ਲਾਸ ਏਂਜਲਸ ਦੀਆਂ ਸੜਕਾਂ 'ਤੇ ਬਲੈਕ ਡਰੈੱਸ ਪਹਿਨ ਦੇਸੀ ਗਰਲ ਨੇ ਦਿਖਾਇਆ ਜਲਵਾ, ਦੇਖੋ ਤਸਵੀਰਾਂ

'77ਵੇਂ ਗੋਲਡਨ ਗਲੋਬਲ ਐਵਾਰਡਜ਼' ਦਾ ਇਕ ਇਵੈਂਟ ਅਮਰੀਕਾ 'ਚ ਕੀਤਾ ਗਿਆ, ਜਿਸ 'ਚ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਗਲੈਮਰਸ ਅੰਦਾਜ਼ 'ਚ ਨਜ਼ਰ ਆਈ। ਬਾਲੀਵੁੱਡ ਇੰਡਸਟਰੀ ਤੋਂ ਲੈ ਕੇ ਇੰਟਰਨੈਸ਼ਨਲ ਸਟਾਰ ਦੀ ਯਾਤਰਾ ਕਰ...

ਲਾਸ ਏਂਜਲਸ— '77ਵੇਂ ਗੋਲਡਨ ਗਲੋਬਲ ਐਵਾਰਡਜ਼' ਦਾ ਇਕ ਇਵੈਂਟ ਅਮਰੀਕਾ 'ਚ ਕੀਤਾ ਗਿਆ, ਜਿਸ 'ਚ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਗਲੈਮਰਸ ਅੰਦਾਜ਼ 'ਚ ਨਜ਼ਰ ਆਈ। ਬਾਲੀਵੁੱਡ ਇੰਡਸਟਰੀ ਤੋਂ ਲੈ ਕੇ ਇੰਟਰਨੈਸ਼ਨਲ ਸਟਾਰ ਦੀ ਯਾਤਰਾ ਕਰ ਚੁੱਕੀ ਪ੍ਰਿਅੰਕਾ ਚੋਪੜਾ ਆਪਣੀ ਸ਼ਾਨਦਾਰ ਐਕਟਿੰਗ ਦੇ ਨਾਲ-ਨਾਲ ਲੁੱਕਸ ਲਈ ਵੀ ਜਾਣੀ ਜਾਂਦੀ ਹੈ। ਪ੍ਰਿਯੰਕਾ ਨੇ ਐਤਵਾਰ ਨੂੰ ਕੈਲੀਫੋਰਨੀਆ 'ਚ ਆਯੋਜਿਤ 77ਵੇਂ ਗੋਲਡਨ ਗਲੋਬਲ ਅਵਾਰਡਸ 'ਚ ਆਪਣੀ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ ਪ੍ਰੋਗਰਾਮ ਲਈ ਇੱਕ ਖਾਸ ਪ੍ਰੋਗਰਾਮ ਅਮਰੀਕਾ ਦੇ ਬੇਵਰਲੇ ਹਿਲਟਨ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿੱਥੇ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਹੌਟ ਲੁੱਕ 'ਚ ਨਜ਼ਰ ਆਈ ਪਰ ਉਸ ਦਾ ਲੁੱਕ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ। ਜਿਸ ਕਾਰਨ ਪ੍ਰਿਯੰਕਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਪ੍ਰਿਯੰਕਾ ਚੋਪੜਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ Kukhareva London ਕੁਲੈਕਸ਼ਨ ਦੀ ਬਲੈਕ ਕਲਰ ਦੀ Rhea ਮਿਡੀ ਡ੍ਰੈਸ ਪਾਈ ਸੀ, ਜਿਸ 'ਚ ਟਟਰਲ ਨੈੱਕ ਦੇ ਨਾਲ ਕਮਰ ਦੇ ਹੇਠਾਂ ਟਰਾਂਸਪੇਰੈਂਟ ਦੇ ਨਾਲ ਓਵਰਸਾਈਜ਼ ਫਲਾਵਰ ਲੱਗਿਆ ਹੋਇਆ ਸੀ।

ਬੋਲਡ ਹਸੀਨਾ ਮੰਨੀ ਜਾਣ ਵਾਲੀ ਦਿਸ਼ਾ ਪਟਾਨੀ ਦੀਆਂ ਦੇਖੋ ਹੌਟ ਤੇ ਵਾਇਰਲ ਤਸਵੀਰਾਂ

ਇਸ ਲੁੱਕ ਨਾਲ ਪ੍ਰਿਯੰਕਾ ਨੇ ਮਿਲਿਮਲ ਮੇਕਅੱਪ, ਲਾਲ ਲਿਪਸਟਿਕ ਨਾਲ ਆਪਣੇ ਵਾਲ ਖੁੱਲ੍ਹੇ ਛੱਡੇ। ਜਿਸ 'ਚ ਪ੍ਰਿਯੰਕਾ ਕਾਫ਼ੀ ਹੌਟ ਨਜ਼ਰ ਆ ਰਹੀ ਸੀ। ਪ੍ਰਿਯੰਕਾ ਚੋਪੜਾ ਦਾ ਇਹ ਲੁੱਕ ਸੋਸ਼ਲ ਮੀਡੀਆ ਕਾਫ਼ੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਸ ਲੁੱਕ ਨੂੰ ਪਸੰਦ ਆ ਰਿਹਾ ਹੈ ਅਤੇ ਕੁਝ ਇਸ ਲੁੱਕ ਤੋਂ ਨਾਖੁਸ਼ ਵੀ ਹਨ। ਇਕ ਯੂਜ਼ਰ ਨੇ ਲਿਖਿਆ ਕਿ ਪ੍ਰਿਯੰਕਾ ਨੇ ਕੀ ਪਾਇਆ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਵਿਆਹ ਤੋਂ ਬਾਅਦ ਪ੍ਰਿਯੰਕਾ ਦਾ ਫੈਸ਼ਨ ਸੇਨਸ ਬਹੁਤ ਖ਼ਰਾਬ ਹੋ ਗਿਆ ਹੈ। ਪ੍ਰਿਯੰਕਾ ਚੋਪੜਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਰਾਜਕੁਮਾਰ ਰਾਓ ਨਾਲ ਫ਼ਿਲਮ 'ਦ ਵ੍ਹਾਈਟ ਟਾਈਗਰ' 'ਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਖ਼ਬਰਾਂ ਤਾਂ ਇਹ ਵੀ ਹਨ ਕਿ ਪਿੱਗੀ ਚੋਪਸ ਦੇ ਇਸ ਬੈਗ ਦੀ ਕੀਮਤ 5 ਲੱਖ ਰੁਪਏ ਹੈ। ਜਿਸ ਨਾਲ ਬਾਅਦ 'ਚ ਪੀਸੀ ਨੇ ਖੁਦ ਨੂੰ ਉੱਪਸ ਮੁਮੇਂਟ ਦਾ ਸ਼ਿਕਾਰ ਹੋਣ ਤੋਂ ਬਚਾਇਆ।

Golden Globe Awards 2020 'ਚ ਛਾਇਆ 'ਦੇਸੀ ਗਰਲ' ਦਾ ਜਾਦੂ, ਭਰੀ ਮਹਿਫਲ 'ਚ ਕਰ ਦਿੱਤੀ ਪਤੀ ਨਿੱਕ ਨੂੰ 'ਕਿੱਸ'

Get the latest update about Rhea, check out more about Priyanka Chopra, Priyanka Chopra Oops Moment, News In Punjabi & Fashion News

Like us on Facebook or follow us on Twitter for more updates.