Ukraine-Russia War : ਰਾਸ਼ਟਪਤੀ ਬਾਇਡਨ ਦੀ ਸੰਬੋਧਨ ਕਰਦੇ ਸਮੇਂ ਫਿਸਲੀ ਜ਼ੁਬਾਨ ਕਿਹਾ- 'ਯੂਕਰੇਨੀਅਨ' ਨੂੰ 'ਇਰਾਨੀ'

ਰੂਸ ਤੇ ਯੂਕਰੇਨ ਵਿਕਾਰ ਚੱਲ ਰਹੀ ਜੰਗ ਦਾ ਅੱਜ ਸੱਤਵਾਂ ਦਿਨ ਹੈ | ਇਸ ਯੁੱਧ ਤੋਂ ਪੂਰੀ ਦੁਨੀਆ ਚਿੰਤਤ ਹੈ। ਦੋਹਾਂ ਦੇਸ਼ਾਂ ਦੀ ਜੰਗ ਖਤਰਨਾਕ ਪੜਾਅ 'ਤੇ ਪਹੁੰਚ ਚੁੱਕੀ ਹੈ

ਵਾਸ਼ਿੰਗਟਨ—  ਰੂਸ ਤੇ ਯੂਕਰੇਨ ਵਿਕਾਰ ਚੱਲ ਰਹੀ ਜੰਗ ਦਾ ਅੱਜ ਸੱਤਵਾਂ ਦਿਨ ਹੈ | ਇਸ ਯੁੱਧ ਤੋਂ ਪੂਰੀ ਦੁਨੀਆ ਚਿੰਤਤ ਹੈ। ਦੋਹਾਂ ਦੇਸ਼ਾਂ ਦੀ ਜੰਗ ਖਤਰਨਾਕ ਪੜਾਅ 'ਤੇ ਪਹੁੰਚ ਚੁੱਕੀ ਹੈ। ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਆਪਣੇ ਸਟੇਟ ਆਫ ਦਿ ਯੂਨੀਅਨ ਨੂੰ  ਸੰਬੋਧਨ ਕਰਦੇ ਸਮੇਂ ਕਿਹਾ ਕਿ ਰੂਸ ਨੇ ਯੂਕਰੇਨ ਨਾਲ ਜੰਗ ਛੇੜ ਕੇ ਵੱਡੀ ਗਲਤੀ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਇਹ ਕਹਿੰਦਿਆਂ ਜੀਭ ਫਿਸਲ ਗਈ ਤੇ ਗਲਤੀ ਨਾਲ 'ਯੂਕਰੇਨੀ ਲੋਕਾਂ' ਨੂੰ  'ਇਰਾਨੀ ਲੋਕ' ਕਹਿ ਕੇ ਸੰਬੋਧਿਤ ਕਰ ਦਿੱਤਾ।

ਰਾਸ਼ਟਰਪਤੀ ਬਾਇਡਨ ਨੇ ਕੀ ਕਿਹਾ- ''ਪੁਤਿਨ ਟੈਂਕਾਂ ਨਾਲ ਕੀਵ ਨੂੰ ਘੇਰ ਸਕਦੇ ਹਨ, ਪਰ ਉਹ ਕਦੇ ਵੀ ਈਰਾਨੀ ਲੋਕਾਂ ਦੇ ਦਿਲਾਂ ਅਤੇ ਰੂਹਾਂ ਨੂੰ ਨਹੀਂ ਜਿੱਤ ਸਕਣਗੇ |'' ਰਾਸ਼ਟਰਪਤੀ ਬਾਇਡਨ ਨੇ ਆਪਣੇ ਸਟੇਟ ਆਫ ਦਿ ਯੂਨੀਅਨ ਨੂੰ  ਸੰਬੋਧਨ ਦੌਰਾਨ ਕਿਹਾ, ਰੂਸੀ ਹਮਲੇ ਦੇ ਵਿਰੁੱਧ ਇਕਜੁੱਟ ਮੋਰਚੇ ਦਾ ਸੱਦਾ ਦਿੰਦੇ ਹੋਏ, ਉਨ੍ਹਾਂ ਨੇ ਇੱਕ ਭਾਵਨਾਤਮਕ ਅਪੀਲ ਵੀ ਕੀਤੀ। ਰਾਸ਼ਟਰਪਤੀ ਬਾਇਡਨ ਦੇ ਭਾਸ਼ਣ ਦੌਰਾਨ ਉਨ੍ਹਾਂ ਦੀ ਜ਼ੁਬਾਨ ਫਿਸਲੀ ਤੇ ਹੁਣ ਉਹ ਇਸ ਕਰਕੇ ਟੱਵਿਟਰ ਅਤੇ ਹੋਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ, ਜਿਸ 'ਚ ਰਾਸ਼ਟਰਪਤੀ ਬਾਇਡਨ 'ਇਰਾਨੀ' ਸ਼ਬਦ ਨਾਲ ਟ੍ਰੈਂਡ ਕਰ ਰਹੇ ਹਨ।

ਰਾਸ਼ਟਰਪਤੀ ਬਾਇਡਨ ਦੀ ਪਹਿਲਾਂ ਵੀ ਫਿਸਲ ਗਈ ਸੀ  ਜ਼ੁਬਾਨ 
- ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ 79 ਸਾਲਾਂ ਰਾਸ਼ਟਰਪਤੀ ਬਾਇਡਨ ਦੀ ਜ਼ੁਬਾਨ ਫਿਸਲ ਗਈ ਤੇ ਇਹ ਬਿਆਨ ਦੇ ਦਿੱਤਾ, ਇਸ ਤੋਂ ਪਹਿਲਾਂ ਵੀ ਉਹ ਸ਼ਬਦਾਂ ਵਿੱਚ ਉਲਝ ਚੁੱਕੇ ਹਨ। ਉਨ੍ਹਾਂ ਨੂੰ ਇੱਕ ਬੱਚੇ ਦੇ ਰੂਪ ਵਿੱਚ ਭਾਸ਼ਣ ਵਿੱਚ ਸਮੱਸਿਆਵਾਂ ਸਨ ਅਤੇ ਉਨ੍ਹਾਂ ਨੂੰ ਆਪਣੇ ਹਕਲਾਉਣਨੂੰ ਠੀਕ ਕਰਨ ਲਈ ਕੰਮ ਕਰਨਾ ਪਿਆ ਸੀ, ਅਤੇ ਇਹ ਵਿਆਪਕ ਤੌਰ ਤੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਬੋਲਣ ਦੀ ਸਥਿਤੀ ਨੂੰ ਦੂਰ ਕਰਨ ਲਈ ਯੀਟਸ ਅਤੇ ਐਮਰਸਨ ਦੀਆਂ ਰਚਨਾਵਾਂ ਨੂੰ ਪੜ੍ਹਨ ਵਿੱਚ ਲੰਬਾ ਸਮਾਂ ਬਿਤਾਇਆ। ਤਾਂ ਜੋ ਉਨ੍ਹਾਂ ਦੀ ਭਾਸ਼ਾ ਸ਼ੈਲੀ ਵਿੱਚ ਸੁਧਾਰ ਕੀਤਾ ਜਾ ਸਕੇ। ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਇਕ ਗਲਤੀ ਬਹੁਤ ਵਾਇਰਲ ਹੋ ਗਈ ਸੀ, ਜਦੋਂ ਉਨ੍ਹਾਂ ਨੇ ਗਲਤੀ ਨਾਲ ਆਪਣੀ ਉਪ ਪ੍ਰਧਾਨ ਕਮਲਾ ਹੈਰਿਸ ਨੂੰ 'ਰਾਸ਼ਟਰਪਤੀ ਹੈਰਿਸ' ਕਹਿ ਦਿੱਤਾ ਸੀ।

ਇਸ ਨਾਲ ਆਪਣੇ SOTU ਦੌਰਾਨ, ਰਾਸ਼ਟਰਪਤੀ ਬਾਇਡਨ ਨੇ ਦੁਹਰਾਇਆ ਹੈ, ''ਉਨ੍ਹਾਂ ਦਾ ਦੇਸ਼ ਯੂਕਰੇਨ ਵਿੱਚ ਰੂਸੀ ਫੌਜਾਂ ਦੇ ਖਿਲਾਫ ਫੌਜਾਂ ਦੀ ਤਾਇਨਾਤੀ ਨਹੀਂ ਕਰੇਗਾ। ਯੂਕਰੇਨ ਵਿੱਚ ਰੂਸ ਦੇ 'ਯੋਜਨਾਬੱਧ ਹਮਲੇ' ਦੀ ਵੀ ਨਿੰਦਾ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਆਜ਼ਾਦ ਸੰਸਾਰ ਦੀ ਨੀਂਹ ਨੂੰ ਹਿਲਾ ਦੇਣ ਦੀ ਕੋਸ਼ਿਸ਼ ਕੀਤੀ।''

Get the latest update about Truescoopnews, check out more about Target, Truescoop, President of US & Joe Biden

Like us on Facebook or follow us on Twitter for more updates.