ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ

ਹਾਲ ਹੀ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈੱਸ ਕਾਨਫਰੰਸ 'ਚ ਬੁਨਿਆਦੀ ਢਾਂਚੇ ਖੇਤਰ 'ਚ 102 ਲੱਖ ਕਰੋੜ ਪ੍ਰਾਜੈਕਟ ਲਿਆਉਣ ਦਾ ਐਲਾਨ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੇ...

ਨਵੀਂ ਦਿੱਲੀ— ਹਾਲ ਹੀ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈੱਸ ਕਾਨਫਰੰਸ 'ਚ ਬੁਨਿਆਦੀ ਢਾਂਚੇ ਖੇਤਰ 'ਚ 102 ਲੱਖ ਕਰੋੜ ਪ੍ਰਾਜੈਕਟ ਲਿਆਉਣ ਦਾ ਐਲਾਨ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੇ 102 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੀ ਪਛਾਣ ਕੀਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੌਮੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਤਾਲਮੇਲ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜਿਸ ਨਾਲ ਪਛਾਣ ਕੀਤੀ ਗਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਸਕੇਗੀ।

ਲਓ ਜੀ ਹੁਣ 1 ਜਨਵਰੀ ਤੋਂ ਮਹਿੰਗੀਆਂ ਹੋ ਜਾਣਗੀਆਂ ਇਹ ਚੀਜ਼ਾਂ

ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ, ਰਾਜਾਂ ਨੇ ਪਿਛਲੇ ਛੇ ਸਾਲਾਂ ਦੌਰਾਨ ਬੁਨਿਆਦੀ ਪ੍ਰਾਜੈਕਟਾਂ ਉੱਤੇ 51 ਲੱਖ ਕਰੋੜ ਰੁਪਏ ਖ਼ਰਚ ਕੀਤੇ ਹਨ, ਅਗਲੇ ਪੰਜ ਸਾਲਾਂ ਵਿੱਚ 100 ਲੱਖ ਕਰੋੜ ਰੁਪਏ ਹੋਰ ਨਿਵੇਸ਼ ਕੀਤੇ ਜਾਣਗੇ। ਵਿੱਤ ਮੰਤਰੀ ਨੇ ਕਿਹਾ ਕਿ 100 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ 'ਚ ਕੇਂਦਰ ਅਤੇ ਸੂਬਿਆਂ ਦੀ ਹਿੱਸੇਦਾਰੀ 39-39 ਪ੍ਰਤੀਸ਼ਤ ਹੋਵੇਗੀ ਜਦਕਿ ਬਾਕੀ 22 ਫ਼ੀਸਦੀ ਪ੍ਰਾਜੈਕਟ ਨਿੱਜੀ ਖੇਤਰ ਦੇ ਹੋਣਗੇ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ 5 ਸਾਲਾਂ 'ਚ 5 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨਾ ਹੈ।

ਮੋਦੀ ਸਰਕਾਰ ਦੇ ਇਸ ਕਦਮ ਨਾਲ ਹੋਵੇਗਾ ਜਲਦ ਹੀ ਸਸਤਾ ਪਿਆਜ਼, ਜਾਣੋ ਕਿਸ ਸੂਬੇ ਦੇ ਲੋਕਾਂ ਨੂੰ ਮਿਲੇਗੀ ਰਾਹਤ

ਇਹ 2025 ਤੱਕ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਾਉਣ ਵਿੱਚ ਸਹਾਇਤਾ ਕਰੇਗਾ। ਵਿੱਤ ਮੰਤਰੀ ਅਨੁਸਾਰ ਐੱਨ.ਆਈ.ਪੀ ਅਧੀਨ ਊਰਜਾ ਪ੍ਰਾਜੈਕਟ ਲਈ 25 ਲੱਖ ਕਰੋੜ ਰੁਪਏ, ਸੜਕ ਲਈ 20 ਲੱਖ ਕਰੋੜ ਰੁਪਏ ਅਤੇ ਰੇਲਵੇ ਪ੍ਰਾਜੈਕਟ ਲਈ 14 ਲੱਖ ਕਰੋੜ ਰੁਪਏ ਰੱਖੇ ਗਏ ਹਨ। ਇਸ 'ਚ ਨਿੱਜੀ ਖੇਤਰ ਦਾ ਨਿਵੇਸ਼ 22-25 ਪ੍ਰਤੀਸ਼ਤ ਹੋਵੇਗਾ। ਬਾਕੀ ਨਿਵੇਸ਼ ਐੱਨ.ਆਈ.ਪੀ ਇਨਵੈਸਟਮੈਂਟਸ, ਕੇਂਦਰੀ ਅਤੇ ਰਾਜ ਸਰਕਾਰਾਂ ਵੱਲੋਂ ਕੀਤੀਆਂ ਜਾਣਗੀਆਂ।

Get the latest update about National Media Centre, check out more about Press Information Bureau, Nirmala Sitharaman Press Conference, Finance Minister Nirmala Sitharaman & Nirmala Sitharaman

Like us on Facebook or follow us on Twitter for more updates.