Ukraine-Russia War : ਯੂਕਰੇਨ ਛੱਡ ਕੇ ਜਾਣ ਦੀਆਂ ਖਬਰਾਂ ਨੂੰ ਰਾਸ਼ਟਰਪਤੀ ਜ਼ੇਲੇਨਸਕੀ ਨੇ ਕੀਤਾ ਖਾਰਜ, ਕਿਹਾ- ''‘ਮੈਂ ਕਿਤੇ ਨਹੀਂ ਭੱਜਿਆ, ਆਪਣੇ ਘਰ ‘ਚ ਹੀ ਹਾਂ’''

ਯੂਕਰੇਨ ਤੇ ਰੂਸ ਵਿਚਾਲੇ ਪਿਛਲੇ 10ਵੇਂ ਦਿਨ ਵੀ ਜੰਗ ਲਗਾਤਾਰ ਜਾਰੀ ਹੈ। ਰੂਸ ਦੇ ਹਮਲਿਆਂ ਤੋਂ ਯੂਕਰੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤੇ ਯੁੱਧ ਦੀ ਵਜ੍ਹਾ ਨਾਲ ਹਾਲਾਤ ਦਿਨੋਂ-ਦਿਨੀਂ ਵਿਗੜਦੇ ਜਾ ਰਹੇ ਹਨ

ਕੀਵ— ਯੂਕਰੇਨ ਤੇ ਰੂਸ ਵਿਚਾਲੇ ਪਿਛਲੇ 10ਵੇਂ ਦਿਨ ਵੀ ਜੰਗ ਲਗਾਤਾਰ ਜਾਰੀ ਹੈ। ਰੂਸ ਦੇ ਹਮਲਿਆਂ ਤੋਂ ਯੂਕਰੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤੇ ਯੁੱਧ ਦੀ ਵਜ੍ਹਾ ਨਾਲ ਹਾਲਾਤ ਦਿਨੋਂ-ਦਿਨੀਂ ਵਿਗੜਦੇ ਜਾ ਰਹੇ ਹਨ। ਰੂਸ ਦੀ ਬੰਬਾਰੀ ਵਿਚ ਹੁਣ ਤੱਕ 10 ਤੋਂ ਵੱਧ ਸ਼ਹਿਰ ਬਰਬਾਦ ਹੋ ਚੁੱਕੇ ਹਨ। ਰੂਸੀ ਸੈਨਿਕ ਯੂਕਰੇਨ ਦੀ ਧਰਤੀ ‘ਤੇ ਮਿਜ਼ਾਈਲਾਂ ਤੇ ਬੰਬ ਧਮਾਕਿਆਂ ਨਾਲ ਤਬਾਹੀ ਮਚਾ ਰਹੇ ਹਨ। ਰਾਜਧਾਨੀ ਕੀਵ ਵਿਚ ਰੂਸੀ ਸੈਨਿਕਾਂ ਦੀ ਤਾਬੜਤੋੜ ਕਾਰਵਾਈ ਜਾਰੀ ਹੈ।

ਬੀਤੇ ਦਿਨੀਂ ਰੂਸੀ ਮੀਡੀਆ ਵੱਲੋਂ ਲਗਾਤਾਰ ਝੂਠੇ ਦਾਅਵੇ ਕੀਤੇ ਜਾ ਰਹੇ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਯੂਕਰੇਨ ਛੱਡ ਕੇ ਪੋਲੈਂਡ ਚਲੇ ਗਏ ਹਨ।  ਯੂਕਰੇਨ ਤੋਂ ਭੱਜਣ ਦੀਆਂ ਖਬਰਾਂ ਤੋਂ ਬਾਅਦ ਯੂਕਰੇਨੀ ਰਾਸ਼ਟਰਪਤੀ ਜ਼ੇਲੇਨਸਕੀ ਸਾਹਮਣੇ ਆਏ ਹਨ ਤੇ ਉਨ੍ਹਾਂ ਵੀਡੀਓ ਜਾਰੀ ਕਰਦੇ ਕਿਹਾ- ''ਮੈਂ ਕਿਤੇ ਵੀ ਭੱਜਿਆ ਨਹੀਂ ਹਾਂ। ਮੈਂ ਆਪਣੇ ਘਰ ‘ਤੇ ਹੀ ਹਾਂ।'' ਯੂਕਰੇਨ ਨੇ ਰਾਸ਼ਟਰਪਤੀ ਜ਼ੇਲੇਨਸਕੀ ਦੇ ਦੇਸ਼ ਤੋਂ ਭੱਜਣ ਦੀ ਖਬਰ ਨੂੰ ਗਲਤ ਦੱਸਿਆ ਤੇ ਰੂਸੀ ਮੀਡੀਆ ਦੀ ਖਬਰ ਦਾ ਖੰਡਨ ਕੀਤਾ ਜਿਸ ਵਿਚ ਜ਼ੇਲੇਨਸਕੀ ਦੇ ਪੋਲੈਂਡ ਭੱਜਣ ਦਾ ਦਾਅਵਾ ਕੀਤਾ ਗਿਆ ਸੀ।


Get the latest update about Truescoopnews, check out more about Volodymyr Zelenskyy President of Ukraine, false claims, Poland & Truescoop

Like us on Facebook or follow us on Twitter for more updates.