ਤਾਮਿਲਨਾਡੂ 'ਚ ਇੱਕ ਗਰਭਵਤੀ ਮਹਿਲਾਂ ਨੇ ਜਿਨਸੀ ਸ਼ੋਸ਼ਣ ਦੇ ਖਿਲਾਫ ਕਾਨੂੰਨ ਦੀ ਮੰਗ ਦੇ ਲਈ ਅਲਗ ਢੰਗ ਅਪਣਾਇਆ ਹੈ। ਕੋਇੰਬਟੂਰ 'ਚ ਇੱਕ ਗਰਭਵਤੀ ਔਰਤ 30 ਟਿਊਬਲਾਈਟਾਂ 'ਤੇ ਨੰਗੇ ਪੈਰ ਚਲੀ, ਇੰਨਾ ਹੀ ਨਹੀਂ ਬਲਕਿ ਮਹਿਲਾ ਉਨ੍ਹਾਂ ਟਿਉਬਲਾਈਟਾਂ ਤੇ 3.55 ਸਕਿੰਟਾਂ ਤੱਕ ਰੁਕ ਰੁਕ ਕੇ ਚਲੀ। ਇਹ ਮਹਿਲਾਂ ਵਰਲਡ ਬੁੱਕ ਆਫ਼ ਰਿਕਾਰਡਜ਼ ਵਿੱਚ ਸ਼ਾਮਲ ਹੋਣ ਚਾਹੁੰਦੀ ਸੀ ਜਿਸ ਲਈ ਉਸ ਨੇ ਬਹਾਦਰੀ ਦੀ ਕੋਸ਼ਿਸ਼ ਵੀ ਕੀਤੀ ।
ਇਸ ਮਹਿਲਾ ਦਾ ਨਾਮ ਪ੍ਰਕਲਕਸ਼ਮੀ ਹੈ। ਰਵਾਇਤੀ ਕਲਾਵਾਂ ਦੀ ਸ਼ੌਕੀਨਾਂ ਇਸ ਮਹਿਲਾਦੇ ਪਤੀ ਕਲੈਰਾਸਨ ਨੇ ਸਰਕਾਰ ਦਾ ਧਿਆਨ ਖਿੱਚਣ ਲਈ ਢੋਲ ਵਜਾ ਕੇ ਇਸ ਸਟੰਟ ਨੂੰ ਪੂਰਾ ਕਰਵਾਇਆ। ਜਿਸ ਨਾਲ ਉਹ ਸਰਕਾਰ ਨੂੰ ਜਿਨਸੀ ਅਪਰਾਧਾਂ 'ਤੇ ਸਖ਼ਤ ਕਾਨੂੰਨ ਬਣਾਉਣ ਅਤੇ ਮਜ਼ਬੂਤੀ ਨਾਲ ਲਾਗੂ ਕਰਨ ਲਈ ਮਜ਼ਬੂਰ ਕਰ ਸਕਣ।
ਇਹ ਵੀ ਪੜ੍ਹੋ:-'ਬੈਟਰੀ ਸਟੋਰੀ' ਇਲੈਕਟ੍ਰਿਕ ਸਕੂਟਰ ਭਾਰਤ 'ਚ ਹੋਇਆ ਲਾਂਚ, ਕੀਮਤ 89600 ਰੁਪਏ, ਜਾਣੋ ਹੋਰ ਕੀ ਹੈ ਖਾਸੀਅਤ
ਇਸ ਪ੍ਰੋਗਰਾਮ ਦਾ ਆਯੋਜਨ ਵੀ ਔਰਤ ਦੇ ਪਤੀ ਕਲੈਰਾਸਨ ਨੇ ਫੀਨਿਕਸ ਵਰਲਡ ਬੁੱਕਸ ਰਿਕਾਰਡਜ਼ ਦੇ ਸਹਿਯੋਗ ਨਾਲ ਕੀਤਾ ਸੀ। ਫੀਨਿਕਸ ਵਰਲਡ ਬੁੱਕ ਰਿਕਾਰਡਜ਼ ਦੇ ਅਧਿਕਾਰੀਆਂ ਨੇ ਇਸ ਪ੍ਰਾਪਤੀ ਨੂੰ ਦਰਜ ਕੀਤਾ ਅਤੇ ਔਰਤ ਨੂੰ ਸਰਟੀਫਿਕੇਟ ਅਤੇ ਕਿਤਾਬ ਦੇ ਕੇ ਸਨਮਾਨਿਤ ਕੀਤਾ। ਕਲੈਰਾਸਨ ਵਿਦਿਆਰਥੀਆਂ ਨੂੰ ਤਾਮਿਲਨਾਡੂ ਦੀਆਂ ਰਵਾਇਤੀ ਕਲਾਵਾਂ ਜਿਵੇਂ ਕਿ ਓਇਲੱਟਮ, ਕਰਾਕੱਟਮ, ਢੋਲ-ਧੜਕਣ ਵਿੱਚ ਮੁਫਤ ਕੋਚਿੰਗ ਪ੍ਰਦਾਨ ਕਰਦਾ ਹੈ।
Get the latest update about PHOENIX WORLD BOOK, check out more about LAW AGAINST SEXUAL HARASSMENT & PREGNANT WOMEN WALK ON 30 TUBE LIGHTS
Like us on Facebook or follow us on Twitter for more updates.