇ ਵਿਰੋਧੀ ਦਲਾਂ ਨੇ ਉਨ੍ਹਾਂ ਉੱਤੇ ਚੌਤਰਫਾ ਹਮਲਾ ਬੋਲ ਦਿੱਤਾ ਹੈ। ਕਾਂਗਰਸ ਵਿਧਾਇਕ ਦੇਬਬ੍ਰਤ ਸਾਈਕਿਆ ਨੇ ਸਪੀਕਰ ਨੂੰ ਚਿੱਠੀ ਲਿਖ ਕੇ ਬੀਜੇਪੀ ਵਿਧਾਇਕ ਪ੍ਰਸ਼ਾਂਤ ਫੁਕਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫੁਕਨ ਨੇ ਮੁਸਲਮਾਨਾਂ ਦੀ ਤੁਲਨਾ ਗਾਵਾਂ ਨਾਲ ਕੀਤੀ ਹੈ। ਉਨ੍ਹਾਂ ਨੂੰ ਮਵੇਸ਼ੀਆਂ ਦੇ ਰੂਪ 'ਚ ਬਦਨਾਮ ਕੀਤਾ ਹੈ। ਇਸ ਪਿੱਛੋਂ ਆਪਣੇ ਆਪ ਨੂੰ ਘਿਰਦਿਆਂ ਵੇਖ ਪ੍ਰਸ਼ਾਂਤ ਫੁਕਨ ਨੇ ਸਫ਼ਾਈ ਦਿੱਤੀ ਕਿ ਉਨ੍ਹਾਂ ਦੇ ਬਿਆਨ ਦਾ ਮਤਲਬ ਸਿਰਫ ਇਹ ਸੀ ਕਿ ਮੁਸਲਿਮ ਤਬਕੇ ਕੋਲੋਂ ਵੋਟ ਮੰਗਣਾ ''ਕਿਸੇ ਕੰਮ ਦਾ ਨਹੀਂ।'' ਉਨ੍ਹਾਂ ਕਿਹਾ ਕਿ ਉਨ੍ਹਾਂ ਸਿਰਫ ਕਹਾਵਤ ਦਾ ਇਸਤੇਮਾਲ ਕੀਤਾ ਸੀ।

Get the latest update about Dibrugarh, check out more about Prasanta Phukan, Assam BJP MLA & Lok Sabha Election 2019

Like us on Facebook or follow us on Twitter for more updates.